ਕ੍ਰਿਟੀਕਲ ਕੇਅਰ ਸੈਂਟਰ ਦੀ ਉਸਾਰੀ ਦਾ ਕੰਮ ਬਣਿਆ ਕੁਆਟਰਾਂ ਦੇ ਸੀਵਰੇਜ ਦੀ ਨਿਕਾਸੀ ਲਈ ਅੜਿੱਕਾ ਹਸਪਤਾਲ ਦੇ ਕੁਆਟਰਾਂ ਦਾ ਬਰਸਾਤੀ ਪਾਣੀ ਤੇ ਸੀਵਰੇਜ ਦੀ ਨਿਕਾਸੀ ਲਈ ਕ੍ਰਿ
Publish Date: Sat, 18 Jul 2026 05:49 PM (IST)
Updated Date: Sat, 18 Jul 2026 05:52 PM (IST)
ਇਮਾਰਡ ਉੱਚੀ ਤੇ ਕੁਆਟਰ ਨੀਵੇਂ, ਘਰਾਂ ਅੱਗੇ ਲਾਈਆਂ ਰੇਤ ਭਰੀਆਂ ਬੋਰੀਆ ਦੀਆਂ ਕੰਧਾ। ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਸਿਹਤ ਵਿਭਾਗ ਵੱਲੋਂ ਬਣਾਇਆ ਜਾ ਰਿਹਾ ਕ੍ਰਿਟੀਕਲ ਕੇਅਰ ਸੈਂਟਰ ਦੀ ਉਸਾਰੀ ਸਰਕਾਰੀ ਹਸਪਤਾਲ ਰੂਪਨਗਰ ਦੇ ਮੁਲਾਜ਼ਮਾਂ ਦੇ ਰਹਿਣ ਲਈ ਬਣੇ ਕੁਆਟਰਾਂ ਦੇ ਸੀਵਰੇ਼ਜ ਸਿਸਟਮ ਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਅੜਿੱਕਾ ਬਣ ਗਈ ਹੈ ਥੋੜਾ ਜਿਹਾ ਮੀਂਹ ਪੈ ਜਾਵੇ ਤਾਂ ਘਰਾਂ ਅੱਗੇ ਪਾਣੀ ਖੜ੍ਹ ਜਾਂਦਾ ਹੈ ਜੋ ਬੀਮਾਰੀਆ ਨੂੰ ਸੱਦਾ ਦਿੰਦਾ ਹੈ। ਜਾਣਕਾਰੀ ਅਨਸਾਰ ਸਿਹਤ ਵਿਭਾਗ ਨੇ ਸਿਹਤ ਸੇਵਾਂਵਾਂ ਨੂੰ ਯਕੀਨੀ ਬਨਾਉਣ ਲਈ ਡਾਕਟਰਾਂ ਤੇ ਹੋਰ ਪੈਰਾ ਮੈਡੀਕਲ ਸਟਾਫ਼ ਲਈ ਬਣਾਏ ਗਏ ਕੁਆਟਰਾਂ ਦੀ ਮਾੜੀ ਹਾਲਤ ਕਾਰਨ ਕਈ ਬੰਦ ਹਨ ਜਿੱਥੇ ਮੁਲਾਜ਼ਮ ਰਹਿ ਰਹੇ ਹਨ ਉਹ ਵੀ ਮਾੜੀ ਹਾਲਤ ਵਿਚ ਹਨ ਜਦਕਿ ਡਾਕਟਰਾਂ ਦੇ ਕੁਆਟਰ ਜੰਗਲ ਬਣੇ ਹੋਏ ਸੂਤਰ ਦੱਸਦੇ ਹਨ ਕਿ ਇੱਕ ਮਹਿਲਾ ਡਕਟਰ ਰਹਿੰਦੇ ਹਨ ਬਾਕੀ ਕੁਆਟਰਾਂ ਦੀ ਨਾ ਰਹਿਣ ਕਰਕੇ ਹਾਲਤ ਜੰਗਲ ਰੂਪੀ ਬਣੀ ਹੋਈ ਹੈ ਜਿਸ ‘ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਚਿੰਤਤ ਨਹੀ ਹੈ ਜਦਕਿ ਸਰਕਾਰੀ ਹਸਪਤਾਲ ਵਿਚ ਤਾਇਨਾਤ ਡਾਕਟਰਾਂ ਦੀ ਰਿਹਾਇਸ਼ ਨੇੜੇ ਹੋਣੀ ਚਾਹੀਦੀ ਹੈ ਤਾਂ ਕਿ ਐਮਰਜੈਸੀ ਹਲਾਤਾ ਵਿਚ ਹਸਪਤਾਲ ਵਿਚ ਪਹੁੰਚ ਸਕਣ। ਵਿਭਾਗੀ ਸੂਤਰ ਦੱਸਦੇ ਹਨ ਕਿ ਸਰਕਾਰ ਵੱਲੋਂ ਕ੍ਰਿਟੀਕਲ ਕੇਅਰ ਸੈਟਰ ਦੀ ਨਵੀ ਬਿਲਡਿੰਗ ਬਣ ਰਹੀ ਹੈ ਠੇਕੇਦਾਰ ਦੀ ਅਣਗਹਿਲੀ ਸਦਕਾ ਹਸਪਤਾਲ ਦੀ ਰਿਹਾਇਸ਼ੀ ਕਲੌਨੀ ਦਾ ਸੀਵਰੇਜ਼ ਸਿਸਟਮ ਬਲੌਕ ਹੋ ਜਾਂਦਾ ਹੈ ਜਿਸ ਕਾਰਨ ਗੰਦਾ ਪਾਣੀ ਕੁਆਟਰਾਂ ਵਿਚ ਦਾਖਲ ਹੋ ਜਾਂਦਾ ਹੈ ਜਿਸ ਕਾਰਨ ਮੁਲਾਜ਼ਮਾਂ ਦਾ ਰਹਿਣ ਦਲੁੱਭਰ ਹੋ ਜਾਂਦਾ ਹੈ। ਕਲੋਨੀ ਵਿਚ ਰਹਿਣ ਵਾਲੇ ਮੁਲਾਜ਼ਮਾਂ ਨੇ ਦੱਸਿਆ ਕਿ ਕੁਆਟਰ ਨੀਵੇ ਹਨ ਨਵੀ ਬਿਲਡਿੰਗ ਉੱਚੀ ਬਣ ਰਹੀ ਹੈ ਜਿਸ ਕਾਰਨ ਕੁਆਟਰਾਂ ਵਿਚੋ ਬਰਸਾਤੀ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ ਦੂਜਾ ਸੀਵਰੇਜ਼ ਸਿਸਟਮ ਪਾਇਪ ਛੋਟੇ ਹੋਣ ਕਾਰਨ ਬੰਦ ਹੋ ਜਾਂਦਾ ਹੈ ਦੂਜਾ ਮਲਬਾ ਪਾਇਪਾ ਵਿਚ ਭਰ ਜਾਦਾ ਹੈ। ਉਨ੍ਹਾਂ ਕਿਹਾਕਿ ਉਸਾਰੀ ਕਰਨ ਵਾਲੇ ਵਿਭਾਗ ਨੂੰ ਪਹਿਲਾ ਹੀ ਧਿਆਨ ਵਿਚ ਰੱਖਣਾ ਚਾਹੀਦਾ ਸੀ ਕਿ ਕੁਆਟਰ ਨੀਵੇ ਹਨ ਘਰਾਂ ਤੇ ਬਰਸਾਤੀ ਪਾਣੀ ਦਾ ਨਿਕਾਸ ਨਿਰੰਤਰ ਕਿਵੇ ਰੱਖਣਾ ਹੈ। ਉਨ੍ਹਾਂ ਕਿਹਾਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਅਜੈ ਤੱਕ ਕੋਈ ਭਾਰੀ ਬਰਸਾਤ ਨਹੀ ਹੋਈ ਜੇਕਰ ਮੀਂਹ ਭਰ ਕੇ ਪੈ ਗਿਆ ਤਾਂ ਕੁਆਟਰਾਂ ਵਿਚ ਪਾਣੀ ਕੱਢਣਾ ਵੱਡੀ ਮੁਸੀਬਤ ਬਣ ਜਾਵੇਗਾ ਗੰਦਾ ਪਾਣੀ ਖੜਾ ਰਹਿਣ ਕਰਕੇ ਬੀਮਾਰੀਆ ਫੈਲਣਗੀਆ ਕਿਤੇ ਇਹ ਨਾ ਹੋ ਜਾਵੇ ਕਿ ਸਿਹਤ ਵਿਭਾਗ ਦੇ ਮੁਲਾਜ਼ਮ ਦੀ ਗੰਦਗੀ ਵਿਚ ਰਹਿਣ ਕਰਕੇ ਸਿਹਤ ਵਿਗੜੀ ਡਰ ਲੱਗ ਰਿਹਾ ਹੈ ਕਿ ਅਸੀ ਕਿਤੇ ਮਜ਼ਾਕ ਦੇ ਪਾਤਰ ਨਾ ਬਣ ਜਾਈਏਂ। ਉਨ੍ਹਾਂ ਮੰਗ ਕੀਤੀ ਕਿ ਸਾਡੀ ਕਲੋਨੀ ਦੀਆ ਮੁਸ਼ਕਿਲਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਲੋਕ ਨਿਰਮਾਣ ਵਿਭਾਗ ਨੂੰ ਲਿਖਿਆ ਪੱਤਰ : ਐੱਸਐੱਮਓ ਸੀਨੀਅਰ ਮੈਡੀਕਲ ਅਫ਼ਸਰ ਰੁਪਿੰਦਰ ਸਿੰਘ ਗਿੱਲ ਨੇ ਕਿਹਾਕਿ ਮਾਮਲਾ ਮੇਰੇ ਧਿਆਨ ਵਿਚ ਹੈ ਅਸੀ ਲੋਕ ਨਿਰਮਾਣ ਵਿਭਾਗ ਨੂੰ ਠੇਕੇਦਾਰ ਦੀ ਅਣਗਹਿਲੀ ਕਾਰਨ ਬਲੌਕ ਹੋਏ ਰਿਹਾਇਸ਼ੀ ਕਾਲੋਨੀ ਦੇ ਸੀਵਰੇਜ਼ ਦੇ ਪੀਣ ਵਾਲੇ ਪਾਣੀ ਦੀ ਪੇਸ਼ ਆ ਰਹੀ ਦਿੱਕਤ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾਕਿ ਮੁਲਾਜ਼ਮਾ ਦੀਆ ਹੋਰ ਮੁਸ਼ਕਿਲਾ ਦਾ ਹੱਲ ਵੀ ਜਲਦ ਕਰਵਾਇਆ ਜਾਵੇਗਾ। ਸੀਵਰੇਜ ਪਾਇਪ ਨੂੰ ਡਬਲ ਕੀਤਾ ਜਾਵੇਗਾ : ਜੇਈ ਲੋਕ ਨਿਰਮਾਣ ਵਿਭਾਗ ਦੇ ਜੇਈ ਸੰਦੀਪ ਰਾਏ ਨੇ ਕਿਹਾਕਿ ਸੀਵਰੇਜ਼ ਪਾਇਪ ਨੂੰ ਠੀਕ ਕੀਤਾ ਗਿਆ ਹੈ ਪਾਇਪ ਛੋਟਾ ਹੋਣ ਕਰਕੇ ਬਲੋਕ ਹੋ ਰਿਹਾ ਹੈ ਜਿਸ ਨੂੰ ਜਲਦ ਡਬਲ ਕੀਤਾ ਜਾਵੇਗਾ। ਉਨ੍ਹਾਂ ਕਿਹਾਕਿ ਬਿਲਡਿੰਗ ਦਾ ਕੰਮ ਚੱਲ ਰਿਹਾ ਹੈ ਜਿਸ ਦੇ ਚੱਲਦਿਆ ਸੀਵਰੇਜ ਬਲੋਕ ਹੋ ਗਿਆ ਸੀ।