ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵੱਲੋਂ ਵਿਸ਼ਾਲ ਟਰੈਕਟਰ ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵੱਲੋਂ ਵਿਸ਼ਾਲ ਟਰੈਕਟਰ ਮਾਰਚ
Publish Date: Tue, 27 Jan 2026 03:31 PM (IST)
Updated Date: Tue, 27 Jan 2026 03:34 PM (IST)

ਇਹ ਸਿਰਫ ਪ੍ਰਦਰਸ਼ਨ ਨਹੀਂ ਸਗੋਂ ਸਰਕਾਰ ਲਈ ਭਵਿੱਖ ਦੀ ਇੱਕ ਚੇਤਾਵਨੀ ਹੈ ਅਮਰਜੀਤ ਧੀਮਾਨ,ਪੰਜਾਬੀ ਜਾਗਰਣ ਮੋਰਿੰਡਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬਿਜਲੀ ਸੋਧ ਬਿਲ ਸਮੇਤ ਚਾਰ ਬਿਲਾਂ ਦੇ ਵਿਰੋਧ ਵਿਚ ਟਰੈਕਟਰ ਮਾਰਚ ਕਰਨ ਦੇ ਸੱਦੇ ਤੇ ਮੋਰਿੰਡਾ ਵਿਖੇ ਕਿਸਾਨਾਂ ਵੱਲੋਂ ਪਰਮਿੰਦਰ ਸਿੰਘ ਚਲਾਕੀ ਅਤੇ ਦਲਜੀਤ ਸਿੰਘ ਚਲਾਕੀ, ਰਣਧੀਰ ਸਿੰਘ ਚੱਕਲ ਅਤੇ ਬਲਦੇਵ ਸਿੰਘ ਚੱਕਲ ਦੀ ਅਗਵਾਈ ਵਿਚ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ। ਇਹ ਵਿਸ਼ਾਲ ਟਰੈਕਟਰ ਮਾਰਚ ਅਨਾਜ ਮੰਡੀ ਮੋਰਿੰਡਾ ਤੋਂ ਸ਼ੁਰੂ ਹੋ ਕੇ ਤਹਿਸੀਲ ਕੰਪਲੈਕਸ ਪਹੁੰਚਿਆ, ਉਪਰੰਤ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਅਤੇ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਵਾਪਸ ਅਨਾਜ ਮੰਡੀ ਵਿਖੇ ਸਮਾਪਤ ਹੋਇਆ। ਇਸ ਮੌਕੇ ਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਉਪਰੋਕਤ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਟਰੈਕਟਰ ਮਾਰਚ ਸਮੇਂ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਚਲਾਕੀ, ਦਲਜੀਤ ਸਿੰਘ ਚਲਾਕੀ, ਬਲਦੇਵ ਸਿੰਘ ਚੱਕਲ, ਰਣਧੀਰ ਸਿੰਘ ਚੱਕਲ, ਪਰਮਜੀਤ ਸਿੰਘ ਅਮਰਾਲੀ, ਰਣਧੀਰ ਸਿੰਘ ਮਾਜਰੀ, ਜਸਵਿੰਦਰ ਸਿੰਘ ਕਾਈਨੌਰ ਅਤੇ ਮਲਕੀਅਤ ਸਿੰਘ ਚੱਕਲ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਬਿੱਲ ਲਿਆ ਕੇ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਕਮਜ਼ੋਰ ਅਤੇ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿਲ ਅਤੇ ਹੋਰ ਲੋਕ ਵਿਰੋਧੀ ਨੀਤੀਆਂ ਕਿਸਾਨਾਂ ਮਜ਼ਦੂਰਾਂ ਅਤੇ ਗਰੀਬਾਂ ਨੂੰ ਤਬਾਹ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਜੋ ਇਹ ਸੰਘਰਸ਼ ਛੇੜਿਆ ਗਿਆ ਹੈ ਇਸ ਨੂੰ ਅੰਜਾਮ ਦੇਣ ਤੱਕ ਹਰ ਹਾਲ ਵਿਚ ਲੜਦੇ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਸੋਧ ਬਿਲ ਰਾਹੀਂ ਬਿਜਲੀ ਦੇ ਰੇਟ ਵਧਾਉਣ ਨਾਲ ਕਿਸਾਨਾਂ ਦੀ ਖੇਤੀ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਫਸਲਾਂ ਪਾਲਣ ਲਈ ਕਿਸਾਨਾਂ ਦੀ ਮੁਫਤ ਬਿਜਲੀ ਦੀ ਅਤੀ ਜਰੂਰਤ ਹੈ ਅਤੇ ਉਹ ਕਿਸਾਨ ਵਿਰੋਧੀ ਇਨ੍ਹਾਂ ਨੀਤੀਆਂ ਨੂੰ ਹਰ ਹਾਲ ਵਾਪਸ ਕਰਵਾਉਣਗੇ। ਇਸ ਮੌਕੇ ਤੇ ਟ੍ਰੇਡ ਯੂਨੀਅਨ ਦੇ ਆਗੂਆਂ ਜਗਦੀਸ਼ ਕੁਮਾਰ ਅਤੇ ਹਰਭਜਨ ਸਿੰਘ ਆਦਿ ਨੇ ਕਿਹਾ ਕਿ ਲੇਬਰ ਕੋਡ ਮਜ਼ਦੂਰਾਂ ਦੇ ਹੱਕਾਂ ਨੂੰ ਖਤਮ ਕਰਕੇ ਕਾਰਪੋਰੇਟਾਂ ਨੂੰ ਲਾਹਾ ਦੇਣ ਵਾਲੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਮਜ਼ਦੂਰ ਵਿਰੋਧੀ ਬਿਲ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਲੋਕਤੰਤਰਿਕ ਅਤੇ ਸ਼ਾਂਤੀ ਪੂਰਨ ਪ੍ਰਦਰਸ਼ਨ ਅਤੇ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਚੱਕਲ, ਪਰਮਜੀਤ ਸਿੰਘ ਅਮਰਾਲੀ, ਰਵੀ ਅਮਰਾਲੀ, ਜਸਵੀਰ ਸਿੰਘ ਮੱਲੀ ਅਮਰਾਲੀ, ਰਵਿੰਦਰ ਸਿੰਘ ਮਾਨ, ਰਣਧੀਰ ਸਿੰਘ ਚੱਕਲ , ਬਹਾਦਰ ਸਿੰਘ ਖੈਰਪੁਰ, ਹਰਬੰਸ ਸਿੰਘ ਦਤਾਰਪੁਰ, ਸਾਬਕਾ ਸਰਪੰਚ ਦਰਸ਼ਨ ਸਿੰਘ ਅਮਰਾਲੀ, ਜਗਪਾਲ ਸਿੰਘ ਰੰਧਾਵਾ, ਲਾਭ ਸਿੰਘ ਚਲਾਕੀ, ਜਸਵਿੰਦਰ ਸਿੰਘ ਢੰਗਰਾਲੀ, ਮਨਜੀਤ ਸਿੰਘ ਜੀਤ, ਨਿਰਭੈ ਸਿੰਘ ਕਾਲਾ, ਗੁਰ ਤੇਜ ਸਿੰਘ ਖੈਰਪੁਰ, ਗੁਰਮੇਲ ਸਿੰਘ ਰੰਗੀ, ਪਰਵਿੰਦਰ ਸਿੰਘ ਮੋਰਿੰਡਾ, ਸੁਖਦੀਪ ਸਿੰਘ ਭੰਗੂ, ਹਰਚਰਨ ਚੰਨੀ ਅਮਰਾਲੀ, ਕੁਲਵਿੰਦਰ ਸਿੰਘ ਅਮਰਾਲੀ, ਮੇਜਰ ਸਿੰਘ ਰਤਨਗੜ੍ਹ, ਮਹਿੰਦਰ ਸਿੰਘ ਰੌਣੀ, ਅਮਨਦੀਪ ਸਿੰਘ ਮੁੰਡੀਆਂ, ਵਿਕਰਮਜੀਤ ਸਿੰਘ, ਜਗਦੇਵ ਸਿੰਘ, ਕੁਲਵੰਤ ਸਿੰਘ, ਮਨਦੀਪ ਸਿੰਘ, ਕੇਵਲ ਸਿੰਘ ਉਇੰਦ, ਸਾਦੀ ਸਿੰਘ, ਰਵਿੰਦਰ ਅਮਰਾਲੀ, ਬਲਜੀਤ ਸਿੰਘ ਢੋਲਣ ਮਾਜਰਾ, ਬਲਜੀਤ ਸਿੰਘ ਮਾਜਰੀ, ਅਵਤਾਰ ਸਿੰਘ ਸਹੇੜੀ, ਕਰਨੈਲ ਸਿੰਘ ਡੂਮਛੇੜੀ, ਸੰਤੋਖ ਸਿੰਘ ਕਲਹੇੜੀ, ਲਖਬੀਰ ਸਿੰਘ ਢੰਗਰਾਲੀ, ਦੀਦਾਰ ਸਿੰਘ ਦੁਮਣਾ, ਬੱਬੂ ਡੂਮਛੇੜੀ, ਬਲਜੀਤ ਸਿੰਘ ਦੁਮਣਾ ਮਹਿੰਦਰ ਸਿੰਘ ਦੁਮਣਾ, ਭੁਪਿੰਦਰ ਸਿੰਘ ਰਸੂਲਪੁਰ, ਰਾਜਵੀਰ ਸਿੰਘ, ਕਰਨਵੀਰ ਸਿੰਘ, ਚਰਨ ਸਿੰਘ ਗਲੋਬਲ, ਪਰਮਿੰਦਰ ਸਿੰਘ ਗੋਪਾਲਪਰ, ਨੇਤਰ ਸਿੰਘ ਰੌਣੀ, ਜਗਤਾਰ ਸਿੰਘ ਚਕਲਾਂ, ਕੁਲਬੀਰ ਸਿੰਘ ਅਮਰਾਲੀ ਆਦਿ ਵੀ ਸ਼ਾਮਿਲ ਹੋਏ।