- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇੜੀ ਸਲਾਬਤਪੁਰ ਕਲੱਬ ਵੱਲੋਂ ਸੜਕ ਦੇ ਬਰਮਾਂ ਦੀ ਸਫ਼ਾਈ, ਹਾਦਸਿਆਂ ਨੂੰ ਰੋਕਣ ਲਈ

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਨੇੜਲੇ ਪਿੰਡ ਖੇੜੀ ਸਲਾਬਤਪੁਰ ਦੇ ਸ੍ਰੀ ਗੁਰੂ ਨਾਨਕ ਯੂਥ ਵੈੱਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਸਮਾਜ ਸੇਵਾ ਦੀ ਲੜੀ ਨੂੰ ਜਾਰੀ ਰੱਖਦਿਆਂ ਪਿੰਡ ਭੋਜੇ ਮਾਜਰਾ ਤੋਂ ਵਾਇਆ ਖੇੜੀ ਸਲਾਬਤਪੁਰ ਹੁੰਦੇ ਹੋਏ ਚੌਂਤਾ ਕਲ੍ਹਾਂ ਪੁਲ਼ ਤਕ ਸੜਕ ਦੇ ਬਰਮਾਂ ਦੀ ਸਫ਼ਾਈ ਕਰਵਾਈ। ਇਸ ਸਬੰਧੀ ਮਾਸਟਰ ਮਹਿੰਦਰਪਾਲ ਸਿੰਘ ਖੇੜੀ ਨੇ ਦੱਸਿਆ ਕਿ ਬਰਸਾਤ ਕਾਰਨ ਇਸ ਸੜਕ ਦੇ ਬਰਮਾਂ ’ਤੇ ਗਾਜਰ ਬੂਟੀ, ਭੰਗ ਅਤੇ ਸਰਕੰਡਾ ਆਦਿ ਬਹੁਤ ਜ਼ਿਆਦਾ ਉੱਗ ਗਏ ਸਨ। ਇਸ ਦੇ ਕਾਰਨ ਕਾਰਨ ਰਸਤਾ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੋ ਗਿਆ ਸੀ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਦੇ ਨਾਲ ਹਾਦਸਿਆਂ ਦਾ ਵੀ ਖਤਰਾ ਬਣਿਆ ਰਹਿੰਦਾ ਸੀ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਕਲੱਬ ਵੱਲੋਂ ਪਿੰਡ ਵਾਸੀਆਂ ਅਤੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਹਰ ਸਾਲ ਵਾਂਗ ਇਸ ਵਾਰ ਵੀ ਸੜਕ ਦੇ ਬਰਮਾਂ ਦੀ ਸਫ਼ਾਈ ਕੀਤੀ ਗਈ। ਮੀਂਹ ਪੈਣ ਕਾਰਨ ਜਿੱਥੇ-ਜਿੱਥੇ ਬਰਮ ਟੁੱਟ ਜਾਂ ਧੱਸ ਗਏ ਸਨ, ਉੱਥੇ ਮਿੱਟੀ ਪਾ ਕੇ ਉਨ੍ਹਾਂ ਦੀ ਮੁਰੰਮਤ ਵੀ ਕੀਤੀ ਗਈ, ਤਾਂ ਜੋ ਆਵਾਜਾਈ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ। ਇਸ ਮੌਕੇ ਮਾ. ਹਰਪਾਲ ਸਿੰਘ, ਸੁਰਿੰਦਰ ਸਿੰਘ ਪਟਵਾਰੀ, ਪ੍ਰਭਜੋਤ ਸਿੰਘ ਆਦਿ ਸਮੇਤ ਕਲੱਬ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਭਰਪੂਰ ਸਹਿਯੋਗ ਦਿੱਤਾ।