ਪੱਤਰਕਾਰ ਸਵਰਨ ਸਿੰਘ ਭੰਗੂ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ
ਸੀਨੀਅਰ ਪੱਤਰਕਾਰ ਸਵਰਨ ਸਿੰਘ ਭੰਗੂ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ
Publish Date: Thu, 11 Jun 2026 03:31 PM (IST)
Updated Date: Thu, 11 Jun 2026 03:32 PM (IST)

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਪੰਜਾਬੀ ਫਿਲਮੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਤੇ ਸਮਾਜਿਕ ਚਿੰਤਕ ਅਤੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਭੰਗੂ ਦਾ ਬੱਸੀ ਗੁੱਜਰਾਂ ਦੇ ਕੰਗ ਯਾਦਗਾਰੀ ਵਿੱਦਿਅਕ ਸੰਸਥਾ ਅਤੇ ਡਰੀਮ ਲੈਂਡ ਪਬਲਿਕ ਸਕੂਲ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਜਨੀਤਿਕ, ਧਾਰਮਿਕ, ਪੰਜਾਬੀ ਫਿਲਮੀ ਜਗਤ, ਸਿੱਖਿਆ ਜਗਤ ਅਤੇ ਵੱਖ ਵੱਖ ਮੁਲਾਜ਼ਮ ਜੱਥੇਬੰਦੀਆਂ ਨਾਲ ਜੁੜੀਆਂ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨਾਲ ਦੁੱਖ ਸਾਂਝਾ ਕਰਦਿਆਂ ਸਵਰਗੀ ਸਵਰਨ ਸਿੰਘ ਭੰਗੂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਸਵਰਗੀ ਸਵਰਨ ਭੰਗੂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਰਾਗੀ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਪੰਜਾਬੀ ਫਿਲਮਾਂ ਦੀਆਂ ਨਾਮਵਰ ਹਸਤੀਆਂ ਵਿਚ ਸ਼ਾਮਲ ਮਲਕੀਤ ਰੌਣੀ, ਪਦਮ ਸ੍ਰੀ ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਸੁੱਖੀ ਬਰਾੜ, ਸ਼ਮਿੰਦਰ ਸਿੰਘ ਮਾਹਲ, ਦੁਰਗਾ ਰੰਗੀਲਾ, ਸਤਵਿੰਦਰ ਬੁੱਗਾ, ਸੰਗੀਤਕਾਰ ਲਾਲ ਕਮਲ, ਵਿਧਾਇਕ ਡਾ.ਚਰਨਜੀਤ ਸਿੰਘ, ਵਿਧਾਇਕ ਦਿਨੇਸ਼ ਚੱਢਾ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਆਦਿ ਵੱਲੋਂ ਸ਼ਰਧਾਂਜਲੀਆਂ ਭੇਂਟ ਕਰਦਿਆਂ ਉਨ੍ਹਾਂ ਵਲੋਂ ਨਿਭਾਈਆਂ ਸਮਾਜਿਕ ਸੇਵਾਵਾਂ ਦਾ ਜ਼ਿਕਰ ਕੀਤਾ ਗਿਆ। ਇਸ ਸਮਾਗਮ ਦੇ ਅੰਤ ਵਿਚ ਸਵਰਗੀ ਸਵਰਨ ਭੰਗੂ ਦੀ ਪਤਨੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਅਤੇ ਉਨ੍ਹਾਂ ਦੇ ਬੇਟੇ ਅਮਰਬੀਰ ਬਾਗੀ ਭੰਗੂ ਨੇ ਭਾਵਕ ਹੁੰਦਿਆਂ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਅਕਾਲੀ ਆਗੂ ਹਲਕਾ ਇੰਚਾਰਜ ਹਰਮੋਹਣ ਸੰਧੂ, ਪਰਮਜੀਤ ਸਿੰਘ ਲੱਖੇਵਾਲ, ਅੰਮ੍ਰਿਤਪਾਲ ਸਿੰਘ ਰਾਏਪੁਰ, ਕੁਲਵੀਰ ਸੈਣੀ ਬੇਲਾ, ਅਮਰਜੀਤ ਸਿੰਘ ਕਲਸੀ, ਹਰਬੰਸ ਸਿੰਘ ਕੰਧੋਲਾ, ਬੀਜੇਪੀ ਆਗੂ ਅਮਨਪ੍ਰੀਤ ਕੌਰ ਰਾਏ, ਸੁਖਦੇਵ ਸਿੰਘ, ਆਪ ਆਗੂ ਜਗਤਾਰ ਸਿੰਘ ਘੜੂੰਆਂ, ਸਵਰਨ ਸਿੰਘ ਜਟਾਣਾ, ਹਰਿੰਦਰ ਸਿੰਘ ਕਾਕਾ ਸਰਪੰਚ ਜਟਾਣਾ, ਕਮਲ ਮੰਡ ਸਰਪੰਚ ਕੋਟਲਾ, ਹੈੱਪੀ ਸਰਪੰਚ ਕਾਹਨਪੁਰ, ਬੇਲਾ ਫਾਰਮੇਸੀ ਕਾਲਜ ਦੇ ਡਾਇਰੈਕਟਰ ਸ਼ੈਲੇਸ਼ ਸ਼ਰਮਾ, ਹਿਮਾਲਿਆ ਪਬਲਿਕ ਸਕੂਲ ਮੁਜਾਫਤ ਦੇ ਡਾਇਰੈਕਟਰ ਮਨਜਿੰਦਰ ਸਿੰਘ, ਆੜ੍ਹਤੀ ਪਵਿੱਤਰ ਸਿੰਘ, ਕਿਰਪਾਲ ਸਿੰਘ ਗਿੱਲ, ਸ਼ਮਸ਼ੇਰ ਸਿੰਘ ਭੰਗੂ, ਜ਼ਿਲ੍ਹਾ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਮਾਂਗਟ, ਬੀਜੇਪੀ ਆਗੂ ਅੰਜੂ ਬਾਲਾ ਸਿੰਘ, ਜਤਿੰਦਰਪਾਲ ਸਿੰਘ ਨੰਨੂੰਆ, ਪ੍ਰੋ.ਆਰਸੀ ਢੰਡ ਆਦਿ ਸਮੇਤ ਵੱਡੀ ਗਿਣਤੀ ਵਿਚ ਪੰਜਾਬੀ ਫਿਲਮ ਤੇ ਸੰਗੀਤ ਜਗਤ ਦੇ ਕਲਾਕਾਰਾਂ ਦੇ ਨਾਲ ਨਾ ਇਲਾਕਾ ਵਾਸੀ ਹਾਜ਼ਰ ਸਨ।