ਭਾਈ ਸੁਰਿੰਦਰ ਨੂੰ ਸਦਮਾ, ਜਵਾਈ ਦਾ ਦੇਹਾਂਤ
ਪੰਥਕ ਆਗੂ ਭਾਈ ਕਿਸ਼ਨਪੁਰਾ ਨੂੰ ਸਦਮਾ, ਦਮਾਦ ਦਾ ਦੇਹਾਂਤ
Publish Date: Wed, 25 Mar 2026 06:02 PM (IST)
Updated Date: Wed, 25 Mar 2026 06:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਪੰਥਕ ਆਗੂ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦਾ ਜਵਾਈ ਗਗਨਦੀਪ ਸਿੰਘ ਅਚਾਨਕ ਸਦੀਵੀ ਵਿਛੋੜਾ ਦੇ ਗਿਆ। ਗਗਨਦੀਪ ਸਿੰਘ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 27 ਮਾਰਚ ਨੂੰ 11 ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਰਥ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਯੋਜਿਤ ਕੀਤਾ ਜਾਵੇਗਾ। ਦੱਸਣ ਯੋਗ ਹੈ ਕਿ ਭਾਈ ਕਿਸ਼ਨਪੁਰਾ ਦੀ ਬੇਟੀ ਅਵਨੀਤ ਕੌਰ ਬੈਂਸ ਦਾ ਗਗਨਦੀਪ ਸਿੰਘ ਨਾਲ ਫਰਵਰੀ ਮਹੀਨੇ ਵਿੱਚ ਹੀ ਵਿਆਹ ਹੋਇਆ ਸੀ।