ਸ਼ਹਿਰ ਵਾਸੀਆਂ ਨੇ ਦੀਵੇ ਜਗਾ ਕੇ ਦਿੱਤਾ ਏਕਤਾ, ਸਦਭਾਵਨਾ ਤੇ ਸਨਾਤਨ ਸੰਸਕ੍ਰਿਤੀ ਦਾ ਸੰਦੇਸ਼ ਹਿਰ ਵਾਸੀਆਂ ਨੇ ਦੀਵੇ ਜਗਾ ਕੇ ਦਿੱਤਾ ਏਕਤਾ, ਸਦਭਾਵਨਾ ਅਤੇ ਸਨਾਤਨ ਸੰਸਕ੍ਰਿਤੀ ਦਾ ਸੰਦੇਸ਼
Publish Date: Sat, 07 Nov 2026 06:19 PM (IST)
Updated Date: Sat, 07 Nov 2026 06:20 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਭਗਵਾਨ ਸ੍ਰੀ ਰਾਮ ਪ੍ਰਤੀ ਆਪਣੀ ਅਟੁੱਟ ਸ਼ਰਧਾ, ਆਸਥਾ ਤੇ ਭਗਤੀ ਦਾ ਪ੍ਰਗਟਾਵਾ ਕਰਨ ਦੇ ਉਦੇਸ਼ ਨਾਲ ਅੱਜ ਰੋਪੜ ਦੇ ਬੇਲਾ ਚੌਕ ਵਿਖੇ ਸ਼ਹਿਰ ਵਾਸੀਆਂ ਵੱਲੋਂ ‘ਫ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਦੀਵੇ ਜਗਾਏ ਤੇ ਭਗਵਾਨ ਸ੍ਰੀ ਰਾਮ ਦਾ ਸਿਮਰਨ ਕਰਦਿਆਂ ਸਮਾਜ ’ਚ ਪਿਆਰ, ਭਾਈਚਾਰੇ, ਏਕਤਾ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਪੂਰਾ ਮਾਹੌਲ ਭਗਤੀ ਤੇ ਉਤਸ਼ਾਹ ਨਾਲ ਭਰਪੂਰ ਨਜ਼ਰ ਆਇਆ। ਪ੍ਰੋਗਰਾਮ ’ਚ ਮੌਜੂਦ ਜਗਦੀਸ਼ ਚੰਦਰ ਕਾਜਲਾ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਭਾਰਤੀ ਸੰਸਕ੍ਰਿਤੀ, ਮਰਿਆਦਾ, ਤਿਆਗ, ਸੱਚਾਈ ਤੇ ਆਦਰਸ਼ ਜੀਵਨ ਦੇ ਪ੍ਰਤੀਕ ਹਨ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਔਖੇ ਤੋਂ ਔਖੇ ਹਾਲਾਤਾਂ ’ਚ ਵੀ ਆਪਣੇ ਫਰਜ਼ਾਂ ਤੇ ਸਿਧਾਂਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨ ਸਮਾਜ ਨੂੰ ਆਪਣੀ ਸੰਸਕ੍ਰਿਤੀ ਤੇ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਆਪਸੀ ਭਾਈਚਾਰੇ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਪ੍ਰੋਗਰਾਮ ’ਚ ਉਤਸ਼ਾਹ ਨਾਲ ਸ਼ਾਮਲ ਹੋਣ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਅਭਿਮਨਿਊ ਸਿੰਘ ਰਾਣਾ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਸਿਰਫ਼ ਆਸਥਾ ਦੇ ਕੇਂਦਰ ਹੀ ਨਹੀਂ, ਸਗੋਂ ਭਾਰਤੀ ਸੱਭਿਅਤਾ ਤੇ ਆਦਰਸ਼ ਜੀਵਨ ਕਦਰਾਂ-ਕੀਮਤਾਂ ਦੇ ਪ੍ਰਤੀਕ ਵੀ ਹਨ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਮਰਿਆਦਾ, ਨਿਆਂ, ਫਰਜ਼ ਨਿਭਾਉਣ, ਤਿਆਗ ਤੇ ਸਮਾਜਿਕ ਸਮਰਸਤਾ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ‘ਇੱਕ ਦੀਵਾ ਭਗਵਾਨ ਸ੍ਰੀ ਰਾਮ ਦੇ ਨਾਮ’ ਪ੍ਰੋਗਰਾਮ ਦਾ ਉਦੇਸ਼ ਪੂਰੇ ਸਮਾਜ ਨੂੰ ਇੱਕ ਸੂਤਰ ’ਚ ਜੋੜਨਾ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਜਦੋਂ ਸ਼ਹਿਰ ਵਾਸੀ ਸਾਂਝੇ ਤੌਰ ’ਤੇ ਅਜਿਹੇ ਧਾਰਮਿਕ ਤੇ ਸੱਭਿਆਚਾਰਕ ਆਯੋਜਨਾਂ ’ਚ ਹਿੱਸਾ ਲੈਂਦੇ ਹਨ ਤਾਂ ਸਮਾਜ ’ਚ ਸਕਾਰਾਤਮਕ ਊਰਜਾ ਅਤੇ ਏਕਤਾ ਦਾ ਸੰਚਾਰ ਹੁੰਦਾ ਹੈ। ਪ੍ਰੋਗਰਾਮ ਦੌਰਾਨ ਸਾਰਿਆਂ ਨੇ ਦੀਵੇ ਜਗਾ ਕੇ ਭਗਵਾਨ ਸ੍ਰੀ ਰਾਮ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਬੇਲਾ ਚੌਕ ਵਿਖੇ ਦੀਵਿਆਂ ਦੀ ਰੌਸ਼ਨੀ ਨੇ ਭਗਤੀਮਈ ਮਾਹੌਲ ਸਿਰਜ ਦਿੱਤਾ। ਇਸ ਮੌਕੇ ਲੋਕਾਂ ਨੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ’ਚ ਅਪਣਾਉਣ ਦਾ ਸੰਕਲਪ ਵੀ ਲਿਆ। ਇਸ ਮੌਕੇ ਹਿੰਮਤ ਸਿੰਘ ਗਿਰਨ, ਜੀਵਤ ਜੈਨ, ਭਗਤ ਸਿੰਘ, ਰਾਜ ਕੁਮਾਰ ਰਾਹੂ, ਸਤਿੰਦਰ ਨਾਗੀ, ਸੰਜੇ ਪ੍ਰਤਾਪ ਜੈਨ, ਲੋਕੇਸ਼ ਕੁਮਾਰ, ਜੀਤ ਰਾਮ ਵਰਮਾ, ਰਾਜੀਵ ਕ੍ਰਿਪਲਾਨੀ, ਰਾਜ ਕੁਮਾਰ ਐੱਸਡੀਓ, ਰਾਜੇਸ਼ ਭਾਟੀਆ, ਰਾਜੀਵ ਕੁਮਾਰ, ਮੋਨੂ ਵਰਮਾ, ਚੇਤਨਾ ਵਰਮਾ, ਮੋਨਿਕਾ ਸ਼ਰਮਾ, ਮੰਜੂ ਬਾਲਾ, ਸੰਤੋਸ਼ ਰਾਣੀ, ਵਿਜੇ ਸੈਣੀ, ਸ਼ਿਵ ਕੁਮਾਰ ਕੱਕੜ, ਐਸਐਚਓ. ਪਵਨ ਕੁਮਾਰ, ਅਨਿਲ ਸਿੰਘ, ਕਪਿਲ ਵਾਲੀਆ, ਰਾਮਪਾਲ ਸਮੇਤ ਸ਼ਹਿਰ ਦੇ ਕਈ ਪਤਵੰਤੇ ਸੱਜਣ ਅਤੇ ਨਾਗਰਿਕ ਮੌਜੂਦ ਸਨ। ਪ੍ਰੋਗਰਾਮ ਦੀ ਸਮਾਪਤੀ ਭਗਵਾਨ ਸ੍ਰੀ ਰਾਮ ਦੇ ਜੈਕਾਰਿਆਂ ਅਤੇ ਸਾਰਿਆਂ ਦੇ ਸੁਖੀ, ਖੁਸ਼ਹਾਲ ਤੇ ਮੰਗਲਮਈ ਜੀਵਨ ਦੀ ਕਾਮਨਾ ਨਾਲ ਹੋਈ।