ਲੁਟੇਰੇ ਨੌਜਵਾਨ ਤੋਂ ਨਕਦੀ ਤੇ ਫੋਨ ਖੋਹ ਕੇ ਫਰਾਰ ਸੀਹੋ ਮਾਜਰਾ ਦੇ ਨੌਜਵਾਨ ਤੋਂ ਲੁਟੇਰਿਆ ਨੇ ਨਗਦੀ ਤੇ ਫੋਨ ਖੋਹਿਆ, ਜ਼ਖ਼ਮੀ ਕੀਤਾ
Publish Date: Sun, 18 Oct 2026 05:23 PM (IST)
Updated Date: Sun, 18 Oct 2026 05:24 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਮੋਰਿੰਡਾ ਰੋਡ ’ਤੇ ਆਏ ਦਿਨ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਅਜਿਹੀ ਹੀ ਵਾਰਦਾਤ ਬੀਤੀ ਰਾਤ ਪਿੰਡ ਸੀਹੋ ਮਾਜਰਾ ਦੇ ਨੌਜਵਾਨ ਨਾਲ ਵਾਪਰੀ ਹੈ ਜੋ ਕਿ ਰਾਤ ਨੂੰ ਆਪਣੀ ਡਿਊਟੀ ਨੂੰ ਵਾਪਸ ਆਪਣੇ ਪਿੰਡ ਆ ਰਿਹਾ ਸੀ ਅਤੇ ਮੋਰਿੰਡਾ ਰੋਡ ਤੇ ਸੀਹੋ ਮਾਜਰਾ ਦੇ ਕੋਲ ਹੀ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਕੋਲੋ ਨਕਦੀ ਅਤੇ ਫੋਨ ਖੋਹ ਲਿਆ। ਇਸੇ ਦੌਰਾਨ ਲੁਟੇਰਿਆ ਵੱਲੋਂ ਨੌਜਵਾਨ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਹਰਸਿਮਰਤਜੋਤ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੀ ਕੰਮ ਤੋਂ ਡਿਊਟੀ ਵਾਪਸ ਕਰਕੇ ਵਾਪਸ ਪਿੰਡ ਆ ਰਿਹਾ ਸੀ ਅਤੇ ਰਸਤੇ ਵਿਚ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਲੁੱਟ ਦੀ ਨੀਅਤ ਨਾਲ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਕੋਲੋਂ ਨਕਦੀ ਅਤੇ ਮੋਬਾਇਲ ਫੋਨ ਖੋ ਲਿਆ ਜਿਸ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਈ। ਉਨ੍ਹਾਂ ਨੇ ਇਸ ਵਾਰਦਾਤ ਦੇ ਬਾਰੇ ਥਾਣਾ ਸਿੰਘ ਭਗਵੰਤਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ । ਪੀੜਤ ਨੌਜਵਾਨ ਨੇ ਥਾਣਾ ਸਿੰਘ ਭਗਵੰਤਪੁਰ ਵਿਖੇ ਪਹੁੰਚ ਕੇ ਕਾਰਵਾਈ ਦੀ ਮੰਗ ਵੀ ਕੀਤੀ ਸੀ ਅਤੇ ਹੁਣ ਲੁਟੇਰਿਆਂ ਵੱਲੋਂ ਰਾਤ ਨੂੰ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਹਨ। ਇਸ ਬਾਰੇ ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਰੋਪੜ ਮੋਰਿੰਡਾ ਰੋਡ ਤੇ ਲੁਟੇਰਿਆਂ ਨੂੰ ਨਕੇਲ ਪਾਈ ਜਾਏ ਤਾਂ ਜੋ ਇਲਾਕੇ ਦੇ ਲੋਕ ਸੁਰੱਖਿਅਤ ਰਹਿ ਸਕਣ।