ਦੋ ਕਿਲੋਮੀਟਰ ਲੰਬੀ ਲਿੰਕ ਸੜਕ ‘ਤੇ ਪਏ 197 ਡੂੰਘੇ ਖੱਡੇ ਹਰਗੋਬਿੰਦਪੁਰ ਨਗਰ ਸੁਧਾਰ ਕਮੇਟੀ ਚਿੰਤਤ ਦੋ ਕਿਲੋਮੀਟਰ ਲੰਬੀ ਲਿੰਕ ਸੜਕ ‘ਤੇ ਪਏ 197 ਡੂੰਘੇ ਖੱਡੇ ਹਰਗੋਬਿੰਦਪੁਰ ਨਗਰ ਸੁਧਾਰ ਕਮੇਟੀ ਚਿੰਤਤ
Publish Date: Wed, 12 Aug 2026 06:59 PM (IST)
Updated Date: Wed, 12 Aug 2026 07:02 PM (IST)
ਸੜਕ ਨੂੰ ਚੋੜਾ ਤੇ ਮਜਬੂਤ ਕਰਨ ਲਈ ਰੱਖਿਆ ਸੀ ਹਲਕਾ ਵਿਧਾਇਕ ਨੇ ਫਰਵਰੀ ਵਿਚ ਨੀਹ ਪੱਥਰ ਲਖਵੀਰ ਖਾਬੜਾ, ਪੰਜਾਬੀ ਜਾਰਗਣ, ਰੂਪਨਗਰ: ਸ਼ਹੀਦ ਭਗਤ ਸਿੰਘ ਚੌਕ ਰੂਪਨਗਰ ਤੋਂ ਵਾਇਆ ਵੋਡਾਫੋਨ ਦਫਤਰ ਤੋਂ ਬਾਈਪਾਸ ਵਾਲੀ ਸੜਕ ਨੂੰ 50 ਲੱਖ ਦੀ ਲਾਗਤ ਨਾਲ ਚੋੜਾ ਤੇ ਮਜਬੂਤ ਕਰਨ ਵਾਲਾ ਪ੍ਰੋਜੈਕਟ ਦੇ ਕਰੀਬ 6 ਮਹੀਨੇ ਪਹਿਲਾ ਰੱਖਿਆ ਨੀਹ ਪੱਥਰ ਸ਼ਹਿਰ ਵਾਸੀਆ ਲਈ ਸਫੈਦ ਹਾਥ ਬਣ ਕੇ ਰਹਿ ਗਿਆ ਹੈ। ਬੁੱਧਵਾਰ ਨੂੰ ਹਰਗੋਬਿੰਦਪੁਰ ਨਗਰ ਸੁਧਾਰ ਕਮੇਟੀ ਦੇ ਅਹੁਦੇਦਾਰਾਂ ਤੇ ਹੋਰ ਕਲੌਨੀਆ ਦੇ ਵਾਸੀਆ ਰੋਸ ਦਾ ਪ੍ਰਗਟਾਵਾਂ ਕੀਤਾ ਅਤੇ ਕਿਹਾਕਿ ਸਰਕਾਰ ਜੀ ਹੁਣ ਤਾਂ ਸੜਕ ਬਣਾ ਦਿਓ 197 ਖੱਡੇ ਪਏ ਗਏ ਹਨ ਥੋੜਾ ਜਿਹਾ ਮੀਂਹ ਪੈ ਜਾਵੇ ਤਾਂ ਪਾਣੀ ਨਦੀ ਵਾਂਗ ਚੱਲਣ ਲੱਗ ਜਾਂਦਾ ਹੈ। ਹਰਗੋਬਿੰਦਪੁਰ ਨਗਰ ਸੁਧਾਰ ਕਮੇਟੀ ਦੇ ਪ੍ਰਧਾਨ ਕੇਹਰ ਸਿੰਘ, ਜਨਰਲ ਸਕੱਤਰ ਰਣਜੀਤ ਸਿੰਘ ਪਤਿਆਲਾਂ ਸਮੇਤ ਸਮੂਹ ਕਮੇਟੀ ਅਹੁੱਦੇਦਾਰਾਂ ਤੇ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਰੂਪਨਗਰ ਦੇ ਸ਼ਹੀਦ ਭਗਤ ਸਿੰਘ ਚੌਂਕ (ਬੇਲਾ ਚੌਂਕ) ਤੋਂ ਬਾਈਪਾਸ ਤੱਕ ਵਾਇਆ ਦਸ਼ਮੇਸ਼ ਨਗਰ, ਹਰਗੋਬਿੰਦ ਨਗਰ, ਮਾਧੋ ਦਾਸ ਕਲੌਨੀ ਜਾਣ ਵਾਲੀ 2 ਕਿਲੋਮੀਟਰ ਲੰਬੀ ਸੜਕ ’ਤੇ ਲੱਗਭੱਗ 197 ਵੱਡੇ ਖੱਡੇ ਪਏ ਹੋਏ ਹਨ, ਜਿਨ੍ਹਾਂ ਦੇ ਕਾਰਨ ਰੋਜ਼ਾਨਾ ਹਾਦਸੇ ਵਾਪਰਦੇ ਹਨ। ਛੋਟੇ ਖੱਡਿਆਂ ਦੀ ਗਿਣਤੀ ਕਰਨੀ ਬਹੁਤ ਔਖੀ ਹੈ। ਆਗੂਆ ਨੇ ਕਿਹਾਕਿ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਫਰਬਰੀ 2026 ਨੂੰ 50 ਲੱਖ ਦੀ ਲਾਗਤ ਨਾਲ ਸੜਕ ਨੂੰ ਚੋੜਾ ਤੇ ਮਜਬੂਤ ਕਰਨ ਲਈ ਨੀਂਹ ਪੱਥਰ ਰੱਖਿਆ ਸੀ ਪ੍ਰੰਤੂ 6 ਮਹੀਨੇ ਬੀਤ ਜਾਣ ‘ਤੇ ਵੀ ਸੜਕ ਦਾ ਕੰਮ ਸ਼ੁਰੂ ਨਹੀ ਹੋਇਆ ਜਿਸ ਦਾ ਖਮਿਆਜਾ ਪੰਜ ਕਲੌਨੀਆਂ ਦੇ ਵਾਸੀ ਹਰ ਰੋਜ ਖੱਡਿਆ ਵਿਚੋ ਲੰਘ ਕੇ ਭਗਤ ਰਹੇ ਹਨ। ਉਨ੍ਹਾਂ ਕਿਹਾਕਿ ਹਲਕਾ ਵਿਧਾਇਕ ਨੇ ਸ਼ਹਿਰ ਵਾਸੀਆ ਤੋਂ ਨਗਰ ਕੌਸਲ ਚੋਣਾ ਲਈ ਵੋਟਾ ਵਟੋਰਨਟ ਲਈ ਨੀਹ ਪੱਥਰ ਤਾਂ ਰੱਖ ਦਿੱਤਾ ਪਰ ਸੜਕ ਦਾ ਕੰਮ ਸ਼ੁਰੂ ਕਰਵਾਉਣਾ ਭੁੱਲ ਗਏ ਹਨ। ਉਨ੍ਹਾਂ ਕਿਹਾਕਿ ਸ਼ਾਇਦ ਇਹ ਵੀ ਸਰਕਾਰ ਦੀ ਸੋਚ ਹੋ ਸਕਦੀ ਹੈ ਕਿ ਹੁਣ ਕੌਸਲ ‘ਤੇ ਤਾਂ ਕਬਜਾ ਕਰ ਲਿਆ ਹੈ ਵਿਧਾਨ ਸਭਾ ਵੋਟਾਂ ਤੋਂ ਪਹਿਲਾ ਕੰਮ ਸ਼ੁਰੂ ਕਰਵਾ ਕੇ ਲੋਕਾਂ ਨੂੰ ਖੁਸ਼ ਕਰ ਦੇਵਾਂਗੇ। ਉਨ੍ਹਾਂ ਕਿਹਾਕਿ ਜੇਕਰ ਸਰਕਾਰ ਨੇ ਸੜਕ ਦਾ ਕੰਮ ਸ਼ੁਰੂ ਨਾ ਕਰਵਾਇਆ ਤਾਂ ਕਮੇਟੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਦੱਸਣਯੋਗ ਹੈ ਕਿ ਪਹਿਲਾਂ ਇਹ ਸੜਕ ਲਗਭਗ 23 ਫੁੱਟ ਚੌੜੀ ਸੀ, ਜਿਸ ਨੂੰ ਹੁਣ ਵਧਾ ਕੇ 28 ਫੁੱਟ ਕੀਤਾ ਜਾਣਾ ਸੀ ਸੜਕ ਚੌੜੀ ਕਰਨ ਦੇ ਨਾਲ-ਨਾਲ ਨਵੀਂ ਬਿਟੂਮਿਨਸ ਲੇਅਰ, ਮਜ਼ਬੂਤ ਬੇਸ ਅਤੇ ਪਾਣੀ ਨਿਕਾਸ ਪ੍ਰਣਾਲੀ ਵਿਚ ਵੀ ਸੁਧਾਰ ਕੀਤਾ ਜਾਣਾ ਸੀ ਪ੍ਰੰਤੂ ਜਦੋਂ ਕੰਮ ਸ਼ੁਰੂ ਹੋਇਆ ਚੋੜਾ ਕਰਨ ਦਾ ਤਾਂ ਸਾਬਕਾ ਕੌਸਲਰ ਸੰਤੋਖ ਸਿੰਘ ਵਾਲੀਆ ਨੇ ਕਲੌਨੀ ਵਾਸੀਆ ਨੂੰ ਇੱਕਤਰ ਕਰਕੇ ਰੋਸ ਪ੍ਰਗਟ ਕੀਤਾ ਸੀ ਜਿਸ ਕਰਕੇ ਕੰਮ ਬੰਦ ਹੋ ਗਿਆ ਸੀ। ਇਸ ਮੌਕੇ ਜਸਪਾਲ ਸਿੰਘ ਕਾਨੂੰਗੋ, ਮਾਸਟਰ ਪ੍ਰਦੀਪ ਸਿੰਘ, ਮਾਸਟਰ ਅਵਤਾਰ ਸਿੰਘ, ਪ੍ਰਦੀਪ ਕੁਮਾਰ, ਗੁਰਬਖਸ਼ ਸਿੰਘ, ਜੈਦੀਪ ਫੋਟੋਗ੍ਰਾਫਰ ਆਦਿ ਹਾਜਰ ਸਨ। ਜ਼ਿਕਰਯੋਗ ਹੈ ਕਿ ਇਸੇ ਸੜਕ ‘ਤੇ ਨਗਰ ਕੌਸਲ ਦੇ ਡਿਸਪੌਜ਼ਲ ਨੇੜੇ ਸੀਵਰੇਜ ਦੀ ਮੇਨ ਲਾਇਨ ਇੱਕ ਸਾਲ ਵਿਚ ਚੌਥੀ ਵਾਰ ਪਿਛਲੇ ਕਈ ਦਿਨਾਂ ਤੋਂ ਬੈਠ ਗਈ ਹੈ ਪ੍ਰੰਤੂ ਕੌਸਲ ਵੱਲੋਂ ਅਜੈ ਤੱਕ ਸਿਰਫ ਸੜਕ ਵਿਚਕਾਰ ਪਏ ਖੱਡੇ ‘ਤੇ ਬੈਰੀਗੇਡ ਲਗਾ ਕੇ ਲੋਕਾਂ ਨੂੰ ਚੇਤਨ ਕੀਤਾ ਜਾ ਰਿਹਾ ਹੈ ਪਰ ਕੰਮ ਸ਼ੁਰੂ ਨਹੀ ਹੋਇਆ। ਬਰਸਾਤ ਦਾ ਮੌਸਲ ਚੱਲ ਰਿਹਾ ਹੈ ਜੇਕਰ ਮੀਹ ਜਿਆਦਾ ਪੈ ਗਿਆ ਤਾਂ ਖੱਡਾ ਵੱਡਾ ਹੋ ਸਕਦਾ ਹੈ ਚਿੰਤਾਂ ਵਾਲੀ ਗੱਲ ਇਹ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ।