ਧੰਨ ਧੰਨ ਬਾਬਾ ਸਰਵਣ ਦਾਸ ਜੀ ਕੁਟੀਆ ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ
ਧੰਨ ਧੰਨ ਬਾਬਾ ਸਰਵਣ ਦਾਸ ਜੀ ਕੁਟੀਆ ਵਿਖੇ ਮਹਾਸ਼ਿਵਰਾਤਰੀ ਤਿਉਹਾਰ ਮਨਾਇਆ
Publish Date: Sun, 15 Feb 2026 03:49 PM (IST)
Updated Date: Sun, 15 Feb 2026 03:51 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਮਹਾਸ਼ਿਵਰਾਤਰੀ ਦਾ ਤਿਉਹਾਰ ਧੰਨ ਧੰਨ ਬਾਬਾ ਸਰਵਣ ਦਾਸ ਜੀ ਕੁਟੀਆ ਪਿੰਡ ਕੋਟਲਾ ਨਿਹੰਗ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਪ੍ਰਬੰਧਕਾਂ ਵੱਲੋਂ ਸਵੇਰੇ ਹਵਨ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਕੁਟੀਆ ਅਤੇ ਸ਼ਿਵ ਮੰਦਿਰ ਵਿਖੇ ਮੱਥਾ ਟੇਕਿਆ। ਬੀਬੀਆਂ ਦੇ ਜਥੇ ਨੇ ਭਜਨ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬਾਬਾ ਹੁਕਮ ਦਾਸ ਜੀ, ਸਤੀਸ਼ ਕੁਮਾਰ ਟੀਪੂ, ਮਨਜੀਤ ਚੌਧਰੀ, ਬਿੱਟੂ ਰਸੂਲਪੁਰ, ਮਾਰੂਤੀ, ਕਰਨ ਚੌਧਰੀ, ਬਲਜਿੰਦਰ ਸਿੰਘ ਟੋਨੀ, ਕੁਲਵੰਤ ਸਿੰਘ, ਸੁੱਖਾ ਮਿਸਤਰੀ, ਕੁਲਦੀਪ ਮਿੰਟੂ, ਦਵਿੰਦਰ ਪੱਪੀ ਆਦਿ ਹਾਜ਼ਰ ਸਨ।