ਹਰਜੀਤ ਲੌਗੀਆਂ ਅਸ਼ੋਕ ਰਤਨ ਐਵਾਰਡ ਨਾਲ ਸਨਮਾਨਿਤ
ਸੈਣੀ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਹਰਜੀਤ ਲੌਗੀਆਂ ਨੂੰ ਸਮਰਾਟ ਅਸ਼ੋਕ ਰਤਨ ਅਵਾਰਡ ਨਾਲ ਕੀਤਾ ਸਨਮਾਨਿਤ
Publish Date: Mon, 30 Mar 2026 03:11 PM (IST)
Updated Date: Mon, 30 Mar 2026 03:12 PM (IST)

ਸਟਾਫ਼ ਰਿਪੋਰਟਰ,ਪੰਜਾਬੀ ਜਾਗਰਣ, ਰੂਪਨਗਰ : ਅਖਿਲ ਭਾਰਤੀ ਕੁਸ਼ਵਾਹਾ ( ਸੈਣੀ) ਯੁਵਾ ਮਹਾਂ ਸਭਾ ਬਿਹਾਰ ਵਲੋਂ ਰਾਸ਼ਟਰੀ ਪ੍ਰਧਾਨ ਨਾਗਮਣੀ ਕੁਸ਼ਵਾਹਾ ਦੀ ਪ੍ਰਧਾਨਗੀ ਵਿਚ ਪਟਨਾ ਸਾਹਿਬ (ਪਾਟਲੀਪੁਤਰ) ਵਿਖੇ ਸਮਰਾਟ ਅਸ਼ੋਕ ਮਹਾਨ ਜੀ ਦੇ ਜਨਮ ਦਿਨ ਤੇ ਵਿਸ਼ਾਲ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਬਿਹਾਰ ਤੋਂ ਇਲਾਵਾ ਪੰਜਾਬ, ਹਰਿਆਣਾ,ਦਿੱਲੀ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼,ਮਾਹਾਰਾਸ਼ਟਰ, ਰਾਜਸਥਾਨ ਤੋਂ ਸੈਣੀ ਸਮਾਜ ਦੇ ਆਗੂ ਸਹਿਬਾਨਾਂ ਨੇ ਹਿੱਸਾ ਲਿਆ। ਸਮਾਰੋਹ ਵਿਚ ਮੁਖ ਮਹਿਮਾਨ ਦੇ ਤੌਰ ਤੇ ਬਿਹਾਰ ਸਰਕਾਰ ਦੇ ਡਿਪਟੀ ਮੁਖ ਮੰਤਰੀ ਸਮਰਾਟ ਚੋਧਰੀ ਸੈਣੀ ਹਾਜਰ ਹੋਏ ਅਤੇ ਉਨ੍ਹਾਂ ਵਲੋਂ ਸਮਰਾਟ ਅਸ਼ੋਕ ਜੀ ਦੇ ਪੱਦ ਚਿੰਨਾ ਤੇ ਚਲਦੇ ਹੋਏ ਸੈਣੀ ਸਮਾਜ ਨੂੰ ਸੱਤਾ ਵੱਲ ਵੱਧਣ ਦਾ ਹੋਕਾ ਦਿੱਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸਿੰਘ ਸੈਣੀ ਮਹਾਂ ਸਭਾ ਦੇ ਪ੍ਰੈਸ ਸਕੱਤਰ ਸੁਰਜੀਤ਼ ਸਿੰਘ ਨੇ ਦੱਸਿਆ ਕਿ ਸਮਾਰੋਹ ਸ਼ੁਰੂ ਹੋਣ ਤੋਂ ਪਹਿਲਾਂ ਸਹਿਰ ਵਿਚ ਰੱਥ ਯਾਤਰਾ ਕੱਢੀ ਗਈ, ਸੰਸਥਾ ਦੇ ਰਾਸ਼ਟਰੀ ਪ੍ਰਧਾਨ ਨਾਗਮਣੀ ਕੁਸ਼ਵਾਹਾ ਨੇ ਹਰਜੀਤ ਸਿੰਘ ਲੌਂਗੀਆ ਪ੍ਰਧਾਨ ਸੈਣੀ ਮਹਾਂ ਸਭਾ ਪੰਜਾਬ, ਗੁਰਦਿਆਲ ਸਿੰਘ ਸੈਣੀ ਸਾਬਕਾ ਮੈਂਬਰ ਪਾਰਲੀਮੈਂਟ ਕੁਰਕਸ਼ੇਤਰ, ਪਾਲ ਸੈਣੀ ਸੈਣੀ ਸਭਾ ਦਿੱਲੀ, ਸਿੱਧਾਰਥ ਸੈਣੀ ਐਮਐਲਏ ਮੱਧਪ੍ਰਦੇਸ਼,ਉਘੇ ਸਮਾਜਸੇਵੀ ਮੋਤੀ ਬਾਬਾ ਫੂਲੇ ਰਾਜਸਥਾਨ, ਰਮੇਸ਼ ਕੁਮਾਰ ਕੁਸ਼ਵਾਹਾ ਐਮਐਲਏ ਬਿਹਾਰ ਸਮੇਤ ਦੇਸ਼ ਦੀਆਂ ਪੰਜ ਸਖਸੀਅਤਾਂ ਨੂੰ ਸਮਰਾਟ ਅਸ਼ੋਕ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਿੰਦਰ ਸਿੰਘ ਸੈਣੀ ਸਕੱਤਰ ਸੈਣੀ ਮਹਾਂ ਸਭਾ ਪੰਜਾਬ ਤੇ ਹੋਰ ਆਗੂ ਹਾਜ਼ਰ ਸਨ।