- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫਾਈ ਸੇਵਕਾਂ ਨੇ ਹੜਤਾਲ 18ਵੇਂ ਦਿਨ ਧਰਨਾਂ ਚੁੱਕ ਕੇ ਕੌਸਲ ਦਫਤਰ ਤੋਂ ਬਾਹਰ ਲਿਆਦਾ ਤੇ ਕੀਤੀ ਨਾਅਰੇਬਾ਼ਜੀ

ਲਖਵੀਰ ਖਾਬੜਾ, ਪੰਜਾਬੀ ਜਾਰਗਣ, ਰੂਪਨਗਰ : ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਸਫਾਈ ਕਾਮਿਆਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸਫਾਈ ਕਰਮਚਾਰੀਆਂ ਵੱਲੋਂ ਹੜਤਾਲ 18ਵੇਂ ਦਿਨ ਸੋਮਵਾਰ ਨੂੰ ਧਰਨਾਂ ਚੁੱਕ ਕੇ ਕੌਸਲ ਦਫਤਰ ਤੋਂ ਬਾਹਰ ਬਜਾਰ ਵਾਲੀ ਸਾਇਡ ‘ਤੇ ਟੈੱਟ ਲਗਾ ਕੇ ਸ਼ੁਰੂ ਕਰ ਦਿੱਤਾ ਜਿਸ ਨੂੰ ਵੱਖ ਵੱਖ ਪਾਰਟੀਆ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਯੂਨੀਅਨ ਦੇ ਪ੍ਰਧਾਨ ਅਜੈ ਭੱਟੀ ਨੇ ਕਿਹਾਕਿ 30 ਜੁਲਾਈ ਨੂੰ ਬਾਜ਼ਾਰ ਬੰਦ ਕੀਤਾ ਜਾਵੇਗਾ, ਜਿਸ ਲਈ ਅੱਜ ਮੰਗਲਵਾਰ ਨੂੰ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਪੱਤਰ ਸੌਪ ਕੇ ਜਾਣਕਾਰੀ ਦਿੱਤੀ ਜਾਵੇਗੀ। ਸਮੂਹ ਜਥੇਬੰਦੀਆਂ ਤੋਂ ਸਿਹਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾਕਿ ਅਸੀ ਆਪਣੀਆ ਹੱਕੀ ਮੰਗਾਂ ਦੀ ਪੂਰਤੀ ਲਈ ਲੜਾਈ ਲੜ੍ਹ ਰਹੇ ਹਾਂ ਸਾਡੀਆ ਮੰਗਾਂ ਨੂੰ ਸਰਕਾਰ ਪੂਰਾ ਕਰ ਦੇਵੇ ਅਸੀ ਤੁਰੰਤ ਹੜਤਾਲ ਖਤਮ ਕਰਕੇ ਸਫਾਈ ਕਰ ਦਿਆਂਗੇ। ਉਨ੍ਹਾਂ ਕਿਹਾਕਿ ਦੁੱਖ ਇਸ ਗੱਲ ਦਾ ਹੈ ਕਿ ਸਰਕਾਰ ਸਾਨੂੰ ਸਾਡੇ ਹੱਕ ਦੇਣ ਦੀ ਬਜਾਏ ਸਾਡੇ ਸੰਘਰਸ਼ ਨੂੰ ਅਸਫਲ ਬਣਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾਕਿ ਸ਼ਹਿਰ ਸਾਡਾ ਹੈ ਅਸੀ ਵੀ ਸਾਰੇ ਇਸੇ ਸ਼ਹਿਰ ਦੇ ਵਾਸੀ ਹਾਂ ਕੂੜੇ ਦੇ ਢੇਰਾਂ ਦੀ ਬਦਬੂ ਸਾਡੇ ਘਰਾਂ ਨੂੰ ਜਾਂਦੀ ਹੈ ਪ੍ਰੰਤੂ ਸਾਨੂੰ ਸਰਕਾਰ ਨੇ ਹੜਤਾਲ ਕਰਨ ਲਈ ਮਜਬੂਰ ਕਰ ਦਿੱਤਾ ਹੈ। ਅੱਜ ਪੂਰੇ ਪੰਜਾਬ ਵਿਚ ਇਸੇ ਤਰਾਂ ਦੀਆ ਕਾਰਵਾਈਆ ਪ੍ਰਸ਼ਾਸ਼ਨ ਵੱਲੋਂ ਕੀਤੀਆਂ ਗਈਆ ਹਨ ਜਿਸ ਦੇ ਲਈ ਯੂਨੀਅਨ ਦੇ ਸੂਬਾ ਆਗੂ ਜੋ ਵੀ ਸੱਦਾ ਦੇਣਗੇ ਉਸ ਦੀ ਪਾਲਣਾ ਕਰਾਂਗੇ।
ਉੱਧਰ ਹੜਤਾਲ ਕਾਰਨ ਰੂਪਨਗਰ ਸ਼ਹਿਰ ਵਿਚ ਕੋਈ ਮਹੱਲਾ ਨਹੀ ਬਚਿਆ ਜਿੱਥੇ ਕੂੜੇ ਦੇ ਢੇਰ ਨਾ ਲੱਗੇ ਹੋਣ ਦੂਜਾ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਥੋੜਾ ਜਿਹਾ ਮੀਂਹ ਪੈਦਾਂ ਤਾਂ ਕੂੜੇ ਦੇ ਢੇਰਾਂ ਤੇ ਗਲੀਆ ਵਿਚ ਖਿੱਲਰਿਆ ਕੂੜੇ ਤੋਂ ਬਦਬੂ ਮਾਰਨੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਸ਼ਹਿਰ ਵਾਸੀਆ ਦਾ ਘਰੋਂ ਨਿਕਲਣਾ ਮੁਹਾਲ ਹੋ ਗਿਆ ਹੈ। ਦੂਜੇ ਪਾਸੇ ਪੈਨਸ਼ਨ ਯੂਨੀਅਨ ਤੇ ਬਸਪਾ ਦੇ ਵੱਖ-ਵੱਖ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਸਫਾਈ ਸੇਵਕਾਂ ਦੇ ਹੱਕ ਵਿਚ ਸੱਤਾਂਧਾਰੀ ਪਾਰਟੀ ‘ਤੇ ਤੰਜ਼ ਕਸ ਰਹੇ ਹਨ ਕਿ ਨੀਟ ਦੇ ਪੇਪਰ ਲੀਕ ਹੋਣ ‘ਤੇ ਵੱਡੇ ਵੱਡੇ ਬਿਆਨ ਦੇਣ ਵਾਲੇ ਆਪ ਸਰਕਾਰ ਦੇ ਮੰਤਰੀ ਪਹਿਲਾ ਆਪਣੇ ਪੰਜਾਬ ਦਾ ਹਾਲ ਵੇਖੇ ਜਿੱਕੇ ਬਰਨਾਲਾ ਵਿਖੇ ਆਪਣੇ ਹੱਕ ਮੰਗ ਰਹੇ ਸਫਾਈ ਸੇਵਕ ਜਿਸ ਵਿਚ ਔਰਤਾਂ ਵੀ ਸ਼ਾਮਲ ਸਨ ਨੂੰ ਕੁੱਟਿਆ ਗਿਆ ਹੈ। ਇਸ ਮੌਕੇ ਤੇ ਬਸਪਾ ਆਗੂ ਅਜੀਤ ਸਿੰਘ ਭੈਣੀ, ਰਾਜਿੰਦਰ ਸਿੰਘ ਰਾਜਾ,ਜਰਨੈਲ ਸਿੰਘ ਸੁਰਤਾਪੁਰ,ਪੈਨਸ਼ਨਰ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਸੁਰਤਾਪੁਰੀ ਆਦਿ ਨੇ ਸੰਬੋਧਨ ਕੀਤਾ।