ਮਹਾਂਸ਼ਿਵਰਾਤਰੀ ਮੌਕੇ ਭਾਜਪਾ ਨੇ ਲੰਗਰ ਲਗਾਇਆ
ਮਹਾਂ ਸ਼ਿਵਰਾਤਰੀ ਮੌਕੇ ਭਾਜਪਾ ਵੱਲੋਂ ਲੰਗਰ ਲਗਾਇਆ
Publish Date: Sun, 15 Feb 2026 03:54 PM (IST)
Updated Date: Sun, 15 Feb 2026 03:57 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਮਹਾਂ ਸ਼ਿਵਰਾਤਰੀ ਦੇ ਪਾਵਨ ਮੌਕੇ ’ਤੇ ਭਾਰਤੀ ਜਨਤਾ ਪਾਰਟੀ ਰੂਪਨਗਰ ਵੱਲੋਂ ਸ਼ਰਧਾਲੂਆਂ ਦੀ ਸੇਵਾ ਭਾਵਨਾ ਨੂੰ ਸਮਰਪਿਤ ਵਿਸ਼ੇਸ਼ ਲੰਗਰ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਅਤੇ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲੈ ਕੇ ਪ੍ਰਸਾਦ ਗ੍ਰਹਿਣ ਕੀਤਾ ਅਤੇ ਭਗਤੀਮਈ ਮਾਹੌਲ ਵਿਚ ਅਰਦਾਸ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਮਹਾ ਸ਼ਿਵਰਾਤਰੀ ਸਿਰਫ ਧਾਰਮਿਕ ਆਸਥਾ ਦਾ ਤਿਉਹਾਰ ਨਹੀਂ, ਸਗੋਂ ਸਮਾਜ ਨੂੰ ਜੋੜਨ ਵਾਲਾ ਉਤਸਵ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਵਿਚ ਹਿੰਦੂ ਅਤੇ ਸਿੱਖ ਸਮਾਜ ਦਾ ਭਾਈਚਾਰਾ ਹਮੇਸ਼ਾਂ ਮਜ਼ਬੂਤ ਰਿਹਾ ਹੈ ਅਤੇ ਅਜਿਹੇ ਸੇਵਾ ਕਾਰਜ ਇਸ ਏਕਤਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਸਭ ਸ਼ਰਧਾਲੂਆਂ ਅਤੇ ਇਲਾਕਾ ਵਾਸੀਆਂ ਨੂੰ ਮਹਾਂ ਸ਼ਿਵਰਾਤਰੀ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਕਿਹਾ ਕਿ ਸਮਾਜ ਸੇਵਾ ਹੀ ਭਾਰਤੀ ਸੰਸਕ੍ਰਿਤੀ ਦੀ ਪਹਿਚਾਣ ਹੈ ਅਤੇ ਭਾਜਪਾ ਕਾਰਕੁਨ ਇਸੀ ਭਾਵਨਾ ਨਾਲ ਨਿਰੰਤਰ ਕੰਮ ਕਰਦੇ ਰਹਿਣਗੇ। ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਕਿਹਾ ਕਿ ਲੰਗਰ ਸੇਵਾ ਸਮਾਨਤਾ, ਸਹਿਯੋਗ ਅਤੇ ਸੇਵਾ ਭਾਵ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਕਾਰਕੁਨਾਂ ਨੇ ਪੂਰੇ ਸਮਰਪਣ ਨਾਲ ਪ੍ਰਬੰਧ ਸੰਭਾਲੇ ਅਤੇ ਸ਼ਰਧਾਲੂਆਂ ਦੀ ਸੇਵਾ ਕੀਤੀ। ਸਭ ਨੇ ਮਿਲ ਕੇ ਸੇਵਾ ਕਰਦਿਆਂ ਸਮਾਜਿਕ ਏਕਤਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਰਾਜੀਵ ਕ੍ਰਿਪਲਾਨੀ, ਸੰਜੇ ਪ੍ਰਤਾਪ ਜੈਨ, ਰਾਕੇਸ਼ ਚੋਪੜਾ, ਹਿੰਮਤ ਸਿੰਘ ਗਿਰਾਨ, ਗਗਨ ਗੁਪਤਾ, ਟੋਨੀ ਵਰਮਾ, ਅਰਸ਼ ਬਾਠ ਅਤੇ ਹਰਮਨਦੀਪ ਸਿੰਘ ਸਮੇਤ ਆਦਿ ਆਗੂ ਹਾਜ਼ਰ ਸਨ।