ਡੀਸੀ ਦਫਤਰ ਕਰਮਚਾਰੀਆਂ ਦੀ 23 ਤੋ 26 ਜੁਲਾਈ ਤੱਕ ਕਲਮ ਛੋੜ ਹੜਤਾਲ ਡੀਸੀ ਦਫਤਰ ਕਰਮਚਾਰੀਆਂ ਦੀ 23 ਤੋ 26 ਜੁਲਾਈ ਤੱਕ ਕਲਮ ਛੋੜ ਹੜ੍ਹਤਾਲ
Publish Date: Fri, 24 Jul 2026 04:45 PM (IST)
Updated Date: Fri, 24 Jul 2026 04:46 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ 23 ਜੁਲਾਈ ਤੋਂ 26 ਜੁਲਾਈ ਤੱਕ ਸੂਬੇ ਭਰ ਵਿਚ ਕਲਮ ਛੋੜ ਅਤੇ ਕੰਪਿਊਟਰ ਬੰਦ ਹੜ੍ਹਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਡੀਸੀ ਕਰਮਚਾਰੀ ਯੂਨੀਅਨ ਰੂਪਨਗਰ ਵੱਲੋਂ ਵੀ ਹੜ੍ਹਤਾਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੱਥੇਬੰਦੀ ਵੱਲੋਂ 24 ਅਪ੍ਰੈਲ, 2026 ਨੂੰ ਦਿੱਤੇ ਪੱਤਰ ਰਾਹੀਂ ਸਰਕਾਰ ਕੋਲ ਦਫਤਰੀ ਕਰਮਚਾਰੀਆਂ ਦੀਆਂ ਮੰਗਾਂ ਰੱਖੀਆਂ ਗਈਆ ਸਨ ਅਤੇ ਮੰਗਾਂ ਦੇ ਹੱਲ੍ਹ ਲਈ ਕਈ ਵਾਰ ਸਰਕਾਰ ਨਾਲ ਗੱਲਬਾਤ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ 7 ਮਈ 2026 ਨੂੰ ਚੰਡੀਗੜ੍ਹ ਸਕੱਤਰਰੇਤ ਵਿਖੇ ਵਿੱਤ ਮੰਤਰਾਲੇ ਦੇ ਕਮੇਟੀ ਰੂਮ ਵਿਚ ਸੰਗਠਨ ਦੀ ਸਰਕਾਰੀ ਨੁਮਾਇੰਦਿਆਂ ਨਾਲ ਮੀਟਿੰਗ ਹੋਈ ਸੀ। ਇਸ ਤੋਂ ਬਾਅਦ 30 ਜੂਨ, 2026 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮਾਲ ਮੰਤਰੀ ਪੰਜਾਬ ਨਾਲ ਵੀ ਮੀਟਿੰਗ ਕੀਤੀ ਗਈ ਸੀ ਪ੍ਰੰਤੂ ਇਨ੍ਹਾਂ ਦੋਵਾਂ ਮੀਟਿੰਗਾ ਦੇ ਬਾਵਜੂਦ ਵੀ ਉਨ੍ਹਾਂ ਦੀ ਕਿਸੇ ਵੀ ਮੰਗ ਦਾ ਹੱਲ੍ਹ ਨਹੀਂ ਕੀਤਾ ਗਿਆ। ਇਸ ਮੌਕੇ ਯੂਨੀਅਨ ਆਗੂਆਂ ਨੇ ਅਰੋਪ ਲਗਾਇਆ ਕਿ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਪ੍ਰਤੀ ਕੋਈ ਗੰਭੀਰਤਾ ਨਹੀ ਦਿਖਾਈ ਗਈ, ਜਿਸ ਕਾਰਨ ਸੰਘਰਸ਼ ਦਾ ਰਾਹ ਅਪਣਾਉਣਾ ਪਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਦੇ ਡੀਸੀ ਦਫਤਰ/ਸਬ ਡਵੀਜਨਾਂ/ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਕਲਮ ਛੋੜ ਅਤੇ ਕੰਪਿਊਟਰ ਬੰਦ ਕਰਕੇ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ ਨਾਅਰੇਬਾਜ਼ੀ ਕਰਕੇ ਮੁਕੰਮਲ ਹੜ੍ਹਤਾਲ ਕੀਤੀ ਗਈ। ਇਸ ਮੌਕੇ ਡੀਸੀ ਦਫਤਰ ਕਰਮਚਾਰੀ ਯੂਨੀਅਨ ਰੂਪਨਗਰ ਦੇ ਪ੍ਰਧਾਨ ਮਨੋਜ ਕੁਮਾਰ ਵਲੋਂ ਸਖਤ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਵਲੋਂ ਹੁਣ ਵੀ ਅੜੀਅਲ ਰਵੱਈਆ ਨਹੀਂ ਛੱਡਿਆ ਜਾਂਦਾ ਅਤੇ ਯੂਨੀਅਨ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਜਾਂਦੀ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਰਮਵੀਰ ਸਿੰਘ ਜਨਰਲ ਸਕੱਤਰ ਡੀਸੀ ਦਫਤਰ, ਵਿਨੇ ਧਵਨ ਸੁਪਰਡੰਟ ਐੱਸਡੀਐੱਮ ਦਫਤਰ, ਗੁਰਿੰਦਰ ਸਿੰਘ ਰੀਡਰ, ਬੁੱਧ ਸਿੰਘ ਸੀਨੀਅਰ ਸਹਾਇਕ, ਦਿਨੇਸ਼ ਜੈਨ, ਜਸਵਿੰਦਰ ਕੌਰ ਸੀਨੀਅਰ ਸਹਾਇਕ, ਰਮਨ, ਰਮਨਦੀਪ ਕੌਰ, ਹਰਪ੍ਰੀਤ ਕੌਰ, ਕਮਲੇਸ਼, ਮਨਦੀਪ ਕੁਮਾਰ, ਸਰਵੇਸ਼ ਕੁਮਾਰ, ਗੁਰਵਿੰਦਰ ਕੌਰ ਸਟੈਨੋ, ਸੰਦੀਪ ਸਿੰਘ, ਮਹੇਸ਼ ਜੋਸ਼ੀ ਸੀਨੀਅਰ ਸਹਾਇਕ, ਪ੍ਰਭਜੋਤ ਸਿੰਘ, ਆਤਮਾ ਰਾਮ, ਗੁਰਦੀਪ ਸਿੰਘ, ਜਸਵਿੰਦਰ ਕੌਰ, ਹਰਮਨਜੀਤ ਕੌਰ ਸਟੈਨੋ, ਨੀਰਜ ਕੁਮਾਰ, ਪੂਰਨ, ਹਰਪ੍ਰੀਤ ਸਿੰਘ, ਅਖਿਲ, ਜਗਮੋਹਨ ਸਿੰਘ, ਮਨਦੀਪ ਕੌਰ, ਨਵਨੀਤ ਸ਼ਰਮਾ ਆਦਿ ਹਾਜ਼ਰ ਸਨ।