1 ਅਪ੍ਰੈਲ ਦੀ ਰੈਲੀ ਦੀਆਂ ਤਿਆਰੀਆਂ ਮੁਕੰਮਲ : ਮਹਾਂ ਸਿੰਘ ਰੋੜੀ
ਟਰੇਡ ਯੂਨੀਅਨਾ ਵੱਲੋਂ 1 ਅਪ੍ਰੈਲ ਨੂੰ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਮੁਕੰਮਲ: ਮਹਾਂ ਸਿੰਘ ਰੋੜੀ
Publish Date: Mon, 30 Mar 2026 04:08 PM (IST)
Updated Date: Mon, 30 Mar 2026 04:09 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਵਰਾਜ ਮਾਜਦਾ ਕੰਟ੍ਰੈਕਟ ਡਰਾਇਵਰ ਵਰਕਰ ਯੂਨੀਅਨ ਆਸਰੋਂ ਅਤੇ ਸਵਰਾਜ ਮਾਜਦਾ ਵਰਕਰ ਯੂਨੀਅਨ ਦੀ ਸਾਂਝੀ ਮੀਟੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਮਹਾਂ ਸਿੰਘ ਰੋੜੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮਜਦੂਰ ਵਿਰੋਧੀ 4 ਕਾਲੇ ਕੋਡ ਲਾਗੂ ਕਰਨ ਦੀਆ ਤਿਆਰੀਆਂ ਕੀਤੀ ਜਾ ਰਹੀਆਂ ਹਨ।ਭਾਰਤ ਦੀਆਂ ਸੀਟੂ ਸਮੇਤ ਸਾਰੀ ਟਰੇਡ ਯੂਨੀਅਨਾਂ ਇਸ ਦੇ ਵਿਰੋਧ ਵਿਚ ਸਾਰੇ ਜਿਲ੍ਹਾ ਹੈਡ ਕੁਆਟਰਾਂ ‘ਤੇ ਵਿਰੋਧ ਰੈਲੀਆਂ 1 ਅਪ੍ਰੈਲ 2026 ਨੂੰ ਆਯੋਜਤ ਕੀਤੀਆ ਜਾ ਰਹੀਆ ਹਨ। ਇਸ ਮੀਟਿੰਗ ਵਿਚ ਸਵਰਾਜ ਮਾਜਦਾ ਵਰਕਰ ਯੂਨੀਅਨ ਦੇ ਜਨਰਲ ਸਕੱਤਰ ਸਿਵ ਕੁਮਾਰ ਅਤੇ ਡਰਾਇਵਰ ਯੂਨੀਅਨ ਦੇ ਸਾਥੀ ਜਨਰਲ ਸਕੱਤਰ ਪਰਮਿੰਦਰ ਸਿੰਘ ਕੰਗ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਵਰਾਜ ਮਾਜਦਾ ਵਰਕਰ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਸੈਣੀ ਅਤੇ ਡਰਾਇਵਰ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਵੀ ਹਾਜਰ ਸਨ।