ਚੱਢਾ ਨੇ ਡੀਵਾਟਸ ਸੀਵਰੇਜ ਟਰੀਟਮੈਂਟ ਪਲਾਂਟ ਦਾ ਰੱਖਿਆ ਨੀਂਹ ਪੱਥਰ
ਚੱਢਾ ਨੇ ਬਹਾਦਰਪੁਰ ਤੇ ਮੱਦੋਮਾਜਰਾ ਲਈ ਡੀਵਾਟਸ ਸੀਵਰੇਜ ਟਰੀਟਮੈਂਟ ਪਲਾਂਟ ਦਾ ਨ
Publish Date: Sun, 18 Jan 2026 03:19 PM (IST)
Updated Date: Mon, 19 Jan 2026 04:00 AM (IST)
ਪੁਸ਼ਵਿੰਦਰ ਗੋਲੀਆ, ਪੰਜਾਬੀ ਜਾਗਰਣ,
ਘਨੌਲੀ: ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਪਿੰਡ ਬਹਾਦਰਪੁਰ ਅਤੇ ਮੱਦੋਮਾਜਰਾ ਦੀ ਲੋੜ ਦੇ ਮੱਦੇਨਜ਼ਰ ਡੀਵਾਟਸ ਸੀਵਰੇਜ ਟਰੀਟਮੈਂਟ ਪਲਾਂਟ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਅਤੇ ਇਲਾਕੇ ਦੇ ਪ੍ਰਮੁੱਖ ਆਗੂ ਹਾਜ਼ਰ ਰਹੇ।
ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਲੱਗਭੱਗ 30 ਲੱਖ ਰੁਪਏ ਦੀ ਲਾਗਤ ਨਾਲ ਇਸ ਡੀਵਾਟਸ ਸੀਵਰੇਜ ਟਰੀਟਮੈਂਟ ਪਲਾਂਟ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਲਾਂਟ ਦੇ ਤਿਆਰ ਹੋਣ ਨਾਲ ਪਿੰਡਾਂ ਵਿਚ ਗੰਦੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ੍ਹ ਹੋਵੇਗਾ। ਉਨ੍ਹਾਂ ਕਿਹਾ ਕਿ ਕਿਹਾ ਕਿ ਗੰਦੇ ਪਾਣੀ ਦੀ ਵਿਗਿਆਨਕ ਢੰਗ ਨਾਲ ਸਫ਼ਾਈ ਹੋਣ ਨਾਲ ਜ਼ਮੀਨੀ ਪਾਣੀ ਦੀ ਸੰਭਾਲ ਹੋਵੇਗੀ ਅਤੇ ਬਿਮਾਰੀਆਂ ਦੇ ਫੈਲਣ ’ਤੇ ਵੀ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਬੁਨਿਆਦੀ ਢਾਂਚਾਗਤ ਵਿਕਾਸ ਨੂੰ ਪਹਿਲ ਦੇ ਆਧਾਰ ’ਤੇ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਫ਼ ਪਾਣੀ, ਸਾਫ਼ ਵਾਤਾਵਰਣ ਅਤੇ ਬੇਹਤਰ ਸਿਹਤ ਹਰ ਨਾਗਰਿਕ ਦਾ ਹੱਕ ਹੈ। ਡੀਵਾਟਸ ਵਰਗੇ ਪ੍ਰੋਜੈਕਟਾਂ ਨਾਲ ਪਿੰਡਾਂ ਨੂੰ ਸ਼ਹਿਰੀ ਸੁਵਿਧਾਵਾਂ ਦੇ ਸਮਾਨ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਲਾਕੇ ਦੇ ਹੋਰ ਪਿੰਡਾਂ ਵਿਚ ਵੀ ਅਜਿਹੇ ਪ੍ਰੋਜੈਕਟ ਲਾਗੂ ਕੀਤੇ ਜਾਣਗੇ। ਇਸ ਮੌਕੇ ਪਿੰਡ ਵਾਸੀਆਂ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ’ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਦਾ ਹੁਣ ਪੱਕਾ ਹੱਲ੍ਹ ਨਿਕਲਣ ਦੀ ਆਸ ਬਣੀ ਹੈ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸਤਿੰਦਰ ਕੌਰ, ਬਲਾਕ ਸੰਮਤੀ ਮੈਂਬਰ ਮਨਜੀਤ ਕੌਰ, ਸਰਪੰਚ ਅਮਨਦੀਪ ਕੌਰ ਬਹਾਦਰਪੁਰ, ਸਰਪੰਚ ਯੂਨੀਅਨ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਮਹਿੰਦਰ ਸਿੰਘ ਬਹਾਦਰਪੁਰ, ਦਿਲਬਾਗ ਸਿੰਘ ਆਰਐੱਸ ਫਾਰਮ, ਗਗਨਦੀਪ ਸਿੰਘ ਆਰਐੱਸ ਫਾਰਮ, ਆਪ ਆਗੂ ਅਮਰਾਓ ਸਿੰਘ ਆਪ ਆਗੂ, ਸਰਪੰਚ ਸੁਖਜਿੰਦਰ ਸਿੰਘ ਜੋਹਲ ਲੋਹਗੜ੍ਹ ਫਿੱਡੇ, ਸਾਬਕਾ ਸਰਪੰਚ ਤਜਿੰਦਰ ਸਿੰਘ ਸੋਨੀ, ਹਰਸ਼ਰਨ ਸਿੰਘ ਸਾਬਕਾ ਜੰਗਲਾਤ ਅਧਿਕਾਰੀ, ਪਸਰੀਚਾ ਚੈਰੀਟੇਬਲ ਟਰੱਸਟ ਵੱਲੋਂ ਸ਼ਮਸ਼ੇਰ ਸਿੰਘ ਪਥਰੇੜੀ ਜੱਟਾਂ, ਰਜਿੰਦਰ ਸਿੰਘ ਰਾਜੂ, ਮਾ.ਤਲਵਿੰਦਰ ਸਿੰਘ, ਗੁਰਮੁਖ ਸਿੰਘ, ਅਜਮੇਰ ਸਿੰਘ ਸਾਬਕਾ ਸਰਪੰਚ, ਪ੍ਰੇਮ ਸਿੰਘ, ਜਿੰਦਰ ਸਿੰਘ, ਰੌਸ਼ਨ ਸਿੰਘ, ਸੁਖਵਿੰਦਰ ਸਿੰਘ ਗੋਲਾ, ਗੁਲਾਬ ਸਿੰਘ ਸਮੇਤ ਇਲਾਕਾ ਵਾਸੀ ਹਾਜ਼ਰ ਸਨ।