ਖਾਲਸਾ ਸਕੂਲ ਵਿਖੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਤੇ ਵਿੱਦਿਅਕ ਮੁਕਾਬਲੇ ਕਰਵਾਏ ਖਾਲਸਾ ਸਕੂਲ ਵਿਖੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਤੇ ਵਿੱਦਿਅਕ ਮੁਕਾਬਲੇ ਕਰਵਾਏ
Publish Date: Mon, 23 Nov 2026 05:59 PM (IST)
Updated Date: Mon, 23 Nov 2026 06:01 PM (IST)
ਛੋਟੇ ਵਿਦਿਆਰਥੀਆਂ ਵੱਲੋਂ ਕੱਢਿਆ ਗਿਆ ਨਗਰ ਕੀਰਤਨ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ:ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ’ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੇ ਖਾਲਸਾ ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਕਵਿਸ਼ਰੀ, ਧਾਰਮਿਕ ਗੀਤ , ਕਵਿਤਾ, ਸਾਖੀ ਤੇ ਗੁਰਬਾਣੀ ਕੰਠ ਦੇ ਇੰਟਰ ਹਾਊਸ ਮੁਕਾਬਲੇ ਕਰਵਾਏ ਗਏ ਤੇ ਛੋਟੇ ਵਿਦਿਆਰਥੀਆਂ ਵੱਲੋਂ ਨਗਰ ਕੀਰਤਨ ਕੱਢਿਆ ਗਿਆ। ਇਸ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸ਼ਬਦ ਗਾਇਨ ਮੁਕਾਬਲੇ ’ਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿੰਗ ਕਰਨਜੋਤ ਕੌਰ, ਮਨਕੀਰਤ ਕੌਰ, ਉਦਿੱਤ ਸਿੰਘ ਤੇ ਅਮਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਮਿਡਲ ਵਿੰਗ ’ਚੋਂ ਰਜਤ, ਸੁਖਬੀਰ ਸਿੰਘ, ਤਰਨ ਸਿੰਘ ਤੇ ਇਸ਼ਕਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਹਾਈ ਵਿੰਗ ’ਚੋਂ ਗੁਰਮਨਦੀਪ ਕੌਰ ,ਇੱਕਨੂਰ ,ਵੀਜਿਆ ,ਜੰਨਤ ਤੇ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸੀਨੀਅਰ ਆਰਟਸ ਵਿੰਗ ’ਚੋਂ ਅਰਸ਼ਪ੍ਰੀਤ ਕੌਰ ਜੈਸਮੀਨ ਕੌਰ ,ਸੋਨਾਕਸ਼ੀ ,ਜਸਮੀਤ ਕੌਰ ਤੇ ਨਵਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸੀਨੀਅਰ ਵਿੰਗ ਸਾਇੰਸ ਕਮਰਸ ’ਚੋਂ ਮਹਿਕ, ਤਨੂੰ ਤੇ ਮਹਿਕ ਸ਼ਰਮਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਧਾਰਮਿਕ ਗੀਤ ’ਚ ਪ੍ਰਾਇਮਰੀ ਵਿੰਗ ਦੀ ਮਨਕੀਰਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕਵਿਤਾ ਉਚਾਰਨ ਵਿੱਚ ਮਿਡਲ ਵਿੰਗ ਦੀ ਲਵਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਹਾਈ ਵਿੰਗ ਦੀ ਕਵੀਸ਼ਰੀ ’ਚ ਸੂਰਸਿਮਰ ਕੌਰ, ਮਨਪ੍ਰੀਤ ਸਿੰਘ ਤੇ ਬਲਜਿੰਦਰ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸੀਨੀਅਰ ਵਿੰਗ ਦੀ ਸਾਖੀ ਮੁਕਾਬਲੇ ’ਚ ਪ੍ਰਭਜੋਤ ਅਟਵਾਲ ਤੇ ਨਵਜੋਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਮੂਲ ਮੰਤਰ ਮੁਕਾਬਲੇ ’ਚ ਕਿੰਡਰਗਾਰਟਨ ਦੇ ਗੁਰਵੀਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਖਾਲਸਾ ਮਾਡਲ ਸਕੂਲ ਦੇ ਸ਼ਬਦ ਗਾਇਨ ਮੁਕਾਬਲੇ ’ਚ ਪ੍ਰਾਈਮਰੀ ਵਿੰਗ ਦੇ ਸੁਖਮਨਰੀਤ ਕੌਰ ,ਅਰਸ਼ਪ੍ਰੀਤ ਕੌਰ ,ਮੁਸਕਾਨ, ਸੁਖਮਨਦੀਪ ਕੌਰ ਤੇ ਕਰਮਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ।ਮਿਡਲ ਵਿੰਗ ’ਚੋਂ ਪ੍ਰਭਜੋਤ ਕੌਰ, ਅਨੰਨਯਾ, ਸਹਿਬਾਜ਼ ਸਿੰਘ, ਹਰਕੀਰਤ ਸਿੰਘ ਤੇ ਮਨਵੀਰ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਧਾਰਮਿਕ ਗੀਤ ’ਚ ਪ੍ਰਾਇਮਰੀ ਵਿੰਗ ਦੀ ਗੁਰਸਿਮਰਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਵਿਤਾ ਉਚਾਰਨ ’ਚ ਮਿਡਲ ਵਿੰਗ ਦੀ ਪ੍ਰਭਸੀਰਤ ਕੌਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਗੁਰਬਾਣੀ ਕੰਠ ’ਚ ਕਿੰਡਰਗਾਰਟਨ ਵਿੰਗ ਦੇ ਆਰਵ ਚੌਹਾਨ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਵੱਲੋਂ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਸਲ ਸਿੱਖਿਆ ਉਹੀ ਹੈ ਜੋ ਸਾਨੂੰ ਇੱਕ ਚੰਗਾ ਇਨਸਾਨ ਬਣਨ, ਦੂਜਿਆਂ ਦੀ ਮਦਦ ਕਰਨ ਤੇ ਸਮਾਜ ਵਿੱਚ ਪਿਆਰ ਤੇ ਸਦਭਾਵਨਾ ਫੈਲਾਉਣ ਦੀ ਪ੍ਰੇਰਣਾ ਦੇਵੇ। ਇਸ ਮੌਕੇ ਤੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।