- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ

ਸਮਾਗਮ ’ਚ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ
ਬੇਲਾ : ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋ ਸਲਾਨਾ ਟਰਮ ਦੀ ਸਮਾਪਤੀ ਮੌਕੇ ਗਵਰਨਰ ਆਫੀਸ਼ੀਅਲ ਵਿਜ਼ਿਟ ਦਾ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਿਸਟਰਿਕਟ ਗਵਰਨਰ 3080 ਰੋਟੇਰੀਅਨ ਰਵੀ ਪ੍ਰਕਾਸ਼ ਅਤੇ ਫਸਟ ਲੇਡੀ ਰੋਟੇਰੀਅਨ ਸ਼ਾਲਨੀ ਨੇ ਇਸ ਸਮਾਗਮ ’ਚ ਅਧਿਕਾਰਤ ਤੌਰ ਤੇ ਸ਼ਮੂਲੀਅਤ ਕੀਤੀ । ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਰੁਮਿੰਦਰ ਸਿੰਘ ਤੇ ਕਲੱਬ ਮੈਬਰਾਂ ਵੱਲੋਂ ਡਿਸਟਰਿਕਟ ਗਵਰਨਰ ਦੇ ਸਾਹਮਣੇ ਆਪਣੇ ਬੀਤੇ ਇਕ ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ ਤੇ ਦੱਸਿਆ ਗਿਆ ਕਿ 2025-26 ਦੇ ਕਾਰਜਕਾਲ ਦੌਰਾਨ 167 ਪ੍ਰੋਜੈਕਟ ਕੀਤੇ, ਜਿਸ ਵਿਚ ਵਾਤਾਵਰਨ, ਬੱਚਿਆਂ ਦੀ ਐਜੂਕੇਸ਼ਨ, ਬੱਚਿਆਂ ਅਤੇ ਵੁਮਨ ਹੈਲਥ, ਖੂਨਦਾਨ ਕੈਂਪ, ਸੜਕ ਸੁਰੱਖਿਆ ਅਵੇਅਰਨੈਸ ਵਰਗੇ ਕਈ ਪ੍ਰੋਜੈਕਟ ਕੀਤੇ। ਇਸ ਮੌਕੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਆਪਣੇ ਸੰਬੋਧਨ ਦੌਰਾਨ ਕਿਹਾ ਗਿਆ ਕਿ ਰੋਟਰੀ ਡਿਸਟਰਿਕਟ 3080 ਦਾ ਘੇਰਾ ਬਹੁਤ ਹੀ ਵਿਸ਼ਾਲ ਹੈ। ਜਿਸ ਵਿਚ ਪੰਜ ਰਾਜਾਂ( ਪੰਜਾਬ, ਹਰਿਆਣਾ, ਹਿਮਾਚਲ, ਉਤਰਾਖੰਡ, ਯੂਪੀ) ਤੇ ਚੰਡੀਗੜ੍ਹ ਦੇ ਲੱਗਭਗ 17 ਰੈਵੇਨਿਊ ਡਿਸਟਰਿਕਟ ਆਉਦੇ ਹਨ। ਉਨਾਂ ਕਿਹਾ ਕਿ ਇਸ ਆਫੀਸ਼ੀਅਲ ਵਿਜ਼ਿਟ ਦਾ ਮੁੱਖ ਮਕਸਦ ਕਲੱਬ ਵੱਲੋਂ ਕੀਤੇ ਗਏ ਸਮਾਜ ਭਲਾਈ ਤੇ ਹੋਰ ਪ੍ਰੋਜੈਕਟਾਂ ਦੀ ਜਾਂਚ ਕਰਨਾ ਹੁੰਦਾ ਹੈ। ਇਸ ਮੌਕੇ ਪ੍ਰਧਾਨ ਰੁਮਿੰਦਰ ਸਿੰਘ ਤੇ ਸਾਰੇ ਕਲੱਬ ਰੋਟੇਰੀਅਨ ਮੈਬਰਾਂ ਦੀ ਸ਼ਲਾਘਾ ਕੀਤੀ ਕਿ ਉਹ ਬਹੁਤ ਥੋੜੇ ਸਮੇਂ ਦੇ ਦੌਰਾਨ ਬਹੁਤ ਉਤਸ਼ਾਹ ਦੇ ਨਾਲ ਬਹੁਤ ਵਧੀਆ ਢੰਗ ਨਾਲ ਵਧੀਆ ਪ੍ਰੋਜੇਕਟ ਕਰ ਰਹੇ ਹਨ।
ਇਸ ਮੌਕੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਨੇ ਦਵਿੰਦਰ ਸਿੰਘ ਜਟਾਣਾ ਦਾ ਸਵਾਗਤ ਕੀਤਾ ਜਿਨ੍ਹਾਂ ਨੂੰ ਰੋਟਰੀ ਕਲੱਬ ਰੋਪੜ ਸੈਂਟਰਲ ਦਾ ਅਨਰੈਰੀ ਮੈਂਬਰ ਬਣਾਇਆ ਗਿਆ ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਕੁਝ ਸਨਮਾਨਿਤ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਚ ਦਾ ਸੰਚਾਲਨ ਪ੍ਰੈਜੀਡੈਂਟ ਇਲੈਕਟ ਰੋਟੇਰੀਅਨ ਡਾਕਟਰ ਸ਼ੈਲੇਸ਼ ਸ਼ਰਮਾ ਨੇ ਬਹੁਤ ਹੀ ਵਿਲੱਖਣ ਅੰਦਾਜ ਨਾਲ ਨਿਭਾਇਆ। ਇਸ ਸਮਾਗਮ ਦੇ ਅੰਤ ’ਚ ਸੈਕਟਰੀ ਰੋਟੇਰੀਅਨ ਗੁਰਜਿੰਦਰ ਸਿੰਘ ਨੇ ਆਏ ਹੋਏ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਅਤੇ ਫਸਟ ਲੇਡੀ ਰੋਟੇਰੀਅਨ ਸ਼ਾਲਨੀ ਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਫਸਟ ਲੇਡੀ ਕਲੱਬ ਦਮਨਪ੍ਰੀਤ ਕੌਰ, ਸੈਕਟਰੀ ਰੋਟੇਰੀਅਨ ਗੁਰਜਿੰਦਰ ਸਿੰਘ, ਸਾਬਕਾ ਪ੍ਰਧਾਨ ਅਜਮੇਰ ਸਿੰਘ, ਸਾਬਕਾ ਪ੍ਰਧਾਨ ਕੁਲਤਾਰ ਸਿੰਘ, ਕੈਸ਼ੀਅਰ ਰਾਜੂ ਵਰਮਾ ,ਪ੍ਰੈਜੀਡੈਂਟ ਇਲੈਕਟ ਰੋਟੇਰੀਅਨ ਡਾਕਟਰ ਸ਼ੈਲੇਸ਼ ਸ਼ਰਮਾ, ਸੈਕਟਰੀ ਇਲੈਕਟ ਸੀਏ ਕਪਿਲ ਵੋਹਰਾ, ਸਰਬਜੀਤ ਸਿੰਘ, ਡਾ ਹਰਮਨਦੀਪ ਸਿੰਘ, ਰੋਹਿਤ ਸੈਣੀ, ਰੋਟੇਰੀਅਨ ਰੁਪਿੰਦਰ ਸਿੰਘ, ਅਮਨਪ੍ਰੀਤ ਸਿੰਘ ਕਾਬੜਵਾਲ, ਕੁਲਜੀਤ ਸਿੰਘ, ਡਾਕਟਰ ਪਰਮਵੀਰ ਸਿੰਘ, ਗਗਨਦੀਪ ਸਿੰਘ, ਮਾਸਟਰ ਗਗਨਦੀਪ ਸਿੰਘ, ਜਸਕਰਨ ਸਿੰਘ, ਡਾਕਟਰ ਤਜਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ ਐਮਡੀ ਲਾਈਵ ਕੇਅਰ ਫਾਊਂਡੇਸ਼ਨ, ਮਨਦੀਪ ਸਿੰਘ ਲਾਈਵ ਕੇਅਰ ਫਾਊਂਡੇਸ਼ਨ, ਦਲਜੀਤ ਸਿੰਘ ਮੈਨੇਜਰ ਲਾਈਫ ਕੇਅਰ ਫਾਊਂਡੇਸ਼ਨ, ਜਗਜੀਤ ਸਿੰਘ ਜੱਗੀ , ਮਨਜਿੰਦਰ ਸਿੰਘ ਮਨੀ ਲਾਡਲ ,ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।