ਮੁਲਾਜ਼ਮ ਦੋ ਦਿਨਾ ਮਾਸ ਲੀਵ ‘ਤੇ, ਵਾਧੇ ਘਾਟੇ ਦੀ ਜਿੰਮੇਵਾਰ ਸਰਕਾਰ ਤੇ ਮੈਨੇਜਮੈਂਟ ਪਾਵਰਕਾਮ ਦੇ ਮੁਲਾਜ਼ਮ ਦੋ ਦਿਨ ਦੀ ਮਾਸ ਲੀਵ ‘ਤੇ ਗਏ ਹੁਣ ਵਾਧੇ ਘਾਟੇ ਦੀ ਜਿੰਮੇਵਾਰ ਸਰਕਾਰ ਤੇ ਮੈਨੇਜ਼ਮੈਂਟ
Publish Date: Tue, 21 Jul 2026 04:09 PM (IST)
Updated Date: Tue, 21 Jul 2026 04:10 PM (IST)
ਲਖਵੀਰ ਖਾਬੜਾ, ਪੰਜਾਬੀ ਜਾਰਗਣ, ਰੂਪਨਗਰ: ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜ਼ਮੈਂਟ ਨਾਲ ਮੀਟਿੰਗ ਬੇਸਿੱਟਾ ਰਹਿਣ ਕਾਰਨ ਪੀਐਸਈਬੀ ਇੰਪਲਾਈਜ ਫੈਡਰੇਸਨ ਏਟਕ ਸਰਕਲ ਰੂਪਨਗਰ ਵੱਲੋਂ ਮੰਗਲਵਾਰ ਨੂੰ ਅਡਹਾਕ ਕਮੇਟੀ ਦੇ ਸੱਦੇ ‘ਤੇ ਦੋ ਦਿਨ 21 ਤੇ 22 ਜੁਲਾਈ ਦੀ ਸਮੂਹਿਕ ਛੁੱਟੀ ‘ਤੇ ਜਾਣ ਦਾ ਫੈਸਲਾ ਕੀਤਾ ਗਿਆ। ਮੁਲਾਜ਼ਮਾਂ ਦੇ ਇਸ ਫੈਸਲੇ ਨਾਲ ਘਰਾਂ ਵਿਚ ਕਿਸੇ ਸਮੇਂ ਵੀ ਹਨੇਰਾਂ ਛਾਅ ਸਕਦਾ ਹੈ ਕਿਉਕਿ ਵਿਭਾਗ ਦੇ 95 ਪ੍ਰਤੀਸ਼ਤ ਮੁਲਾਜ਼ਮ ਛੁੱਟੀ ‘ਤੇ ਚਲੇ ਗਏ ਹਨ ਜਦਕਿ ਮੌਸਮ ਖਰਾਬ ਚੱਲ ਰਿਹਾ ਹੈ ਜੇਕਰ ਤੇਜ਼ ਹਵਾਵਾਂ ਚੱਲੀਆਂ ਤਾਂ ਆਮ ਰੂਟੀਨ ਦੀ ਤਰਾਂ ਬਿਜਲੀ ਸਪਲਾਈ ਵਿਚ ਵਿਘਨ ਪੈ ਸਕਦਾ ਹੈ। ਇਸ ਮੌਕੇ ਪੀਐਸਈਬੀ. ਇੰਪਲਾਈਜ ਫੈਡਰੇਸਨ ਏਟਕ ਪੰਜਾਬ ਦੀ ਅਡਹਾਕ ਕਮੇਟੀ ਦੇ ਕਨਵੀਨਰ ਗੁਰਵਿੰਦਰ ਸਿੰਘ ਹਜਾਰਾ, ਨਰਿੰਦਰ ਸੈਣੀ ਸਕੱਤਰ ਏਟਕ ਪੰਜਾਬ, ਹਰਜਿੰਦਰ ਸਿੰਘ ਅਕਬਰਪੁਰ ਸਰਕਲ ਪ੍ਰਧਾਨ ,ਮਨਜਿੰਦਰ ਸਿੰਘ ਜੇਈ ਆਈਟੀਆਈ. ਐਸੋਸੀਏਸਨ ਸਰਕਲ ਪ੍ਰਧਾਨ, ਰਜਿੰਦਰ ਸਿੰਘ ਸਰਕਲ ਸਕੱਤਰ, ਪਲਵਿੰਦਰ ਸਿੰਘ, ਰਵਿੰਦਰ ਦਾਸ, ਸੰਤੋਸ਼ ਤਿਵਾੜੀ ਕਰਮ ਸਿੰਘ ਸਕੱਤਰ ਡਵੀਜਨ ਰੋਪੜ ਵਲੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਵਰਕਾਮ ਦੀ ਮਨੇਜਮੈਂਟ ਅਤੇ ਪੰਜਾਬ ਸਰਕਾਰ ਮੁਲਾਜਮਾਂ ਅਤੇ ਪੈਨਸਨਰਾਂ ਦੀਆਂ ਮੰਗਾਂ ਤੇ ਗੱਲਬਾਤ ਕਰਨ ਦੇ ਬਾਵਜੂਦ ਵੀ ਉਨਾਂ ਨੂੰ ਲਾਗੂ ਨਹੀ ਕਰ ਰਹੀ, ਜਿਸ ਕਾਰਨ ਮੁਲਾਜਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਵਲੋ ਮੰਗ ਕੀਤੀ ਗਈ ਕਿ 17 ਜੁਲਾਈ 2020 ਤੋ ਬਾਅਦ ਭਰਤੀ ਹੋਏ ਅਤੇ ਵਰਕਚਜਾਰਜ ਤੋ ਸਲਮ ਤੋ ਬਣੇ ਕਾਮਿਆਂ ਤੇ ਪੰਜਾਬ ਦੇ ਛੇਵਾਂ ਤਨਖਾਹ ਕਮਿਸਨ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸਨ ਸਕੀਮ ਬਹਾਲ ਕੀਤੀ ਜਾਵੇ ,ਪ੍ਰੋਵੇਸ਼ਨਲ ਸਮੇ ਦੋਰਾਨ ਪੂਰੀ ਤਨਖਾਹ ਦਿੱਤੀ ਜਾਵੇ, ਅਦਾਰੇ ਦਾ ਹਰ ਤਰ੍ਹਾਂ ਦਾ ਕੱਚਾ ਕਾਮਾ ਪੱਕਾ ਕੀਤਾ ਜਾਵੇ, ਪੈਨਸਨਰਾਂ ਤੇ 2.59 ਦਾ ਗੁਣਾਕ ਲਾਗੂ ਕੀਤਾ ਜਾਵੇ, 18 ਪ੍ਰਤੀਸ਼ਤ ਮਹਿਗਾਈ ਭੱਤੇ ਦੀਆਂ ਕਿਸਤਾਂ ਤੁਰੰਤ ਰਲੀਜ਼ ਕੀਤੀਆਂ ਜਾਣ, ਛੇਵੇ ਤਨਖਾਹ ਕਮਿਸਨ ਦਾ ਬਕਾਇਆ ਯਕਮੁਸਤ ਇਕ ਕਿਸਤ ਵਿਚ ਦਿੱਤਾ ਜਾਵੇ। ਮਹਿਕਮੇ ਅੰਦਰ ਖਾਲੀ ਪਈ ਅਸਾਮੀਆਂ ਤੇ ਰੈਗੂਲਰ ਭਰਤੀ ਪੂਰੇ ਸਕੇਲਾਂ ਵਿਚ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਹੁਣ ਵੀ ਪੰਜਾਬ ਸਰਕਾਰ/ਪਾਵਰਕਾਮ ਦੀ ਮਨੈਜਮੈਂਟ ਦੇ ਮੁਲਾਜਮਾਂ ਦੇ ਮਸਲੇ ਤੁਰੰਤ ਹੱਲ ਨਾਂ ਕੀਤੇ ਤਾਂ ਆਉਣ ਵਾਲੇ ਸਮੇ ਵਿਚ ਹੋਰ ਵੀ ਤਿੱਖੇ ਸੰਘਰਸ਼ ਕੀਤੇ ਜਾਣਗੇ ਅਤੇ ਮਾਸ ਲੀਵ ਵਧਾਈ ਜਾਵੇਗੀ ਅਤੇ ਇਸ ਸੰਘਰਸ਼/ਮਾਸ ਲੀਵ ਦੌਰਾਨ ਜੇਕਰ ਖਪਤਕਾਰਾਂ ਨੂੰ ਬਿਜਲੀ ਸਪਲਾਈ ਸਬੰਧੀ ਕੋਈ ਮੁਸਕਲਾਂ ਪੇਸ ਆਈਆਂ ਤਦ ਉਸ ਲਈ ਪੰਜਾਬ ਸਰਕਾਰ/ਪਾਵਰਕਾਮ ਦੀ ਮੈਨੇਜਮੈਂਟ ਸਿੱਧੇ ਤੋਰ ਤੇ ਜਿੰਮੇਵਾਰ ਹੋਵੇਗੀ।