ਰਾਹਗੀਰਾਂ ਲਈ ਰਾਹਤ : ਰੂਪਨਗਰ ਬਾਈਪਾਸ ਦੀਆਂ ਦੋਵੇਂ ਸੜਕਾਂ ਦੀ ਰਿਪੇਅਰ ਹੋਈ ਸ਼ੁਰੂ ਰਾਹਗੀਰਾਂ ਲਈ ਰਾਹਤ ਭਰੀ ਖਬਰ ਰੂਪਨਗਰ ਬਾਈਪਾਸ ਦੀਆਂ ਦੋਵੇਂ ਸੜਕਾਂ ਦੀ ਹੋਈ ਰਿਪੇਅਰ ਸ਼ੁਰੂ
Publish Date: Sun, 25 Oct 2026 06:16 PM (IST)
Updated Date: Sun, 25 Oct 2026 06:19 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਲੋਕ ਨਿਰਮਾਣ ਵਿਭਾਗ ਰੂਪਨਗਰ ਨੇ ਰੂਪਨਗਰ ਜਲੰਧਰ ਬਾਈਪਾਸ ’ਤੇ ਡੂੰਘੇ ਖੱਡਿਆ ਤੋਂ ਨਿਜ਼ਾਤ ਦਿਵਾਉਣ ਲਈ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਹੈ ਕਿਉਂਕਿ ਸੜਕ ਦਾ ਹਾਲ ਏਨਾ ਮਾੜਾ ਸੀ ਕਿ ਰਾਹਗੀਰ ਹਰ ਰੋਜ਼ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਸਨ। ਦੱਸਣਯੋਗ ਹੈ ਕਿ ਪੰਜਾਬੀ ਜਾਗਰਣ ਵੱਲੋਂ ਬਾਈਪਾਸ ਦੀ ਸੜਕ ਤੇ ਪਏ ਡੂੰਘੇ ਖੱਡਿਆ ਦੀ ਖਬਰਾਂ ਪ੍ਰਕਾ਼ਸਿਤ ਕਰਨ ਉਪਰੰਤ ਰੂਪਨਗਰ ਬਾਈਪਾਸ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਵੱਖ ਵੱਖ ਰਾਜਸੀ ਤੇ ਸਮਾਜਸੇਵੀ ਜਥੇਬੰਦੀਆ ਵੱਲੋਂ ਮਾੜੀ ਹਾਲਤ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਸੀ। ਏਥੋ ਤੱਕ ਕਿ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਤਾਂ ਸਾਥੀਆ ਸਮੇਤ ਪਹੁੰਚ ਕੇ ਡੂੰਘੇ ਖੱਡੇ ਆਪ ਭਰੇ ਸੀ, ਇਸ ਤੋਂ ਇਲਾਵਾਂ ਸ਼ੋਮਣੀ ਅਕਾਲੀ ਦਲ ਵੱਲੋਂ ਬਿਆਨ ਦਾਗੇ ਗਏ ਸਨ। ਜਾਣਕਾਰੀ ਅਨਸਾਰ ਕਰੀਬ 7 ਕਿਲੋਮੀਟਰ ਲੰਬੇ ਬਾਈਪਾਸ ਤੇ ਜਿੱਥੇ ਉਸਾਰੀ ਸਮੇਂ 180 ਕਰੋੜ ਰੁਪਇਆ ਖਰਚਿਆ ਗਿਆ ਸੀ ਉਸ ਤੋਂ ਬਾਅਦ ਕਰੋੜਾਂ ਰੁਪਏ ਰਿਪੇਅਰ ’ਤੇ ਵੀ ਖਰਚੇ ਜਾ ਚੁੱਕੇ ਹਨ ਪ੍ਰੰਤੂ ਫਰ ਵੀ ਹਲਾਤ ਮਾੜੇ ਹੀ ਰਹੇ ਹੁਣ ਵਿਭਾਗ ਨੇ ਬਾਈਪਾਸ ਦੀ ਸੜਕ ਦੀ ਰਿਪੇਅਰ ਸ਼ੁਰੂ ਕੀਤੀ ਹੈ। ਦੇਰ ਆਏ ਦਰੁੱਸਤ ਆਏ: ਢਿੱਲੋਂ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਬਾਈਪਾਸ ਦੀ ਸੜਕ ਦੀ ਰਿਪੇਅਰ ਵਿਭਾਗ ਕਰਨ ਲੱਗਾ ਹੈ ਤਾਂ ਇਹੋ ਕਹਿ ਸਕਦੇ ਹਾਂ ਕਿ ਦੇਰ ਆਏ ਦਰੁੱਸਤ ਆਏ। ਉਨ੍ਹਾਂ ਕਿਹਾ ਕਿ ਰੂਪਨਗਰ ਹਲਕੇ ’ਚ ਹੀ ਕਈ ਸੜਕਾਂ ਹਨ ਜਿਨ੍ਹਾਂ ਦਾ ਮਾੜਾਂ ਹਾਲ ਹੈ ਰਾਹਗੀਰ ਪਰੇ਼ਸਾਨੀਆ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੀ ਤਾਂ ਵਿਕਾਸ ਤਾਂ ਦੂਰ ਦੀ ਗੱਲ ਹੈ। ਰਿਪੇਅਰ ਨਹੀਂ ਨਵੀਨੀਕਰਨ ਦੀ ਲੋੜ : ਪਤਿਆਲਾ ਹਲਕਾ ਸੁਧਾਰ ਕਮੇਟੀ ਦੇ ਜਰਨਲ ਸਕੱਤਰ ਰਣਜੀਤ ਸਿੰਘ ਪਤਿਆਲਾਂ ਨੇ ਕਿਹਾਕਿ ਬਾਈਪਾਸ ਸੜਕ ਦਾ ਏਨਾ ਮਾੜਾ ਹਾਲ ਹੈ ਕਿ ਰਿਪੇਅਰ ਨਹੀਂ ਨਵੀਨੀਕਰਨ ਹੋਣਾ ਚਾਹੀਦਾ ਹੈ ਕਿਉਂਕਿ 7 ਕਿਲੋਮੀਟਰ ਸੜਕ ’ਤੇ 412 ਲਾਈਟਾਂ ਵੱਡੇ ਖੰਭਿਆ ਨਾਲ ਲੱਗੀਆਂ ਹੋਈਆਂ ਹਨ, ਪਰ ਕਾਫੀ ਖੰਭੇ ਟੁੱਟ ਕੇ ਡਿੱਗ ਚੁੱਕੇ ਹਨ , ਹੁਣ ਸਿਰਫ 58 ਲਾਇਟਾਂ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਸੜਕ ਦੇ ਦੋਨੋ ਪਾਸੇ ਦੇ ਕਿਨਾਰਿਆਂ ਨੂੰ ਨਗਰ ਕੌਸਲ, ਰੂਪਨਗਰ ਕੂੜੇ ਦੇ ਡੰਪ ਵੱਜੋ ਵਰਤ ਰਹੀ ਹੈ। ਪਤਿਆਲਾਂ ਨੇ ਦੱਸਿਆ ਹੈ ਕਿ ਇਸ ਬਾਈਪਾਸ ਦਾ ਸੁੰਦਰੀਕਰਨ ਕਰਨ ਲਈ ਕਰੀਬ 2 ਸਾਲ ਪਹਿਲਾਂ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋ ਸਜਾਵਟੀ ਬੂਟੇ ਲਗਾਏ ਸੀ , ਖਾਸ ਕਰਕੇ 100 ਦੇ ਕਰੀਬ ਖਜੂਰਾਂ ਲਗਾਈਆਂ ਸਨ, ਜਿਨਾਂ ਦੀ ਅੰਦਾਜਨ ਕੀਮਤ 25 ਲੱਖ ਰੁਪਏ ਬਣਦੀ ਹੈ, ਜੋ ਅੱਜ ਸੁੱਕ ਚੁੱਕੀਆਂ ਹਨ।