ਨੰਬਰਦਾਰ ਪੰਮੀ ਨੂੰ ਲੱਭਿਆ ਗਵਾਚਾ ਥੈਲਾ
ਨੰਬਰਦਾਰ ਪੰਮੀ ਨੂੰ ਲੱਭਿਆ ਗਵਾਚਾ ਥੈਲਾ (ਝੋਲਾ)
Publish Date: Tue, 24 Feb 2026 06:25 PM (IST)
Updated Date: Tue, 24 Feb 2026 06:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਦੇ ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ ਨੂੰ ਕਿਸੇ ਵਿਅਕਤੀ ਦਾ ਗਵਾਚਾ ਇੱਕ ਥੈਲਾ ਮਿਲਿਆ ਹੈ ਜਿਸ ਵਿਚ ਪੈਸੇ ਅਤੇ ਕੁਝ ਹੋਰ ਜਰੂਰੀ ਸਮਾਨ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਪੰਮੀ ਕਿਹਾ ਕਿ ਜਿਸ ਕਿਸੇ ਦਾ ਵੀ ਇਹ ਸਮਾਨ ਹੋਵੇ ਉਹ ਉਨ੍ਹਾਂ ਤੋਂ ਗੁਰਦੁਆਰਾ ਰਾਮਗੜੀਆ ਬਾਜ਼ਾਰ ਨੇੜੇ ਉਨ੍ਹਾਂ ਦੀ ਰਿਹਾਇਸ਼ ਤੋਂ ਆਪਣੇ ਸਮਾਨ ਦੀ ਨਿਸ਼ਾਨੀ ਦੱਸ ਕੇ ਲਿਜਾ ਸਕਦਾ ਹੈ।