- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੇ ਦੀਆਂ ਸਰਕਾਰਾਂ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਨਾਲ ਧੱਕਾ ਕੀਤਾ: ਆਗੂ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ,ਰੂਪਨਗਰ : ਪੰਜਾਬ ਅਤੇ ਪੰਜਾਬੀਅਤ ਅਤੇ ਸਿੱਖ ਮਸਲਿਆਂ ‘ਤੇ ਇੱਕਮਤ ਸੋਚ ਰੱਖਣ ਵਾਲੇ ਸਮਾਜਿਕ ਆਗੂਆਂ ਦੀ ਮੀਟਿੰਗ ਰੂਪਨਗਰ ਵਿਖੇ ਹੋਈ, ਜਿਸ ਵਿਚ ਸਮਾਜਸੇਵੀ ਦਲਵੀਰ ਸਿੰਘ ਬੰਟੀ ਜਟਾਣਾ ਨੂੰ ਵਿਧਾਨ ਸਭਾ ਹਲਕਾ ਰੂਪਨਗਰ ਵਿਚ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਜਿੰਮੇਵਾਰੀ ਦਿੱਤੀ। ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆ ਨੇ ਕਿਹਾਕਿ ਸਮੇਂ ਦੀਆਂ ਕੇਂਦਰ ਤੇ ਸੂਬਾ ਸਰਕਾਰਾਂ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਕੀਤਾ, ਜਦੋਂ ਵੀ ਕਿਸੇ ਪੰਜਾਬੀ ਨੇ ਪੰਜਾਬ ਦੇ ਪਾਣੀਆਂ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਤਾਂ ਉਸ ਨੂੰ ਤਾਰਪੀਡੋਂ ਕਰਨ ਲਈ ਸਾਜਿਸ ਰੱਚੀਆ ਗਈਆ ਜਿਸ ਦਾ ਖਮਿਆਜਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਿਆ ਅਤੇ ਪੈ ਰਿਹਾ ਹੈ। ਉਨ੍ਹਾਂ ਕਿਹਾਕਿ ਅੱਜ ਅਸੀ ਭਾਵੇਂ ਘੱਟ ਗਿਣਤੀ ਵਿਚ ਇੱਕਤਰ ਹੋਏ ਹਾਂ ਪਰ ਸਾਡੀ ਪੰਜਾਬ ਪੱਖੀ ਸੋਚ ਨਾਲ ਇੱਕ ਦਿਨ ਵੱਡਾ ਇੱਕਠ ਇੱਕਤਰ ਹੋਵੇਗਾ ਕਿਉਕਿ ਰਾਜ ਕਰਨ ਵਾਲੀਆਂ ਪਾਰਟੀਆ ਨੇ ਆਪਣੀਆ ਕੁਰਸੀਆ ਬਚਾਉਣ ਲਈ ਪੰਜਾਬ ਵਿਰੋਧੀ ਸੋਚ ਰੱਖਣ ਵਾਲੇ ਆਗੂਆ ਅੱਗੇ ਗੋਡੇ ਟੇਕਦੇ ਰਹੇ ਜਿਸ ਕਾਰਨ ਅੱਜ ਪੰਜਾਬ ਹਰੇਕ ਪੱਖ ਤੋਂ ਕਮਜੋਰ ਹੋ ਗਿਆ ਹੈ। ਨੌਜਵਾਨ, ਵਪਾਰੀ,ਮੁਲਾਜ਼ਮ, ਕਿਸਾਨ ਅਤੇ ਮਜਦੂਰ ਆਪਣੇ ਹੱਕ ਲੈਣ ਲਈ ਸੜਕਾਂ ਤੇ ਧਰਨੇ ਜਾ ਟਾਵਰਾਂ ‘ਤੇ ਚੜਣ ਲਈ ਮਜਬੂਰ ਹੋ ਰਹੇ ਹਨ । ਉਨ੍ਹਾਂ ਕਿਹਾਕਿ ਹੁਣ ਸਮਾਂ ਆ ਗਿਆ ਹੈ ਸਾਨੂੰ ਆਪਣੇ ਆਉਣ ਵਾਲੇ ਭਵਿੱਖ ਬਾਰੇ ਸੋਚਣ ਤੇ ਵਿਚਾਰਨ ਦਾ। ਉਨ੍ਹਾਂ ਕਿਹਾਕਿ ਦਲਵੀਰ ਸਿੰਘ ਬੰਟੀ ਜਟਾਣਾ ਸਿੱਖ ਕੌਮ ਲਈ ਕੁਰਬਾਨੀ ਕਰਨ ਵਾਲੇ ਪਰਿਵਾਰ ਨਾਲ ਪਿਛੋਕੜ ਰੱਖਦਾ ਹੈ ਜਿਸ ਨੂੰ ਪੰਜਾਬ ਦੇ ਹੱਕਾਂ ਦਾ ਦਰਦ ਹੈ ਇਹੋ ਜਿਹੇ ਇਨਸਾਨ ਦਾ ਸਾਨੂੰ ਵੱਧ ਚੜ੍ਹ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਹੀ ਪੰਜਾਬ ਖੁਸ਼ਹਾਲ ਬਣ ਸਕਦਾ ਹੈ। ਉਨ੍ਹਾਂ ਕਿਹਾਕਿ ਜਲਦ ਹੀ ਇੱਕ ਕਮੇਟੀ ਦਾ ਗਠਨ ਕਰਕੇ ਅਗਲੀ ਰਣਨੀਤੀ ਬਣਾਈ ਜਾਵੇਗੀ।