ਸਰਹੰਦ ਨਹਿਰ ’ਤੇ ਜਲਦ ਬਣੇਗਾ ਨਵਾਂ ਸਟੀਲ ਪੁਲ਼ ਸ਼ਹਿਰ ਲਈ ਖੁਸ਼ਖਬਰੀ: ਪੁਰਾਣੇ ਸਰਹੰਦ ਨਹਿਰ ਪੁਲ ਦੀ ਥਾਂ ਜਲਦ ਸ਼ੁਰੂ ਹੋਵੇਗਾ ਨਵਾਂ ਸਟੀਲ ਪੁਲ ਦਾ ਕੰਮ
Publish Date: Tue, 21 Jul 2026 06:25 PM (IST)
Updated Date: Tue, 21 Jul 2026 06:28 PM (IST)
ਲਖਵੀਰ ਖਾਬੜਾ,ਪੰਜਾਬੀ ਜਾਗਰਣ, ਰੂਪਨਗਰ: ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਸ਼ਹਿਰ ਦੀ ਜੀਵਨ ਰੇਖਾ ਨੂੰ ਬਚਾਉਣ ਲਈ ਲੋਕ ਨਿਰਮਾਣ ਵਿਭਾਗ ਰੂਪਨਗਰ ਵੱਲੋਂ 18:38 ਕਰੌੜ ਦੀ ਲਾਗਤ ਨਾਲ ਸਰਹੰਦ ਨਹਿਰ ਦੇ ਪੁਰਾਣੇ ਪੁਲ ਦੀ ਥਾਂ ਨਵੇ ਸਟੀਲ ਪੁਲ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ, ਉੱਧਰ ਸ਼ਹਿਰ ਨੇ ਇਹ ਮੰਨ ਲਿਆ ਸੀ ਕਿ ਸਰਹਿੰਦ ਨਹਿਰ ‘ਤੇ ਨਗਰ ਕੌਂਸਲ ਚੌਕ ਨੇੜੇ ਬ੍ਰਿਟਿਸ਼ ਕਾਲ ਦੇ ਪੁਲ ਦੀ ਜਗ੍ਹਾ ਇੱਕ ਨਵਾਂ ਪੁਲ ਕਦੇ ਨਹੀਂ ਲਵੇਗਾ, ਕਿਉਂਕਿ ਸਰਹੰਦ ਨਹਿਰ ‘ਤੇ ਰਾਧਾ ਸੁਆਮੀ ਸਤਿਸੰਗ ਭਵਨ ਦੇ ਨੇੜੇ ਇੱਕ ਨਵਾਂ ਲੋਹੇ ਦਾ ਫਰੇਮ ਵਾਲਾ ਪੁਲ ਬਣਾਇਆ ਗਿਆ ਸੀ, ਇਸ ਲਈ ਪੁਲ ਨੂੰ ਅਸੁਰੱਖਿਅਤ ਘੋਸ਼ਿਤ ਕੀਤੇ ਜਾਣ ਕਾਰਨ ਚਾਰ ਪਹੀਆ ਵਾਹਨਾਂ ਨੂੰ ਪੁਰਾਣੇ ਪੁਲ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਗਿਆ ਸੀ। ਇਸ ਸਮੇਂ ਸਿਰਫ਼ ਦੋ ਪਹੀਆ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਹੀ ਲੰਘਣ ਕਰਨ ਦੀ ਇਜਾਜ਼ਤ ਹੈ। ਜਾਣਕਾਰੀ ਅਨਸਾਰ ਪੰਜਾਬ ਸਰਕਾਰ ਨੇ ਪੁਰਾਣੇ ਪੁਲ ਬਾਜ਼ਾਰ ਪੁਲ ਦੇ ਪੁਨਰ ਨਿਰਮਾਣ ਲਈ 16.38 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕੀਤੀ ਗਈ। ਇਸ ਪ੍ਰੋਜੈਕਟ ਨੂੰ ਸਾਲ 2026-27 ਲਈ ਲਿੰਕ ਸੜਕਾਂ ਦੇ ਨਵੀਨੀਕਰਨ ਅਤੇ ਆਧੁਨਿਕੀਕਰਨ ਯੋਜਨਾ ਅਧੀਨ ਸ਼ਾਮਲ ਕੀਤਾ ਗਿਆ ਹੈ। ਇਹ ਪੁਲ ਬਹੁਤ ਪੁਰਾਣਾ ਅਤੇ ਤੰਗ ਹੋਣ ਕਰਕੇ ਰੋਜ਼ਾਨਾ ਆਵਾਜਾਈ ਵਿਚ ਰੁਕਾਵਟਾਂ ਪੈਦਾ ਕਰ ਰਿਹਾ ਸੀ, ਜਿਸ ਕਾਰਨ ਵਪਾਰੀਆਂ ਅਤੇ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਹੋ ਰਹੀ ਸੀ। ਨਵੇਂ, ਚੌੜੇ ਪੁਲ ਦੇ ਨਿਰਮਾਣ ਨਾਲ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਵਰਗੀਆਂ ਐਮਰਜੈਂਸੀ ਸੇਵਾਵਾਂ ਲਈ ਆਵਾਜਾਈ ਨੂੰ ਆਸਾਨ ਲਈ ਅਸਾਨ ਬਣ ਜਾਵੇਗਾ, ਜਿਸ ਨਾਲ ਜਨਤਕ ਸੁਰੱਖਿਆ ਵਿਚ ਵਾਧਾ ਹੋਵੇਗਾ। ਲੋਕ ਨਿਰਮਾਣ ਵਿਭਾਗ ਦੇ ਜੇਈ ਬਲਜੀਤ ਸਿੰਘ ਨੇ ਦੱਸਿਆ ਕਿ ਸਰਹੰਦ ਨਹਿਰ ‘ਤੇ ਪੁਰਾਣੇ ਪੁਲ ਨੂੰ ਤੋੜ ਕੇ ਨਵੇ ਸਟੀਲ ਪੁਲ ਦੀ ਉਸਾਰੀ 16: 38 ਕਰੌੜ ਦੀ ਲਾਗਤ ਨਾਲ 10 ਮੀਟਰ ਚੋੜਾ ਪੁਲ ਬਣਾਇਆ ਜਾਵੇਗਾ। 143 ਸਾਲ ਪਹਿਲਾਂ ਬਣਾਇਆ ਗਿਆ ਸੀ ਪੁਲ਼ ਸ਼ਹਿਰ ਦੀ ਜੀਵਨ ਰੇਖਾ ਕਹਾਉਣ ਵਾਲਾ ਇਹ ਸਰਹਿੰਦ ਨਹਿਰ ਪੁਲ 143 ਸਾਲ ਪੁਰਾਣਾ ਹੈ। ਬ੍ਰਿਟਿਸ਼ ਕਾਲ ਦੌਰਾਨ 1882 ਵਿਚ ਬਣਾਇਆ ਗਿਆ, ਇਹ ਇਸ ਪੱਖੋਂ ਵਿਲੱਖਣ ਹੈ ਕਿ ਇਸਨੂੰ ਪ੍ਰਾਚੀਨ ਚੂਨੇ ਦੇ ਪੱਥਰ ਅਤੇ ਇੱਕ ਮੁੱਖ ਫਾਰਮੂਲੇ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ, ਜੋ ਇਸ ਨੂੰ ਬਹੁਤ ਮਜ਼ਬੂਤ ਬਣਾਉਂਦਾ ਹੈ। ਹੁਣ ਇਸ ਦੀ ਮਿਆਂਦ ਲੰਘ ਚੁੱਕੀ ਸੀ ਸ਼ਹਿਰ ਵਾਸੀਆ ਦੀ ਵੱਡੀ ਮੰਗ ਸੀ ਕਿ ਇਸ ਪੁਲ ‘ਤੇ ਹੀ ਨਵਾਂ ਪੁਲ ਬਣਾਇਆ ਜਾਵੇ ਇਸ ਪੁਲ ਨਾ ਇੱਕ ਨਵਾ ਸਿਆਸੀ ਸਮੀਕਰਨ ਵੀ ਜੁੜਿਆ ਸਰਹੰਦ ਨਹਿਰ ਦੇ ਪੁਲ ਨੂੰ ਜਦੋਂ ਲੋਕ ਨਿਰਮਾਣ ਵਿਭਾਗ ਨੇ ਭਾਰੀ ਆਵਾਜਾਈ ਲਈ ਬੰਦ ਕਰ ਦਿੱਤਾ ਸੀ ਤਾਂ ਦੁਕਾਨਦਾਰਾਂ ਵਿਚ ਕਾਫੀ ਰੋਸ ਸੀ ਕਿ ਇਸ ਨਾਲ ਸਾਡੇ ਵਪਾਰ ‘ਤੇ ਮਾੜਾ ਅਸਰ ਪਵੇਗਾ। ਉਸ ਸਮੇਂ ਰੂਪਨਗਰ ਵਪਾਰ ਮੰਡਲ ਦੇ ਪ੍ਰਧਾਨ ਪਰਵਿੰਦਰਪਾਲ ਸਿੰਘ ਬਿੰਟਾ ਨੇ ਪੁਲ ਦੀ ਉਸਾਰੀ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ਸਰਕਾਰ ਕਦੇ ਵੀ ਇਸ ਪੁਲ ਦੀ ਉਸਾਰੀ ਨਹੀ ਕਰਵਾ ਸਕਦੀ ਕਿਉਕਿ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਨਵਾ ਪੁਲ ਬਣਾਇਆ ਜਾ ਚੁੱਕਾਂ ਹੈ ਪ੍ਰੰਤੂ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਦਾਅਵਾ ਕੀਤਾ ਸੀ ਕਿ ਸ਼ਹਿਰ ਦੀ ਜੀਵਨ ਰੇਖਾਂ ਨੂੰ ਬਚਾਉਣ ਲਈ ਇਸੇ ਥਾਂ ‘ਤੇ ਨਵਾ ਪੁਲ ਬਣਾਇਆ ਜਾਵੇਗਾ ਅਤੇ ਜਵਾਬ ਵਿਚ ਵਪਾਰ ਮੰਡਲ ਦੇ ਪ੍ਰਧਾਨ ਬਿੰਟਾਂ ਨੇ ਕਿਹਾ ਸੀ ਕਿ ਜੇਕਰ ਵਿਧਾਇਕ ਚੱਢਾ ਪੁਲ ਬਣਾ ਦੇਣਗੇ ਤਾਂ ਮੈ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਜਾਵੇਗਾਂ ਇਸ ਚੱਲਦਿਆ ਹੀ ਵਿਧਾਇਕ ਨੇ ਜਦੋਂ ਪੁਲ ਦੀ ਪ੍ਰਵਾਨਗੀ ਲਿਆਦੀ ਤਾਂ ਨਗਰ ਕੌਸਲ ਵੋਟਾਂ ਤੋਂ ਪਹਿਲਾ ਵਪਾਰ ਮੰਡਲ ਦੇ ਪ੍ਰਧਾਨ ਬਿੰਟਾਂ ਪਾਰਟੀ ਵਿਚ ਸ਼ਾਮਲ ਹੋਏ ਅਤੇ ਵਿਧਾਇਕ ਨੇ ਉਨ੍ਹਾਂ ਦੀ ਪਤਨੀ ਜਗਮੋਹਣ ਕੌਰ ਨੂੰ ਟਿਕਟ ਦੇ ਕੇ ਨਿਵਾਜਿਆ ਜੋ ਹੁਣ ਵਾਰਡ ਨੰਬਰ 20 ਤੋਂ ਕੌਸਲਰ ਹਨ।