ਜਾਤੀ ਸਰਟੀਫਿਕੇਟ ਬਣਾਉਣ ਲਈ ਸੇਵਾ ਕੇਂਦਰਾ ’ਚ ਲੱਗੀ ਭੀੜ
ਮਾਵਾਂ ਧੀਆਂ ਸਤਿਕਾਰ ਯੋਜਨਾ: ਜਾਤੀ ਸਰਟੀਫਿਕੇਟ ਬਨਾਉਣ ਵਾਲੀਆ ਮਹਿਲਾਵਾਂ ਦੀ ਸੇਵਾ ਕੇਂਦਰਾ ਵਿਚ ਲੱਗੀ ਭੀੜ
Publish Date: Thu, 02 Apr 2026 06:33 PM (IST)
Updated Date: Thu, 02 Apr 2026 06:34 PM (IST)

23 ਸੇਵਾ ਕੇਂਦਰਾ ’ਚ 2800 ਮਹਿਲਾਵਾਂ ਦੀ ਸਰਟੀਫਿਕੇਟ ਲੈਣ ਲਈ ਹੋ ਰਹੀ ਹੈ ਰਜਿਸਟ੍ਰੇਸ਼ਨ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਲਾਭ ਲੈਣ ਲਈ ਜ਼ਿਲ੍ਹੇ ਦੇ ਵੱਖ ਵੱਖ ਸੇਵਾ ਕੇਂਦਰਾਂ ਵਿਚ ਮਹਿਲਾਵਾਂ ਦੀਆ ਲੰਬੀਆ ਲਾਇਨਾ ਲੱਗ ਰਹੀਆ ਹਨ। ਉੱਧਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾਂ ਦੀ ਰਜਿਸਟਰੇਸ਼ਨ ਲਈ ਪਿੰਡਾਂ ਵਿਚ ਲੱਗ ਕੈਂਪਾਂ ਵਿਚ ਸੇਵਾ ਕੇਂਦਰਾ ਦੇ ਮੁਲਾਜ਼ਮ ਡਿਊਟੀ ਦੇ ਰਹੇ ਹਨ,ਜਿਸ ਕਾਰਨ ਮੁਲਾਜ਼ਮਾਂ ਦੀ ਘਾਟ ਰੜਕ ਰਹੀ ਹੈ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਵੱਲੋਂ ਐਲਾਣ ਕੀਤੀ ਮਾਵਾਂ ਧੀਆ ਸਤਿਕਾਰ ਯੋਜਨਾ ਤਹਿਤ ਜਰਨਲ ਵਰਗ ਦੀਆ ਮਹਿਲਾਵਾਂ ਨੂੰ ਇੱਕ ਹਜਾਰ ਰੁਪਏ ਤੇ ਐਸਸੀ ਮਹਿਲਾਵਾਂ ਲਈ ਪੰਦਰਾਂ ਸੋ ਰੁਪਏ ਦੇਣ ਦਾ ਐਲਾਣ ਹੋਣ ਮਗਰੋਂ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਦੇ 23 ਸੇਵਾ ਕੇਂਦਰਾਂ ਵਿਚ ਹਰ ਰੋਜ ਸਵੇਰ ਤੋਂ ਅਨੁਸੂਚਿਤ ਜਾਤੀ ਨਾਲ ਸਬੰਧਤ ਮਹਿਲਾਵਾਂ ਦੀ ਜਾਤੀ ਸਰਟੀਫਿਕੇਟ ਬਨਾਉਣ ਲਈ ਲਾਇਨਾਂ ਲੱਗ ਰਹੀਆ ਹਨ। ਪੰਜਾਬੀ ਜਾਗਰਣ ਦੀ ਟੀਮ ਵੱਲੋਂ ਸੇਵਾ ਕੇਂਦਰ ਦਾ ਦੌਰਾ ਕਰਨ ਮੌਕੇ ਦੇਖਿਆ ਕਿ ਮਹਿਲਾਵਾਂ ਦੀਆ ਫਾਰਮ ਲੈਣ ਲਈ ਲੰਬੀਆ ਲਾਇਨਾਂ ਲੱਗੀਆ ਹੋਈਆ ਸਨ ਹਰੇਕ ਕਾਂਊਟਰ ‘ਤੇ ਜਾਤੀ ਸਰਟੀਫਿਕੇਟ ਤੋਂ ਇਲਾਵਾਂ ਹੋਰ ਸੇਵਾਵਾਂ ਲਈ ਫਾਰਮ ਜਮਾਂ ਕਰਵਾਉਣ ਵਾਲਿਆ ਦੀਆਂ ਲਾਇਨਾਂ ਲੱਗੀਆ ਹੋਈਆ ਸਨ। ਲਾਇਨ ਵਿਚ ਲੱਗੀ ਮਹਿਲਾ ਹਰਪ੍ਰੀਤ ਕੌਰ,ਮਨਪ੍ਰੀਤ ਦੇਵੀ, ਰਾਮ ਪਿਆਰੀ ਨੇ ਦੱਸਿਆ ਕਿ ਅੱਜ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਨਾਉਣ ਲਈ ਸਵੇਰ ਦੀਆ ਆਈਆ ਹੋਈਆ ਪਰ ਅਜੇ ਤੱਕ ਤੱਕ ਨੰਬਰ ਨਹੀ ਆਇਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਸਹੂਲਤ ਦੇਣੀ ਸੀ ਤਾਂ ਉਸ ਨੂੰ ਸੋਖਾ ਕਰਨ ਲਈ ਪਿੰਡ ਦੇ ਸਰਪੰਚ ਜਾ ਲੰਬੜਦਾਰ ਤੋਂ ਹੀ ਵੈਰੀਫਿਕੇਸ਼ਨ ਕਰਨੀ ਚਾਹੀਦੀ ਸੀ ਏਥੇ ਤਾਂ ਖੱਜ਼ਲ ਖੁਆਰੀ ਹੋ ਰਹੀ ਹਨ ਪਤਾ ਨਹੀ ਪੈਸੇ ਕਦੋਂ ਮਿਲਣੇ ਹਨ। ਇਸੇ ਤਰਾਂ ਵੱਖ ਵੱਖ ਸੇਵਾਵਾਂ ਲਈ ਫਾਇਲ ਦੇਣ ਲਈ ਲਾਇਨ ਵਿਚ ਖੜੇ ਹਰਮਨਜੀਤ ਸਿੰਘ, ਸੁਰਿੰਦਰ ਸਿੰਘ,ਪਾਲ ਸਿੰਘ ਨੇ ਕਿਹਾਕਿ ਠੀਕ ਹੈ ਜੇਕਰ ਸਰਕਾਰ ਨੇ ਕੋਈ ਸਕੀਮ ਲਈ ਲੋੜੀਦਾਂ ਦਸਤਾਵੇਜ ਲੈਣਾ ਹੈ ਤਾਂ ਉਸ ਦੇ ਲਈ ਸੇਵਾ ਕੇਂਦਰਾ ਵਿਚ ਮੁਲਾਜ਼ਮਾ ਦੀ ਗਿਣਤੀ ਵੀ ਪੂਰੀ ਰੱਖਣੀ ਚਾਹੀਦੀ ਹੈ ਅਸੀ ਸਵੇਰ ਦੇ ਖੜੇ ਹਾਂ ਅਜੈ ਵੀ ਨੰਬਰ ਲੱਗ ਰਿਹਾ ਹੈ ਘੰਟਾ ਲੱਗੇਗਾ । ਉਨ੍ਹਾਂ ਦੱਸਿਆ ਕਿ ਹੁਣ ਪਤਾ ਕੀਤਾ ਕੇ ਸੇਵਾ ਕੇਦਰਾਂ ਦੇ ਕਈ ਮੁਲਾਜ਼ਮ ਦੀ ਡਿਊਟੀ ਪਿੰਡਾ ਵਿਚ ਲੱਗ ਰਹੇ ਕੈਂਪ ਵਿਚ ਲੱਗੀ ਹੋਈ ਹੈ। ਸੇਵਾ ਕੇਂਦਰਾਂ ਦੇ ਜ਼ਿਲ੍ਹਾ ਮੈਨੇਜਰ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਸਰਕਾਰ ਦੀ ਮਾਵਾਂ ਧੀਆ ਸਤਿਕਾਰ ਯੋਜਨਾ ਦਾ ਲਾਭ ਲੈਣ ਲਈ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲੀਆ ਮਹਿਲਾਵਾਂ ਲਈ ਜਾਤੀ ਸਰਟੀਫਿਕੇਟ ਦੀ ਲੋੜ ਹੈ ਇਸ ਲਈ ਮਹਿਲਾਵਾਂ ਦੀਆ ਲਾਇਨਾ ਲੱਗੀਆ ਹੋਈਆ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸੇਵਾ ਕੇਂਦਰਾ ਵਿਚ ਕਰੀਬ 2800 ਫਾਇਲ ਐਸਸੀ ਸਰਟੀਫਿਕੇਟ ਬਨਾਉਣ ਲਈ ਜਮਾਂ ਹੋ ਰਹੀ ਹੈ ਜਦਕਿ ਡੋਰ ਸਟੈਪ ਡਿਲਵਰੀ ਤਹਿਤ ਹਰ ਰੋਜ 15 ਤੋਂ 20 ਰਜਿਸਟਰੇਸ਼ਨਾ ਹੋ ਰਹੀਆ ਹਨ। ਉਨ੍ਹਾਂ ਦੱਸਿਆ ਕਿ ਇੱਕ ਫਾਇਲ ਦੀ ਰਜਿਸਟ੍ਰੇਸ਼ਨ ਫੀਸ 65 ਰੁਪਏ ਹਨ ਜਦਕਿ ਡੋਰ ਸਟੈਪ ਡਿਲਵਰੀ ਤਹਿਤ 50 ਰੁਪਏ ਵੱਧ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਪਿੰਡਾਂ ਵਿਚ ਲੱਗ ਰਹੇ ਕੈਂਪਾਂ ਵਿਚ ਵੀ ਸਾਡੇ ਮੁਲਾਜ਼ਮ ਜਾ ਰਹੇ ਹਨ ।