ਆਪ ਦੇ ਜ਼ਿਲ੍ਹਾ ਮੀਡੀਆ ਸਕੱਤਰ ਨਵਪ੍ਰੀਤ ਸ਼ਰਮਾ ਨੇ ਦਿੱਤਾ ਅਸਤੀਫ਼ਾ ਨਵਪ੍ਰੀਤ ਸ਼ਰਮਾ ਨੇ ਦਿੱਤਾ ਅਸਤੀਫ਼ਾ ਕਿਹਾ ਜਦੋਂ ਗੱਲ ਅਣਖ਼ ‘ਤੇ ਆਵੇ ਤਾਂ ਅਹੁਦਿਆ ਦੇ ਮਾਇਨੇ ਘੱਟ ਜਾਂਦੈ
Publish Date: Thu, 30 Jul 2026 06:42 PM (IST)
Updated Date: Thu, 30 Jul 2026 06:43 PM (IST)
ਲਖਵੀਰ ਖਾਬੜਾ, ਪੰਜਾਬੀ ਜਾਰਗਣ, ਰੂਪਨਗਰ: ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਸਕੱਤਰ ਨਵਪ੍ਰੀਤ ਸ਼ਰਮਾ ਨੇ ਆਪਣੇ ਅਹੁਦੇ ਤੋਂ ਇਹ ਕਹਿ ਕੇ ਅਸਤੀਫਾ ਦੇ ਦਿੱਤਾ ਕਿ ਜਦੋਂ ਗੱਲ ਅਣਖ ‘ਤੇ ਆ ਜਾਵੇ ਤਾਂ ਉਸ ਅੱਗੇ ਅਹੁਦੇ ਕੋਈ ਮਾਇਨ। ਨਹੀ ਰੱਖਦੇ ਅਤੇ ਆਪ ਵਿਧਾਇਕ ਦਿਨੇਸ਼ ਚੱਢਾ ‘ਤੇ ਉਨ੍ਹਾਂ ਮੇਰੇ ਪਤੀ ਨੂੰ ਸਮਾਗਮ ਵਾਲੀ ਥਾਂ ਦੇ ਨੇੜੇ ਮੇਰੇ ਪੋਸਟਰ ਲਗਾਉਣ ਤੋਂ ਰੋਕਣ ਤੇ ਭੱਦੀ ਸ਼ਬਦਾਵਲੀ ਵਰਤਣ ਅਤੇ ਮਿਹਨਤੀ ਵਰਕਰਾਂ ਦੀ ਕਦਰ ਨਾ ਕਰਨ ਦਾ ਦੋਸ਼ ਲਗਾਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਰੂਪਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਪ੍ਰੀਤ ਸ਼ਰਮਾ ਨੇ ਕੀਤਾ। ਉਨ੍ਹਾਂ ਕਿਹਾਕਿ ਮੈਂ ਪਾਰਟੀ ਨਾਲ ਇਮਾਨਦਾਰੀ ਤੇ ਜ਼ਜਬਾਤੀ ਹੋ ਕੇ ਕੰਮ ਕਰ ਰਹੀ ਸੀ ਪ੍ਰੰਤੂ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਮੈਨੂੰ ਇੱਕ ਵਾਰਡ ਤੋਂ ਕੌਸਲਰ ਦੀ ਟਿਕਟ ਦੇਣ ਲਈ ਵੀ ਕਾਬਲ ਨਹੀ ਸਮਝਿਆ ਪਰ ਦੁੱਖ ਦੀ ਗੱਲ ਤਾਂ ਇਹ ਰਹੀ ਕਿ ਉਸ ਵਿਅਕਤੀ ਨੂੰ ਕੌਸਲਰ ਦੀ ਟਿਕਟ ਦਿੱਤੀ ਗਈ ਜਿਹੜਾ ਪਾਰਟੀ ਦਾ ਮੈਂਬਰ ਵੀ ਨਹੀ ਸੀ ਹਾਂ ਇਹ ਜਰੂਰ ਹੋਵੇਗਾ ਕਿ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਜਰੂਰ ਫੂਕਿਆ ਹੋਵੇਗਾਂ। ਉਨ੍ਹਾਂ ਕਿਹਾਕਿ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਪਾਰਟੀਆ ਵਿਚ ਜ਼ਜਬਾਤੀ ਹੋ ਕੇ ਕੰਮ ਕਰਨ ਵਾਲੇ ਵਰਕਰਾਂ ਦੀ ਸੱਤਾਂ ਆਉਣ ਤੋਂ ਬਾਅਦ ਪੁੱਛਿਆ ਨਹੀ ਜਾਂਦਾ। ਉਨ੍ਹਾਂ ਕਿਹਾਕਿ ਮੈ ਆਪਣਾ ਪਰਿਵਾਰ ਛੱਡ ਕੇ ਦਿੱਲੀ ਤੇ ਲੁਧਿਆਣੇ ਚੋਣਾਂ ਵਿਚ ਪ੍ਰਚਾਰ ਲਈ ਗਈ ਤਾਂ ਕਿ ਸਾਡੀ ਪਾਰਟੀ ਦੀ ਚੜਦੀ ਕਲ੍ਹਾ ਰਹੇ। ਉਨ੍ਹਾਂ ਸਪੱਸ਼ਟ ਕੀਤਾ ਮੇਰਾ ਪਾਰਟੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੋਈ ਸ਼ਿਕਵਾਂ ਨਹੀ ਹੈ ਹਾਂ ਜੇਕਰ ਮੁੱਖ ਮੰਤਰੀ ਮਾਨ ਮੇਰਾ ਦੁੱਖ ਇੱਕ ਵਾਰ ਸੁਨਣ ਨਹੀ ਬਲਾਉਣ ਤਾਂ ਮੈ ਜਾਵੇਗੀ ਤਾਂ ਕਿ ਉਨ੍ਹਾਂ ਨੂੰ ਵੀ ਪਤਾ ਲੱਗ ਸਕੇਂ ਕਿ ਪਾਰਟੀ ਵਰਕਰਾਂ ਦਾ ਹੇਠਲੇ ਪੱਧਰ ‘ਤੇ ਕੀ ਹਾਲ ਹੋ ਰਿਹਾ ਹੈ। ਸਨਾਤਨ ਸੇਵਾ ਸੰਮਤੀ ਦਾ ਹੋਇਆ ਰਾਜਸੀਕਰਨ ਨਵਪ੍ਰੀਤ ਸ਼ਰਮਾ ਨੇ ਕਿਹਾਕਿ ਮੈ ਸਨਾਤਨ ਸੇਵਾ ਸੰਮਤੀ ਦੀ ਜੋਨ ਇੰਚਾਰਜ ਹਾਂ ਤੇ ਰਾਸ਼ਟਰੀ ਪ੍ਰਧਾਨ ਵਿਜੈ ਸ਼ਰਮਾ ਜੀ ਮੇਰੇ ਪਿਤਾ ਸਮਾਨ ਹਨ। ਉਨ੍ਹਾਂ ਕਿਹਾਕਿ ਜਦੋਂ ਸੇਵਾ ਸੰਮਤੀ ਸਿਰਫ ਇੱਕ ਧਾਰਮਿਕ ਸੰਸਥਾ ਹੈ ਤਾਂ ਉਸ ਦਾ ਰਾਜਸੀ ਕਰਨ ਕਿਉ ਹੋ ਰਿਹਾ ਹੈ। ਉਨ੍ਹਾਂ ਕਿਹਾਕਿ ਸਰਕਾਰੀ ਕਾਲਜ ਦੇ ਗਰਾਂਊਡ ਵਿਚ ਭਗਵੰਤ ਸੰਧਿਆ ਦਾ ਆਯੋਜਨ ਸਨਾਤਨ ਸੇਵਾ ਸੰਮਤੀ ਦੇ ਨਾਮ ਹੇਠ ਕਰਵਾਇਆ ਗਿਆ ਪ੍ਰੰਤੂ ਸਟੇਜ਼ ‘ਤੇ ਰਾਜਸੀ ਫਾਇਦੇ ਲਈ ਭਾਸ਼ਣ ਦਿੱਤੇ ਗਏ ਦੂਜੇ ਪਾਸੇ ਜੋਨ ਇੰਚਾਰਜ ਨੂੰ ਫੋਨ ਕਰਕੇ ਆਉਣ ਲਈ ਸੱਦਿਆ ਗਿਆ ਪ੍ਰੰਤੂ ਸਟੇਜ਼ ‘ਤੇ ਜਾਣ ਤੋਂ ਮਨਾ ਕੀਤਾ ਗਿਆ ਜਦਕਿ ਸਨਾਤਨ ਸੇਵਾ ਸੰਮਤੀ ਦੇ ਸਮਾਗਮਾਂ ਵਿਚ ਸਟੇਜ਼ ‘ਤੇ ਸਿਰਫ ਅਹੁਦੇਦਾਰਾਂ ਨੂੰ ਹੀ ਜਾਣ ਦਿੱਤਾ ਜਾਂਦਾ ਹੈ ਹਾਂ ਮੁੱਖ ਮੰਤਰੀ,ਵਿਧਾਇਕ ਜਾ ਸਕਦੇ ਹਨ ਪਰ ਉੱਥੇ ਤਾਂ ਹੋਰ ਕਈ ਨੇਤਾਂ ਘੁੰਮ ਰਹੇ ਸਨ ਜੋ ਗਲਤ ਸੀ।