ਕ੍ਰਿਕਟ ਟੂਰਨਾਮੈਂਟ ’ਚ ਰੋਕੀ-ਇਲੈਵਨ ਨੇ ਜਿੱਤਿਆ ਪਹਿਲਾ ਇਨਾਮ ਸਰਸਾ ਨੰਗਲ ਦੇ ਕ੍ਰਿਕਟ ਟੂਰਨਾਮੈਂਟ ਵਿੱਚ ਰੋਕੀ-ਇਲੈਵਨ ਕੀਰਤਪੁਰ ਸਾਹਿਬ ਦੀ ਝੰਡੀ ਨੇ ਜਿੱਤਿਆ ਪਹਿਲਾ ਇਨਾਮ
Publish Date: Tue, 06 Oct 2026 04:43 PM (IST)
Updated Date: Tue, 06 Oct 2026 04:44 PM (IST)
ਰੋਕੀ ਬੈਸਟ ਬਾਲਰ ਤੇ ਬਿੰਦੀ ਰਾਣਾ ਬਣੇ ਬੈਸਟ ਬੈਟਸਮੈਨ ਜੰਗ ਬਹਾਦਰ ਸਿੰਘ ,ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਪਿੰਡ ਸਰਸਾ ਨੰਗਲ ਵਿਖੇ ਭਾਜਪਾ ਆਗੂ ਡਾ. ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ’ਚ ਕੀਰਤਪੁਰ ਸਾਹਿਬ ਦੀ ਰੋਕੀ-ਇਲੈਵਨ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਫਾਈਨਲ ਮੁਕਾਬਲੇ ’ਚ ਰੋਕੀ-ਇਲੈਵਨ ਨੇ ਆਸਪੁਰ ਦੀ ਟੀਮ ਨੂੰ ਹਰਾ ਕੇ ਟੂਰਨਾਮੈਂਟ ਆਪਣੇ ਨਾਮ ਕੀਤਾ। ਇਸ ਜਿੱਤ ਨਾਲ ਰੋਕੀ-11 ਨੇ ਇਲਾਕੇ ’ਚ ਲਗਾਤਾਰ ਆਪਣੀ ਖੇਡ ਸਮਰੱਥਾ ਦਾ ਲੋਹਾ ਮਨਵਾਇਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਦਬੂੜ ਵਿਖੇ ਹੋਏ ਕ੍ਰਿਕਟ ਟੂਰਨਾਮੈਂਟ ’ਚ ਵੀ ਰੋਕੀ-11 ਕੀਰਤਪੁਰ ਸਾਹਿਬ ਦੀ ਟੀਮ ਨੇ ਜੇਤੂ ਰਹਿ ਕੇ ਪਹਿਲਾ ਇਨਾਮ ਹਾਸਲ ਕੀਤਾ ਸੀ। ਸਰਸਾ ਨੰਗਲ ’ਚ ਹੋਏ ਟੂਰਨਾਮੈਂਟ ਦੌਰਾਨ ਰੋਕੀ-ਇਲੈਵਨ ਦੇ ਕਪਤਾਨ ਰੋਕੀ ਨੂੰ ਬੈਸਟ ਬਾਲਰ ਅਤੇ ਟੀਮ ਦੇ ਖਿਡਾਰੀ ਬਿੰਦੀ ਲੰਬੜਦਾਰ ਨੂੰ ਬੈਸਟ ਬੈਟਸਮੈਨ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਟੀਮ ਦੇ ਕਪਤਾਨ ਰੋਕੀ ਅਤੇ ਸਾਥੀ ਖਿਡਾਰੀਆਂ ਨੇ ਕਿਹਾ ਕਿ ਕੀਰਤਪੁਰ ਸਾਹਿਬ ’ਚ ਖਿਡਾਰੀਆਂ ਲਈ ਖੇਡ ਮੈਦਾਨ ਵੀ ਖਿਡਾਰੀਆਂ ਲਈ ਉਪਲਬਧ ਨਹੀਂ ਹੈ। ਇਸ ਦੇ ਬਾਵਜੂਦ ਟੀਮ ਦੇ ਖਿਡਾਰੀ ਛੋਟੀਆਂ-ਛੋਟੀਆਂ ਥਾਵਾਂ ’ਤੇ ਆਪਣੀ ਪ੍ਰੈਕਟਿਸ ਜਾਰੀ ਰੱਖ ਰਹੇ ਹਨ। ਇਸੇ ਜਜ਼ਬੇ ਨਾਲ ਉਹ ਇਲਾਕੇ ’ਚ ਹੋਣ ਵਾਲੇ ਵੱਖ-ਵੱਖ ਕ੍ਰਿਕਟ ਟੂਰਨਾਮੈਂਟਾਂ ’ਚ ਲਗਾਤਾਰ ਭਾਗ ਲੈ ਰਹੇ ਹਨ ਅਤੇ ਜਿੱਤਾਂ ਹਾਸਲ ਕਰ ਰਹੇ ਹਨ। ਜੇਤੂ ਟੀਮ ’ਚ ਕੈਪਟਨ ਰੌਕੀ, ਤਜਿੰਦਰ ਕੁਮਾਰ, ਬਿੰਦੀ ਲੰਬੜਦਾਰ, ਹਰਪ੍ਰੀਤ ਸਿੰਘ, ਰਮਨ, ਬਲਵਿੰਦਰ, ਪੰਕਜ, ਰੋਹਿਤ ਕੁਮਾਰ, ਆਸ਼ੂ, ਜਤਿਨ, ਸੁਨੀਲ, ਮੋਹਿਤ ਨੱਡਾ, ਪੁਨੀਤ, ਰਾਜੇਸ਼ ਅਤੇ ਮੁਕੇਸ਼ ਸ਼ਾਮਲ ਸਨ।