ਆਈਆਈਟੀ ਰੋਪੜ ਨੇ ਖੋਜ, ਤਕਨਾਲੋਜੀ ’ਚ ਵੱਡੇ ਐਲਾਨਾਂ ਨਾਲ ਮਨਾਇਆ ਸਥਾਪਨਾ ਦਿਵਸ
ਆਈਆਈਟੀ ਰੋਪੜ ਨੇ ਖੋਜ, ਤਕਨਾਲੋਜੀ ਅਤੇ ਉੱਦਮਸ਼ੀਲਤਾ ਵਿਚ ਵੱਡੇ ਐਲਾਨਾਂ ਨਾਲ ਮਨਾਇਆ 18ਵਾਂ ਸਥਾਪਨਾ ਦਿਵਸ
Publish Date: Wed, 25 Feb 2026 04:44 PM (IST)
Updated Date: Wed, 25 Feb 2026 04:46 PM (IST)

ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਦਿੱਤਾ ਮੁੱਖ ਭਾਸ਼ਣ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਭਾਰਤੀ ਪ੍ਰੌਦਯੋਗਿਕੀ ਸੰਸਥਾਨ ਰੋਪੜ (ਆਈਆਈਟੀ ਰੋਪੜ) ਨੇ ਆਪਣਾ 18ਵਾਂ ਸਥਾਪਨਾ ਦਿਵਸ ਮਨਾਇਆ ਅਤੇ ਭਾਰਤ ਦੇ ਖੋਜ ਤੇ ਨਵਾਚਾਰ ਪਰਿਤੰਤਰ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਅਨੇਕਾਂ ਅਕਾਦਮਿਕ, ਤਕਨੀਕੀ ਅਤੇ ਉੱਦਮਸ਼ੀਲਤਾ ਸੰਬੰਧੀ ਪਹਿਲਕਦਮੀਆਂ ਦਾ ਐਲਾਨ ਕੀਤਾ। ਸੰਸਥਾਨ ਦੇ ਆਡੀਟੋਰੀਅਮ ਵਿਚ ਦੇਸ਼ ਵਿਚ ਖੋਜ, ਨਵਾਚਾਰ ਅਤੇ ਉੱਦਮਸ਼ੀਲਤਾ ਨੂੰ ਗਤੀ ਦੇਣਾ ਵਿਸ਼ੇ ਉੱਤੇ ਆਯੋਜਿਤ ਇਸ ਸਮਾਗਮ ਵਿਚ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਇੱਕ ਪ੍ਰੇਰਨਾਦਾਇਕ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਨੇ ਕਿਹਾ, ਆਈਆਈਟੀ ਰੋਪੜ ਵਰਗੀਆਂ ਸੰਸਥਾਵਾਂ ਆਤਮਨਿਰਭਰ ਭਾਰਤ ਦੇ ਇੰਜਣ ਹਨ। ਇੱਥੋਂ ਦੀ ਖੋਜ ਦੀ ਗੁਣਵੱਤਾ, ਉੱਦਮਸ਼ੀਲਤਾ ਦੀ ਭਾਵਨਾ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਹਨਤ ਇਹ ਸਾਬਤ ਕਰਦੀ ਹੈ ਕਿ ਭਾਰਤੀ ਉੱਚ ਸਿੱਖਿਆ ਕਿਸ ਉਚਾਈ ਨੂੰ ਹਾਸਲ ਕਰ ਸਕਦੀ ਹੈ। ਸੁਆਗਤੀ ਭਾਸ਼ਣ ਵਿਚ ਪ੍ਰੋ. ਰਾਜੀਵ ਆਹੂਜਾ, ਡਾਇਰੈਕਟਰ ਆਈਆਈਟੀ ਨੇ ਕਿਹਾ ਆਈਆਈਟੀ ਰਾਸ਼ਟਰੀ ਮਹੱਤਵ ਦੀ ਇੱਕ ਖੋਜ-ਕੇਂਦਰਿਤ ਯੂਨੀਵਰਸਿਟੀ ਬਣ ਚੁੱਕੀ ਹੈ। ਸਾਡੇ ਅਧਿਆਪਕ ਅਤੇ ਵਿਦਿਆਰਥੀ ਉੱਚ ਪ੍ਰਭਾਵ ਵਾਲੀ ਖੋਜ ਪ੍ਰਕਾਸ਼ਿਤ ਕਰ ਰਹੇ ਹਨ, ਪੇਟੈਂਟ ਦਰਜ ਕਰ ਰਹੇ ਹਨ ਅਤੇ ਅਜਿਹੇ ਸਟਾਰਟਅੱਪ ਬਣਾ ਰਹੇ ਹਨ ਜੋ ਅਸਲ ਸਮੱਸਿਆਵਾਂ ਦਾ ਹੱਲ ਕਰਦੇ ਹਨ। ਉਨ੍ਹਾਂ ਕਿਹਾਕਿ ਸਾਡੀ ਇੱਛਾ ਹੈ ਕਿ ਖੋਜ, ਨਵਾਚਾਰ ਅਤੇ ਉੱਦਮਸ਼ੀਲਤਾ ਵਿਚ ਅਸੀਂ ਦੇਸ਼ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸੰਸਥਾਵਾਂ ਵਿਚ ਸ਼ਾਮਲ ਹੋਈਏ ਅਤੇ ਸਾਡੇ ਕੰਮ ਦਾ ਲਾਭ ਸਮਾਜ, ਉਦਯੋਗ ਅਤੇ ਰਾਸ਼ਟਰ ਤੱਕ ਪਹੁੰਚੇ। ਸਮਾਗਮ ਵਿਚ ਆਈਆਈਟੀ ਰੋਪੜ ਦੇ ਸੰਸਥਾਪਕ ਡਾਇਰੈਕਟਰ (ਸਾਬਕਾ) ਪ੍ਰੋ. ਐਮ.ਕੇ. ਸੁਰੱਪਾ ਨੇ ਕਿਹਾਕਿ ਖੋਜ ਅਗਵਾਈ ਵੱਲ ਇਸ ਦੇ ਅੱਗੇ ਵਧਣ ਦੇ ਰਾਹ ਉੱਤੇ ਭਰੋਸਾ ਪ੍ਰਗਟ ਕੀਤਾ। ਧੰਨਵਾਦ ਮਤਾ ਡਾ. ਪੁਸ਼ਪੇਂਦਰ ਪੀ ਸਿੰਘ, ਡੀਨ, ਕਾਰਪੋਰੇਟ ਅਲੂਮਨੀ ਪਲੇਸਮੈਂਟ ਅਤੇ ਰਣਨੀਤੀ (ਕੈਪਸ) ਅਤੇ ਪ੍ਰੋਜੈਕਟ ਡਾਇਰੈਕਟਰ, ਅੰਨਮ ਏਆਈ ਨੇ ਦਿੱਤਾ। ਇਸ ਮੌਕੇ ਤੇ ਇੰਡਸ ਐਚਪੀਸੀ, ਸ਼ੌਰਯ ਸਥਲ, ਨਾਲੰਦਾ ਚੈਟਬੋਟ ਅਤੇ ਡਿਜੀਟਲ ਢਾਂਚਾ, ਆਰਡੀਆਈਐਫ ਨਿਵੇਸ਼ ਵਚਨਬੱਧਤਾਵਾਂ ਦਾ ਉਦਘਾਨ ਕੀਤਾ ਅਤੇ ਅਧਿਆਪਕ ਅਤੇ ਕਰਮਚਾਰੀ ਪੁਰਸਕਾਰ ਵੀ ਵੰਡੇ ਗਏ।