ਜ਼ਿਲ੍ਹੇ ’ਚ 156 ਪਟਵਾਰ ਸਰਕਲ, 56 ਪਟਵਾਰੀ ਤੇ 100 ਪੋਸਟਾਂ ਖਾਲੀ, ਵਾਧੂ ਸਰਕਲਾਂ ਦੇ ਕੰਮ ਦੀ ਪੰਡ ਹੋਈ ਭਾਰੀ ਜ਼ਿਲ੍ਹੇ ’ਚ ਪਟਵਾਰ ਸਰਕਲ 156, ਪਟਵਾਰੀ 56,100 ਪੋਸਟਾਂ ਖਾਲੀ,ਵਾਧੂ ਸਰਕਲਾਂ ਦੇ ਕੰਮ ਦੀ ਪੰਡ ਹੋਈ ਭਾਰੀ
Publish Date: Thu, 16 Jul 2026 05:54 PM (IST)
Updated Date: Thu, 16 Jul 2026 05:55 PM (IST)
ਇੱਕ ਪਟਵਾਰੀ ਕੋਲ ਤਿੰਨ ਤੋਂ ਚਾਰ ਸਰਕਲ, ਮੰਗਾਂ ਪੂਰੀਆ ਨਾ ਹੋਣ ‘ਤੇ ਹੋਵੇਗੀ ਕੋਰੀ ਨਾਂਹ ਲਖਵੀਰ ਖਾਬੜਾ,ਪੰਜਾਬੀ ਜਾਗਰਣ ਰੂਪਨਗਰ : ਪੰਜਾਬੀ ਗਾਇਕਾਂ ਨੇ ਗੀਤਾ ਵਿਚ ਪਟਵਾਰੀਆਂ ਦੀ ਟੌਰ ਦੀ ਗੁੱਡੀ ਭਾਂਵੇ ਬੜੀ ਚੜਾਈ ਹੋਈ ਹੈ ਪਰ ਸੱਚਾਈ ਇਸ ਗੱਲ ਵਿਚ ਹੈ ਕਿ ਪਟਵਾਰੀਆਂ ਦੀ ਹੁਣ ਲੱਠੇ, ਜ਼ਰੀਵ ਤੇ ਸਰਕਾਰ ਦੇ ਵਾਧੂ ਕੰਮਾਂ ਨੇ ਲੱਕ ਤੋੜ ਦਿੱਤਾ ਹੈ। ਜ਼ਿਲ੍ਹੇ ਵਿਚ ਡਿਊਟੀ ‘ਤੇ ਤਾਇਨਾਤ 56 ਪਟਵਾਰੀਆਂ ਕੋਲ 156 ਪਟਵਾਰ ਸਰਕਲਾਂ ਵਿਚੋਂ 100 ਵਾਧੂ ਸਰਕਲਾਂ ਦੇ ਕੰਮਾਂ ਨੇ ਪੰਡ ਭਾਰੀ ਕੀਤੀ ਹੋਈ ਹੈ ਜਿਸ ਦੇ ਚੱਲਦਿਆਂ ਪਟਵਾਰੀਆਂ ਨੂੰ ਵੱਖ ਵੱਖ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨਸਾਰ ਰੂਪਨਗਰ ਜ਼ਿਲ੍ਹੇ ਵਿਚ ਪਟਵਾਰ ਸਰਕਲ 156 ਹਨ ਨਿਯਮਾਂ ਅਨਸਾਰ ਇੱਕ ਸਰਕਲ ਲਈ ਇੱਕ ਪਟਵਾਰੀ ਚਾਹੀਦਾ ਹੈ ਪ੍ਰੰਤੂ ਏਥਾਂ ਤਾਂ ਹਲਾਤ ਇਹ ਬਣੇ ਹੋਏ ਹਨ ਇੱਕ ਪਟਵਾਰੀ ਚਾਰ ਸਰਕਲਾਂ ਦੇ ਮਾਲ ਵਿਭਾਗ ਦੇ ਰਿਕਾਰਡ ਦੀ ਪੰਡ ਸਿਰ ‘ਤੇ ਹੈ ਦੂਜੇ ਵਾਧੂ ਕੰਮਾਂ ਦਾ ਬੋਝ ਅਲੱਗ ਹੈ। ਪਿਛਲੇ ਦਿਨੀ ਸੂਬਾ ਪੱਧਰ ‘ਤੇ ਹੋਈ ਮੀਟਿੰਗ ਵਿਚ ਪਿੰਡਾਂ ਵਿਚ ਚੱਲ ਰਿਹਾ ਲਾਲ ਲਕੀਰ ਵਾਲਾ ਕੰਮ ਦੀ 22 ਜੁਲਾਈ ਤੱਕ ਕਰਨ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੋਈ ਹੈ ਜੇਕਰ ਯੂਨੀਅਨ ਦੀਆ ਮੰਗਾਂ ਸਰਕਾਰ ਨੇ ਪੂਰੀਆ ਨਾਂ ਕੀਤੀਆ ਤਾਂ ਲਾਲ ਲਕੀਰ ਵਾਲਾ ਕਰਨ ਤੋਂ ਪਟਵਾਰੀਆਂ ਦੀ ਸਰਕਾਰ ਨੂੰ ਕੋਰੀ ਨਾ ਕਰਨ ਦਾ ਵਿਚਾਰ ਬਣਿਆ ਹੋਇਆ ਹੈ ਪਰ ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰਾਂ ਨੂੰ ਮਿਲੇ ਯੂਨੀਅਨ ਦੇ ਵਫਦ ਨੂੰ 22 ਜੁਲਾਈ ਤੱਕ ਮੰਗਾਂ ਪੂਰੀ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਦੀ ਰੈਵਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ 156 ਪਟਵਾਰ ਸਰਕਲ ਹਨ, ਇੱਕ ਸਰਕਲ ਵਿਚ ਤਿੰਨ ਤੋਂ ਚਾਰ ਪਿੰਡ ਹੁੰਦੇ ਹਨ, ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਨਿਯਮਾਂ ਮੁਤਾਬਿਕ 156 ਪਟਵਾਰੀ ਹੋਣੇ ਚਾਹੀਦੇ ਹਨ ਪ੍ਰੰਤੂ ਜ਼ਿਲ੍ਹੇ ਦੇ 156 ਪਟਵਾਰ ਸਰਕਲਾਂ ਲਈ 56 ਪਟਵਾਰੀ ਹਨ। ਉਨ੍ਹਾਂ ਕਿਹਾਕਿ ਪਟਵਾਰੀ ਜਮ੍ਹਾਬੰਦੀਆਂ ਜਮ੍ਹਾਂ ਕਰਵਾਉਣ, ਗਿਰਦਾਵਰੀ ਹਾੜੀ, ਸਾਉਣੀ, ਡਿਜੀਟਲ ਕਰਾਪ ਸਰਵੇ, ਨੈਸ਼ਨਲ ਹਾਈਵੇਅ, ਫਸਲ ਖ਼ਰਾਬੇ ਤੋਂ ਇਲਾਵਾ ਪਟਵਾਰੀਆਂ ਨੂੰ ਅਕਸਰ ਕੋਰਟ ਕੇਸਾਂ ਸਬੰਧੀ ਅਦਾਲਤਾਂ ਵਿਚ ਜਾਣਾ ਪੈਂਦਾ ਹੈ, ਇਲੈਕਸ਼ਨ ਡਿਊਟੀਆਂ ਅਤੇ ਸਰਟੀਫਿਕੇਟਾਂ ਲਈ ਆਨ ਲਾਇਨ ਵੈਰੀਫਿਕੇਸ਼ਨ ਆਦਿ ਕੰਮਾਂ ਦਾ ਬੋਝ ਬਣਿਆ ਹੋਇਆ ਹੈ। ਉਨ੍ਹਾਂ ਕਿਹਾਕਿ ਕਈ ਪਟਵਾਰ ਖਾਨਿਆ ਵਿਚ ਤਾਂ ਬੁਨਿਆਦੀ ਸਹੂਲਤਾਂ ਵੀ ਨਹੀ ਹਨ ਜਿਵੇ ਕਿ ਪੀਣ ਵਾਲਾ ਪਾਣੀ, ਬਾਥਰੂਮ ਤੇ ਰਿਕਾਰਡ ਦੀ ਸੰਭਾਲ ਲਈ ਅਲਮਾਰੀਆ ਆਦਿ ਨਹੀ ਹਨ। ਉਨ੍ਹਾਂ ਕਿਹਾਕਿ ਪਟਵਾਰੀ ਦੀ ਪੋਸਟ ‘ਤੇ ਹੁਣ ਲੜਕੀਆ ਵੀ ਹਨ ਜਿਨ੍ਹਾਂ ਲਈ ਬਾਥਰੂਮ ਹੋਣਾ ਅਤਿ ਜਰੂਰੀ ਹੈ ਜਿਹੜਾ ਕਿ ਨਹੀ ਹੈ, ਏਥੋ ਤੱਕ ਅਸੀ ਜ਼ਿਲ੍ਹਾ ਹੈੱਡਕੁਆਟਰ ਤੇ ਬੈਠੇ ਹਨ ਏਥੇ ਬਾਥਰੂਮਾਂ ਦੀ ਮਾੜੀ ਹਾਲਤ ਹੈ ਭਾਂਵੇ ਨਾ ਹੋਣ ਦੇ ਬਰਾਬਰ ਹਨ। ਕਿੰਨੇ ਸਰਕਲ ਅਤੇ ਕਿੰਨੇ ਪਟਵਾਰੀ ਵਿਭਾਗੀ ਸੂਤਰਾਂ ਅਨਸਾਰ ਰੂਪਨਗਰ ਜ਼ਿਲ੍ਹੇ ਦੇ 156 ਪਟਵਾਰ ਸਰਕਲਾਂ ਵਿਚ ਇਸ ਸਮੇਂ 56 ਪਟਵਾਰੀ ਕੰਮ ਕਰ ਰਹੇ ਹਨ, ਜਿਸ ਵਿਚ ਨੰਗਲ ਤਹਿਸੋੀਲ ਦੇ 16 ਸਰਕਲਾਂ ਵਿਚ 05, ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਵਿਚ 41 ਸਰਕਲ 15, ਰੂਪਨਗਰ ਵਿਚ 42 ਸਰਕਲ 13, ਸ੍ਰੀ ਚਮਕੌਰ ਸਾਹਿਬ ਵਿਚ 31 ਸਰਕਲ 12 ਅਤੇ ਮੋਰਿੰਡਾ ਤਹਿਸੀਲ ਦੇ 26 ਸਰਕਲਾ ਵਿਚ 11 ਪਟਵਾਰੀ ਕੰਮ ਕਰ ਰਹੇ ਹਨ।