ਸਮੂਹ ਪਟਵਾਰੀ ਸਮੂਹਿਕ ਛੁੱਟੀ ‘ਤੇ, ਪਟਵਾਰ ਖਾਨਿਆ ’ਚ ਛਾਇਆ ਸੰਨਾਟਾ ਜ਼ਿਲ੍ਹੇ ਦੇ ਸਮੂਹ ਪਟਵਾਰੀ ਰਹੇ ਇੱਕ ਦਿਨ ਦੀ ਸਮੂਹਿਕ ਛੁੱਟੀ ‘ਤੇ ਪਟਵਾਰ ਖਾਨਿਆ ਵਿਚ ਛਾਇਆ ਰਿਹਾ ਸੰਨਾਟਾ
Publish Date: Fri, 24 Jul 2026 06:28 PM (IST)
Updated Date: Fri, 24 Jul 2026 06:31 PM (IST)
ਅਣਮਿੱਥੇ ਸਮੇਂ ਲਈ ਲਾਲ ਲਕੀਰ, ਐਗਰੀਸਟੈਕ ਤੇ ਕਿਸਾਨ ਆਈਡੀ ‘ਤੇ ਕੰਮ ਨਹੀ ਕਰਨਗੇ ਪਟਵਾਰੀ : ਆਗੂ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ‘ਤੇ ਸ਼ੁੱਕਰਵਾਰ ਨੂੰ ਰੂਪਨਗਰ ਜ਼ਿਲ੍ਹੇ ਦੇ ਸਮੂਹ ਪਟਵਾਰੀ ਸਮੂਹਿਕ ਛੁੱਟੀ ‘ਤੇ ਰਹੇ ਅਤੇ ਐਲਾਣ ਕੀਤਾ ਕਿ ਸਰਕਾਰ ਜਦੋਂ ਤੱਕ ਸਾਡੀਆ ਮੰਗਾਂ ਦਾ ਹੱਲ ਨਹੀ ਕਰੇਗੀ ਤਾਂ ਅਣਮਿੱਥੇ ਸਮੇਂ ਲਈ ਸਰਕਾਰ ਦਾ ਲਾਲ ਲਕੀਰ ਵਾਲਾ ਕੰਮ ਤੇ ਐਗਰੀਸਟੈਕ ਤੇ ਕਿਸਾਨ ਆਈ ਡੀ ‘ਤੇ ਕੰਮ ਨਹੀ ਕਰਨਗੇ। ਜ਼ਿਲ੍ਹਾ ਤੇ ਤਹਿਸੀਲ ਪੱਧਰ ‘ਤੇ ਪ੍ਰਧਾਨਾਂ ਨੇ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਦਾ ਪੱਤਰ ਵੀ ਸੌਪੇ ਗਏ ਹਨ ਪਟਵਾਰੀਆ ਦੀ ਹੜਤਾਲ ਕਾਰਨ ਪਟਵਾਰ ਖਾਨਿਆਂ ਵਿਚ ਸੰਨਾਟਾ ਛਾਇਆ ਰਿਹਾ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਤੇ ਜਰਨਲ ਸਕੱਤਰ ਹਰਿੰਦਰ ਸਿੰਘ ਨੇ ਦੱਸਿਆ ਕਿ ਪਟਵਾਰੀਆ ਦੀਆ ਮੰਗਾਂ ਸਬੰਧੀ ਸੂਬਾ ਸਰਕਾਰ ਸੁਹਿਰਦ ਨਹੀ ਹੈ। ਉਨ੍ਹਾਂ ਕਿਹਾਕਿ ਪਿਛਲੇ ਦਿਨੀ ਸੂਬਾ ਕਮੇਟੀ ਦੀ ਮੁੱਖ ਮੰਤਰੀ ਰਿਹਾਇਸ਼ ਵਿਖੇ ਜੁਆਇੰਟ ਸੈਕਟਰੀ ਨਵਰਾਜ ਸਿੰਘ ਬਰਾੜ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਜਿਸ ਦੇ ਰੋਸ ਵਿਚ ਪੰਜਾਬ ਦੇ ਸਮੂਹ ਪਟਵਾਰੀਆ ਨੇ ਮਜਬੂਰ ਹੋ ਕੇ ਇੱਕ ਦਿਨ ਦੀ ਸਮੂਹਿਕ ਛੱਟੀ ਲੈ ਕੇ ਰੋਸ ਪ੍ਰਗਟ ਕੀਤਾ ਗਿਆ ਅਤੇ ਸਟੈਟ ਬਾਡੀ ਦੇ ਫੈਸਲੇ ਅਨਸਾਰ ਜਦੋਂ ਤੱਕ ਸਰਕਾਰ ਸਾਡੀਆ ਮੰਗਾਂ ਦਾ ਹੱਲ ਨਹੀ ਕਰਦੀ ਉਦੋਂ ਤੱਕ ਕੋਈ ਵੀ ਪਟਵਾਰੀ ਲਾਲ ਲਕੀਰ ਦਾ ਜਿਸ ਵੀ ਸਟੇਜ ‘ਤੇ ਚੱਲ ਰਿਹਾ ਕੰਮ ਉਹ ਨਹੀ ਕੀਤਾ ਜਾਵੇਗਾ ਅਤੇ ਐਗਰੀਸਟੈਕ ਐਪ ਰਾਹੀ ਜਾਂ ਆਨਲਾਇਨ ਪੋਰਟਲ ‘ਤੇ ਕਿਸਾਨ ਆਈਡੀ (ਜਮੀਨ ਦੀ ਵਾਰੀਫਿਕੇਸ਼ਨ) ਨੂੰ ਵੈਰੀਫਿਕੇਸ਼ਨ ਕਰਨ ਸਬੰਧੀ ਦਾ ਕੰਮ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾਕਿ ਜਥੇਬੰਦੀ ਦੀਆਂ ਮੁੱਖ ਮੰਗਾਂ ਜਿਵੇਂ ਕਿ ਸਟੇਟ ਕਾਡਰ ਨੂੰ ਰੱਦ ਕਰਾਉਣਾ, 17 ਜੁਲਾਈ 2020 ਦੇ ਸੱਤਵੇਂ ਪੇ ਕਮਿਸ਼ਨ ਨੂੰ ਪੰਜਾਬ ਵਿਚ ਲਾਗੂ ਕਰਵਾਉਣ ਵਾਲੇ ਪੱਤਰ ਨੂੰ ਰੱਦ ਕਰਵਾਉਣਾ ਅਤੇ 1056 ਪੋਸਟਾਂ ਦੀ ਮੁੜ ਬਹਾਲੀ ਕਰਵਾਉਣ ਆਦਿ ਮੰਗਾ ਹਨ। ਉਨ੍ਹਾਂ ਕਿਹਾਕਿ ਜੇਕਰ ਇੱਕਲੇ ਰੂਪਨਗਰ ਜ਼ਿਲ੍ਹੇ ਦੇ ਹਲਾਤ ਦੱਸੀਏਂ ਤਾਂ ਜ਼ਿਲ੍ਹੇ ਦੇ 156 ਪਟਵਾਰ ਸਰਕਲ ਹਨ, ਇੱਕ ਸਰਕਲ ਵਿਚ ਤਿੰਨ ਤੋਂ ਚਾਰ ਪਿੰਡ ਹੁੰਦੇ ਹਨ, ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਨਿਯਮਾਂ ਮੁਤਾਬਿਕ 156 ਪਟਵਾਰੀ ਹੋਣੇ ਚਾਹੀਦੇ ਹਨ ਪ੍ਰੰਤੂ ਜ਼ਿਲ੍ਹੇ ਦੇ 156 ਪਟਵਾਰ ਸਰਕਲਾਂ ਲਈ 56 ਪਟਵਾਰੀ ਹਨ। ਉਨ੍ਹਾਂ ਕਿਹਾਕਿ ਪਟਵਾਰੀ ਜਮ੍ਹਾਬੰਦੀਆਂ ਜਮ੍ਹਾਂ ਕਰਵਾਉਣ, ਗਿਰਦਾਵਰੀ ਹਾੜੀ, ਸਾਉਣੀ, ਡਿਜੀਟਲ ਕਰਾਪ ਸਰਵੇ , ਨੈਸ਼ਨਲ ਹਾਈਵੇਂ , ਫਸਲ ਖ਼ਰਾਬੇ ਤੋਂ ਇਲਾਵਾ ਪਟਵਾਰੀਆਂ ਨੂੰ ਅਕਸਰ ਕੋਰਟ ਕੇਸਾਂ ਸਬੰਧੀ ਅਦਾਲਤਾਂ ਵਿਚ ਜਾਣਾ ਪੈਂਦਾ ਹੈ, ਇਲੈਕਸ਼ਨ ਡਿਊਟੀਆਂ ਅਤੇ ਸਰਟੀਫਿਕੇਟਾਂ ਲਈ ਆਨ ਲਾਇਨ ਵੈਰੀਫਿਕੇਸ਼ਨ ਆਦਿ ਕੰਮਾਂ ਦਾ ਬੋਝ ਬਣਿਆ ਹੋਇਆ ਹੈ। ਉਨ੍ਹਾਂ ਕਿਹਾਕਿ ਕਈ ਪਟਵਾਰ ਖਾਨਿਆ ਵਿਚ ਤਾਂ ਬੁਨਿਆਦੀ ਸਹੂਲਤਾਂ ਵੀ ਨਹੀ ਹਨ ਜਿਵੇ ਕਿ ਪੀਣ ਵਾਲਾ ਪਾਣੀ, ਬਾਥਰੂਮ ਤੇ ਰਿਕਾਰਡ ਦੀ ਸੰਭਾਲ ਲਈ ਅਲਮਾਰੀਆ ਆਦਿ ਨਹੀ ਹਨ। ਉਨ੍ਹਾਂ ਕਿਹਾਕਿ ਪਟਵਾਰੀ ਦੀ ਪੋਸਟ ‘ਤੇ ਹੁਣ ਲੜਕੀਆ ਵੀ ਹਨ ਜਿਨ੍ਹਾਂ ਲਈ ਬਾਥਰੂਮ ਹੋਣਾ ਅਤਿ ਜਰੂਰੀ ਹੈ ਜਿਹੜਾ ਕਿ ਨਹੀ ਹੈ, ਏਥੋ ਤੱਕ ਅਸੀ ਜ਼ਿਲ੍ਹਾ ਹੈੱਡਕੁਆਟਰ ਤੇ ਬੈਠੇ ਹਨ ਏਥੇ ਬਾਥਰੂਮਾਂ ਦੀ ਮਾੜੀ ਹਾਲਤ ਹੈ ਭਾਂਵੇ ਨਾ ਹੋਣ ਦੇ ਬਰਾਬਰ ਹਨ।