ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਭਾਜਪਾ ਦੀ ਸਰਕਾਰ ਜ਼ਰੂਰੀ : ਸੈਂਪਲਾ
ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਭਾਜਪਾ ਦੀ ਸਰਕਾਰ ਜਰੂਰੀ: ਸੈਂਪਲਾ
Publish Date: Sun, 15 Feb 2026 03:46 PM (IST)
Updated Date: Sun, 15 Feb 2026 03:48 PM (IST)

ਜੋਲੀ ਸੂਦ,ਪੰਜਾਬੀ ਜਾਗਰਣ, ਮੋਰਿੰਡਾ: ਭਾਜਪਾ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਕੋ-ਕਨਵੀਨਰ ਸਵਰਨ ਸਿੰਘ ਸੈਂਪਲਾਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਕਿ ਜਿਸ ਰਾਜ ਵਿਚ ਸਰਕਾਰ ਬਣਾਉਂਦੀ ਹੈ ਉਥੇ ਲੋਕਾਂ ਨਾਲ ਕੀਤੇ ਸਿਰਫ ਵਾਅਦੇ ਪੂਰੇ ਨਹੀਂ ਕਰਦੀ ਬਲਕਿ ਵੱਡੇ ਪੱਧਰ ’ਤੇ ਹੋਰ ਵੀ ਸਹੂਲਤਾਂ ਦੇਣ ਲਈ ਤੱਤਪਰ ਰਹਿੰਦੀ ਹੈ ਜਦਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਚਾਰ ਸਾਲਾਂ ਵਿਚ ਸਿਰਫ ਅਖਬਾਰਾਂ ਤੇ ਟੀਵੀ ਚੈਨਲਾਂ ਤੇ ਆਪਣੀ ਮਸ਼ਹੂਰੀ ਲਈ ਸਰਕਾਰੀ ਖਜ਼ਾਨੇ ਵਿੱਚੋਂ ਹਜ਼ਾਰਾਂ ਕਰੋੜ ਰੁਪਏ ਦੀ ਬਰਬਾਦੀ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਭਾਜਪਾ ਸਰਕਾਰ ਬਣ ਜਾਵੇ ਤਾਂ ਜਿੱਥੇ ਪੰਜਾਬ ਕਰਜ਼ਾ ਮੁਕਤ ਹੋ ਸਕੇਗਾ ਉੱਥੇ ਹੀ ਕੇਂਦਰ ਦੀਆਂ ਬਹੁਤ ਸਾਰੀਆਂ ਸਕੀਮਾਂ ਹਨ ਜਿਸ ਨੂੰ ਰਾਜ ਸਰਕਾਰਾਂ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਹੋਣ ਕਰਕੇ ਲਾਗੂ ਨਹੀਂ ਕਰਦੀਆਂ ਉਹ ਲਾਗੂ ਹੋਣਗੀਆਂ ਅਤੇ ਲੋਕਾਂ ਨੂੰ ਉਨ੍ਹਾਂ ਦਾ ਫਾਇਦਾ ਮਿਲੇਗਾ। ਜਿਸ ਵਿਚ ਸਭ ਤੋਂ ਵੱਡੀ ਯੋਜਨਾ ਪ੍ਰਧਾਨ ਮੰਤਰੀ ਅਵਾਸ ਯੋਜਨਾ ਹੈ ਜਿਸ ਨਾਲ ਕੋਈ ਵੀ ਗਰੀਬ ਪਰਿਵਾਰ ਕੇਂਦਰ ਸਰਕਾਰ ਦੀ ਇਸ ਸਕੀਮ ਨਾਲ ਆਪਣਾ ਘਰ ਬਣਾ ਸਕਦਾ ਹੈ,ਇਸ ਤੋਂ ਇਲਾਵਾ ਬਹੁਤ ਸਾਰੀਆਂ ਸਕੀਮਾਂ ਹਨ ਪ੍ਰੰਤੂ ਭਾਜਪਾ ਵਿਰੋਧੀ ਸਰਕਾਰਾਂ ਇਹ ਯੋਜਨਾਵਾਂ ਲਾਗੂ ਨਹੀਂ ਕਰਦੀਆਂ ਇਸ ਲਈ ਸਾਨੂੰ ਕੇਂਦਰ ਦੇ ਨਾਲ ਨਾਲ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣਾਉਣ ਦੀ ਲੋੜ ਹੈ।