ਤਿਰੰਗਾ ਯਾਤਰਾ ਤੋਂ ਬਾਅਦ ਸਰਹੰਦ ਨਹਿਰ ਦੇ ਕਿਨਾਰੇ ਤੋਂ ਸੁੱਟੇ ਮਿਲੇ ਰਾਸਟਰੀ ਝੰਡੇ ਸਰਹੰਦ ਨਹਿਰ ਦੇ ਕਿਨਾਰੇ ਤੋਂ ਸੁੱਟੇ ਮਿਲੇ ਰਾਸਟਰੀ ਝੰਡੇ,ਸ਼ਹਿਰ ਵਿਚ ਰੋਸ ਦੀ ਲਹਿਰ
Publish Date: Tue, 11 Aug 2026 06:45 PM (IST)
Updated Date: Tue, 11 Aug 2026 06:47 PM (IST)
ਆਜਾਦੀ ਦਿਹਾੜੇ ਦੀਆਂ ਤਿਆਰੀਆਂ ਵਿਚਕਾਰ ਰਾਸ਼ਟਰੀ ਝੰਡੇ ਤਿਰੰਗੇ ਦਾ ਕੀਤਾ ਅਪਮਾਨ ਲਖਵੀਰ ਖਾਬੜਾ, ਪੰਜਾਬੀ ਜਾਰਗਣ ਰੂਪਨਗਰ: ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਜ਼ਾਦੀ ਦਿਵਸ ਦੀਆ ਤਿਆਰੀਆ ਜੋਰਾਂ ‘ਤੇ ਚੱਲ ਰਹੀ ਹੈ ਦੂਜੇ ਪਾਸੇ ਮੰਗਲਵਾਰ ਸ਼ਾਮ ਨੂੰ ਸਰਹੰਦ ਨਹਿਰ ਦੇ ਕਿਨਾਰੇ ਪਟਵਾਰਖਾਨੇ ਨੇੜੇ ਤੋਂ ਵੱਡੀ ਗਿਣਤੀ ਵਿਚ ਰਾਸ਼ਟਰੀ ਝੰਡੇ ਸੁੱਟੇ ਮਿਲਣ ਨਾਲ ਸ਼ਹਿਰ ਵਾਸੀਆਂ ਵਿਚ ਰੋਸ ਦੀ ਲਹਿਰ ਫੈਲ ਗਈ। ਡਾ ਬੀਆਰ ਅੰਬੇਦਕਰ ਜਾਗ੍ਰਿਤੀ ਮੰਚ ਦੇ ਪ੍ਰਧਾਨ ਰਾਜੇਸ਼ ਬੱਗਣ ਨੇ ਦੱਸਿਆ ਕਿ ਰੂਟੀਨ ਦੀ ਤਰਾਂ ਅਸੀ ਸੈਰ ਕਰਨ ਆ ਰਹੇ ਸਨ ਕਿ ਅਚਾਨਕ ਸਾਡੀ ਨਿਗ੍ਹਾ ਸਰਹੰਦ ਨਹਿਰ ਵੱਲ ਗਈ ਤਾਂ ਵੇਖਿਆ ਕਿਨਾਰੇ ਵੱਡੀ ਗਿਣਤੀ ਵਿਚ ਰਾਸ਼ਟਰੀ ਝੰਡੇ ਸੁੱਟ ਪਏ ਸਨ ਜਿਸ ਨੂੰ ਵੇਖ ਕੇ ਹਿਰਦੇ ਵੰਲੂਧਰੇ ਗਏ। ਉਨ੍ਹਾਂ ਕਿਹਾਕਿ ਰਾਸ਼ਟਰੀ ਝੰਡਾ ਸਾਡੇ ਸਨਮਾਨ ਯੋਗ ਹੈ ਕਿਉਕਿ ਇਸ ਝੰਡੇ ਲਈ ਲੱਖਾਂ ਦੇਸ਼ ਭਗਤਾਂ ਦੀਆ ਜਾਨਾਂ ਕੁਰਬਾਨ ਕਰਕੇ ਭਾਰਤ ਨੂੰ ਰਾਸ਼ਟਰੀ ਝੰਡਾ ਮਿਲਿਆ ਹੈ। ਉਨ੍ਹਾਂ ਕਿਹਾਕਿ ਜੇਕਰ ਕਿਸੇ ਵੀ ਰਾਜਸੀ ਜਾਂ ਸਮਾਜ਼ਿਕ ਜਥੇਬੰਦੀ ਨੇ ਰਾਸਟਰੀ ਝੰਡੇ ਦੀ ਵਰਤੋਂ ਕਰਨੀ ਹੈ ਤਾਂ ਉਸ ਦੀ ਸੰਭਾਲ ਕਰਨੀ ਵੀ ਆਉਣੀ ਚਾਹੀਦੀ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਸਰਹੰਦ ਨਹਿਰ ਕਿਨਾਰੇ ਪਹੁੰਚ ਕੇ ਲਾਇਵ ਹੋਏ ਬਸਪਾ ਆਗੂ ਜਰਨੈਲ ਸਿੰਘ ਸੁਰਤਾਪੁਰ ਨੇ ਕਿਹਾਕਿ ਰਾਸ਼ਟਰੀ ਝੰਡਾ ਭਾਰਤ ਦੇ ਹਰੇਕ ਨਾਗਰਿਕ ਲਈ ਬੜਾ ਸਨਮਾਨ ਯੋਗ ਹੈ ਕਿਉਕਿ ਇਸ ਝੰਡੇ ਦੀ ਸ਼ਾਨ ਨੂੰ ਬਹਾਲ ਰੱਖਣ ਲਈ ਵੱਡੀ ਗਿਣਤੀ ਵਿਚ ਦੇਸ਼ ਭਗਤਾਂ ਦਾ ਲਹੂ ਡੁੱਲਿਆ ਹੈ। ਉਨ੍ਹਾਂ ਕਿਹਾਕਿ ਸ਼ੱਕ ਹੈ ਇੱਕ ਰਾਜਸੀ ਪਾਰਟੀ ਵੱਲੋਂ ਕੱਢੀ ਗਈ ਯਾਤਰਾ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਵੱਲੋ ਰਾਸ਼ਟਰੀ ਝੰਡੇ ਸੁੱਟੇ ਗਏ ਹਨ। ਮੰਚ ਦੇ ਮੀਤ ਪ੍ਰਧਾਨ ਹਰਮੇਸ਼ ਕੁਮਾਰ ,ਫਕੀਰ ਚੰਦ, ਮੰਗਤ ਰਾਮ, ਕਿਸੋ਼ਰ ਕੁਮਾਰ,ਰਜਨੀ ,ਕਮਲੇਸ਼ ਨੇ ਕਿਹਾਕਿ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦਾ ਹੱਕ ਕਿਸੇ ਵੀ ਵਿਅਕਤੀ ਨੂੰ ਨਹੀ ਹੈ। ਉਨ੍ਹਾਂ ਕਿਹਾਕਿ ਜੇਕਰ ਝੱਡੇ ਦੀ ਵਰਤੋਂ ਕੀਤੀ ਹੈ ਤਾਂ ਉਸ ਨੂੰ ਸੰਭਾਲ ਕੇ ਰੱਖੋ ਇਸ ਤਰਾਂ ਦੇਸ਼ ਦਾ ਸ਼ਾਨ ਰਾਸ਼ਟਰੀ ਝੰਡੇ ਦਾ ਅਪਮਾਨ ਕਰਨਾ ਗਲਤ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਣ ਤੋਂ ਮੰਗ ਕੀਤੀ ਕਿ ਇਸ ਦੀ ਜਾਂਚ ਕੀਤੀ ਜਾਵੇ। ਉੱਧਰ ਸਿਟੀ ਥਾਣਾ ਮੁਖੀ ਪਵਨ ਕੁਮਾਰ ਨੇ ਕਿਹਾਕਿ ਪੁਲਿਸ ਟੀਮ ਭੇਜ ਕੇ ਜਾਂਚ ਕੀਤੀ ਜਾ ਰਹੀ ਹੈ, ਇਸ ਤਰਾਂ ਰਾਸ਼ਟਰੀ ਝੰਡੇ ਦਾ ਅਪਮਾਨ ਕਰਨਾ ਗਲਤ ਹੈ।