ਜ਼ਿਲ੍ਹੇ ’ਚ ਸੇਵਾਂ ਕੇਂਦਰਾਂ ਦੇ ਮੁਲਾਜ਼ਮ ਹੜਤਾਲ ‘ਤੇ ਗਏ, ਲੋਕ ਹੋਏ ਪਰੇਸ਼ਾਨ ਜ਼ਿਲ੍ਹੇ ਦੇ ਸੇਵਾਂ ਕੇਂਦਰਾਂ ਦੇ ਮੁਲਾਜ਼ਮ ਹੜਤਾਲ ‘ਤੇ ਗਏ, ਲੋਕਾਂ ਦੀਆ ਵਧੀਆ ਮੁਸ਼ਕਿਲਾਂ
Publish Date: Thu, 06 Aug 2026 05:00 PM (IST)
Updated Date: Thu, 06 Aug 2026 05:01 PM (IST)
ਲਖਵੀਰ ਖਾਬੜਾ, ਪੰਜਾਬੀ ਜਾਰਗਣ, ਰੂਪਨਗਰ: ਪੰਜਾਬ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੇ ਸੱਦੇ ‘ਤੇ ਰੂਪਨਗਰ ਜ਼ਿਲ੍ਹੇ ਦੇ 23 ਸੇਵਾਂ ਕੇਂਦਰਾਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਵੀਰਵਾਰ ਦੋ ਵਜੇ ਤੋਂ ਹੜਤਾਲ ‘ਤੇ ਚਲੇ ਗਏ ਹਨ। ਜਿਸ ਨਾਲ ਸੇਵਾਂ ਕੇਂਦਰਾਂ ਵਿਚ ਸੰਨਾਟਾ ਛਾਅ ਗਿਆ ਤੇ ਕੰਮ ਕਰਵਾਉਣ ਆਏ ਲੋਕਾਂ ਨੂੰ ਵਾਪਸ ਮੁੜਣਾ ਪਿਆ। ਜ਼ਿਲ੍ਹਾ ਇਕਾਈ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੇਵਾਂ ਕੇਂਦਰ ਮੁਲਾਜ਼ਮਾਂ ਨੇ ਆਪਣੀਆ ਮੰਗਾਂ ਨੂੰ ਲੈ ਕੇ ਪਿਛਲੇ ਦਿਨੀ ਵੀ ਕਈ ਦਿਨ ਹੜਤਾਲ ਕੀਤੀ ਗਈ ਜਿਸ ਦੇ ਚੱਲਦਿਆ ਸਰਕਾਰ ਨੇ ਸਾਨੂੰ ਭਰੋਸ ਦਿੱਤਾ ਸੀ ਕਿ ਯੂਨੀਅਨ ਦੀਆਂ ਮੰਗਾਂ ਪ੍ਰਵਾਨ ਕਰ ਲਿਆ ਹੈ ਅਤੇ ਬਣਦੇ ਬਕਾਏ ਪਾ ਦਿੱਤੇ ਜਾਣਗੇ ਪਰ ਸਰਕਾਰ ਨੇ ਅੱਜ 06 ਅਗਸਤ ਹੋਣ ‘ਤੇ ਵੀ ਤਨਖਾਹ ਨਹੀ ਪਈ ਬਕਾਏ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਕਿਹਾਕਿ ਸਰਕਾਰ ਦੀਆ ਭਲਾਈ ਸਕੀਮਾਂ ਦਾ ਲੋਕਾਂ ਨੂੰ ਸਮੇਂ ਸਿਰ ਲਾਭ ਦੇਣ ਲਈ ਕੰਮ ਕਰਦੇ ਸੇਵਾਂ ਕੇਂਦਰਾਂ ਦੇ ਮੁਲਾਜ਼ਮਾਂ ਨਾਲ ਹੀ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾਕਿ ਜੇਕਰ ਸਾਡੀ ਮਹੀਨਾਂਬੱਧੀ ਤਨਖਾਹ ਵੀ ਨਾ ਪਾਈ ਗਈ ਤਾਂ ਯੂਨੀਅਨ ਦੇ ਸੂਬਾ ਆਗੂਆਂ ਦੇ ਹੁਕਮਾਂ ‘ਤੇ ਹੜਤਾਲ ਨੂੰ ਅਗਲੀ ਰੂਪ ਰੇਖਾਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾਕਿ ਅਸੀ ਹੜਤਾਲ ਨਹੀ ਕਰਨਾ ਚਾਹੁੰਦੇ ਪ੍ਰੰਤੂ ਸਾਨੂੰ ਸੂਬਾ ਸਰਕਾਰ ਵਾਰ ਵਾਰ ਹੜਤਾਲ ਕਰਨ ਲਈ ਮਜਬੂਰ ਕਰ ਰਹੀ ਹੈ। ਸਵੇਰੇ ਆਏ ਤਾਂ ਭੀੜ ਸੀ ਹੁਣ ਆਏ ਤਾਂ ਹੜਤਾਲ ਹੋ ਗਈ ਕਰੀਬ ਢਾਈ ਵਜ਼ੇ ਸੇਵਾਂ ਕੇਂਦਰ ਵਿਚ ਜਨਮ ਸਰਟੀਫਿਕੇਟ ਤੇ ਪੰਜਾਬ ਰਹਾਇਸ਼ੀ ਦਾ ਸਰਟੀਫਿਕੇ ਬਨਾਉਣ ਲਈ ਆਏ ਸੁਰਿੰਦਰ ਸਿੰਘ ਤੇ ਮਨਪ੍ਰੀਤ ਕੌਰ ਨੇ ਕਿਹਾਕਿ ਅਸੀ ਹੁਣ ਮੀਂਹ ਵਿਚ ਦੁਬਾਰਾਂ ਆਏ ਹਾਂ ਪਹਿਲਾ ਸਵੇਰੇ ਆਏ ਸੀ ਉਦੋਂ ਭੀੜ ਸੀ ਤੇ ਘਰ ਚਲੇ ਗਏ ਹੁਣ ਵਾਪਸ ਆਏ ਹਾਂ ਪਤਾ ਲੱਗਿਆ ਕਿ ਮੁਲਾਜ਼ਮ ਹੜਤਾਲ ‘ਤੇ ਚਲੇ ਗਏ। ਉਨ੍ਹਾਂ ਕਿਹਾਕਿ ਸਰਕਾਰ ਕੱਚੇ ਕਾਮਿਆ ਦੀਆ ਮੰਗਾਂ ਨੂੰ ਪ੍ਰਵਾਨ ਕਿਉ ਨਹੀ ਕਰ ਰਹੀ ਜਿਸ ਦਾ ਹਰਜਾਨਾਂ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾਕਿ ਸਰਕਾਰ ਨੂੰ ਅਸੀ ਅਪੀਲ ਕਰਦੇ ਹਾਂ ਕਿ ਇਨ੍ਹਾਂ ਮੁਲਾ਼ਜਮਾਂ ਦੀਆ ਮੰਗਾਂ ਨੂੰ ਪੂਰਾ ਕਰਕੇ ਆਪੋ ਆਪਣੇ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਸੇਵਾਂ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਮੰਗਾਂ ਪੂਰੀਆ ਕਰੇ ਸਰਕਾਰ ਸਮਾਜ ਸੇਵੀ ਆਗੂ ਗੁਰਮੁਖ ਸਿੰਘ ਢੋਲਣ ਮਾਜਰਾ ਨੇ ਕਿਹਾ ਕਿ ਸੇਵਾ ਕੇਂਦਰਾਂ ਦੇ ਮੁਲਾਜ਼ਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਦਿਨ-ਰਾਤ ਮਿਹਨਤ ਕਰਦੇ ਹਨ, ਪਰ ਤਨਖਾਹਾਂ ਵਿਚ ਦੇਰੀ ਕਾਰਨ ਉਹ ਅਤੇ ਉਨ੍ਹਾਂ ਦੇ ਪਰਿਵਾਰ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਇਹ ਸਥਿਤੀ ਚਿੰਤਾਜਨਕ ਹੈ ਅਤੇ ਸਰਕਾਰ ਨੂੰ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬਕਾਇਆ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਅਤੇ ਭਵਿੱਖ ਵਿਚ ਹਰ ਮਹੀਨੇ ਨਿਰਧਾਰਤ ਸਮੇਂ ਅਨੁਸਾਰ ਤਨਖਾਹ ਦੇਣ ਦੀ ਪੱਕੀ ਵਿਵਸਥਾ ਕੀਤੀ ਜਾਵੇ, ਤਾਂ ਜੋ ਮੁਲਾਜ਼ਮ ਨਿਸ਼ਚਿੰਤ ਹੋ ਕੇ ਆਪਣੀਆਂ ਸੇਵਾਵਾਂ ਜਾਰੀ ਰੱਖ ਸਕਣ।