- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਰਿੰਡਾ ਵਿਖੇ ਪੀਪੀਸੀਬੀ ਦੀ ਟੀਮ ਵੱਲੋਂ ਪਲਾਸਟਿਕ ਡੋਰ ਸਬੰਧੀ ਦੁਕਾਨਾਂ ਦੀ ਚੈਕਿੰਗ

ਪੰਜਾਬੀ ਜਾਗਰਣ ਟੀਮ, ਮੋਰਿੰਡਾ : ਮੋਰਿੰਡਾ ਦੀ ਮੇਨ ਮਾਰਕੀਟ ਵਿਖੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ (ਪੀਪੀਸੀਬੀ) ਦੀ ਟੀਮ ਵੱਲੋਂ ਐੱਸਡੀਓ ਸ਼ੁਭਮ ਰਾਏ ਦੀ ਅਗਵਾਈ ਹੇਠ ਵੱਖ-ਵੱਖ ਦੁਕਾਨਾਂ ’ਤੇ ਅਚਾਨਕ ਚੈਕਿੰਗ ਕੀਤੀ। ਇਸ ਟੀਮ ਵਿਚ ਸੁਪਰਵਾਈਜ਼ਰ ਗੁਰਲਾਲ ਸਿੰਘ ਤੇ ਯਸ਼ਪਾਲ ਮੇਹਤਾ, ਗੁਰਸ਼ਰਨ ਸਿੰਘ ਤੇ ਆਮਿਰ ਹਸਨ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦਾ ਮੁੱਖ ਮਕਸਦ ਪਾਬੰਦੀਸ਼ੁਦਾ ਨਾਇਲੋਨ/ਪਲਾਸਟਿਕ ਡੋਰ ਦੀ ਵਿਕਰੀ ’ਤੇ ਰੋਕ ਲਗਾਉਣਾ ਅਤੇ ਵਾਤਾਵਰਣ ਅਤੇ ਜਨਤਕ ਸੁਰੱਖਿਆ ਨਾਲ ਜੁੜੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ। ਇਸ ਚੈਕਿੰਗ ਅਭਿਆਨ ਦੌਰਾਨ ਖਾਸ ਤੌਰ ’ਤੇ ਪਤੰਗ ਅਤੇ ਪਤੰਗ ਡੋਰ ਵੇਚਣ ਵਾਲੀਆਂ ਦੁਕਾਨਾਂ ’ਤੇ ਗਹਿਰਾਈ ਨਾਲ ਜਾਂਚ ਕੀਤੀ ਗਈ। ਇਸ ਚੈਕਿੰਗ ਦੌਰਾਨ ਮੋਰਿੰਡਾ ਪੁਲਿਸ ਦੀ ਟੀਮ ਵੀ ਸ਼ਾਮਲ ਸੀ। ਇਸ ਚੈਕਿੰਗ ਮੁਹਿੰਮ ਦੌਰਾਨ ਪੀਪੀਸੀਬੀ ਦੀ ਟੀਮ ਨੂੰ ਕਿਸੇ ਵੀ ਦੁਕਾਨ ਤੋਂ ਪਾਬੰਦੀਸ਼ੁਦਾ ਪਲਾਸਟਿਕ ਡੋਰ ਜਾਂ ਹੋਰ ਸਮੱਗਰੀ ਬਰਾਮਦ ਨਹੀਂ ਹੋਈ। ਇਸ ਮੌਕੇ ਟੀਮ ਵੱਲੋਂ ਪਤੰਗ-ਡੋਰ ਵੇਚਣ ਵਾਲੇ ਦੁਕਾਨਦਾਰਾਂ ਪਾਬੰਦੀਸ਼ੁਦਾ ਡੋਰ ਨਾ ਵੇਚਣ ਦੀ ਸਖਤ ਚੇਤਾਵਨੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਪਲਾਸਟਿਕ ਡੋਰ ਨਾ ਸਿਰਫ ਵਾਤਾਵਰਣ ਸਗੋਂ ਇਨਸਾਨਾਂ ਤੇ ਪਸ਼ੂ-ਪੰਛੀਆਂ ਤੇ ਵਿਸ਼ੇਸ਼ ਤੌਰ ’ਤੇ ਦੋ ਪਹੀਆ ਵਾਹਨ ਚਾਲਕਾਂ ਲਈ ਬੇਹੱਦ ਘਾਤਕ ਹੈ ਤੇ ਜਾਨਲੇਵਾ ਖਤਰਾ ਬਣਦੀ ਹੈ।