ਵਿਜੇ ਕੁਮਾਰ ਟਿੰਕੂ ਵੱਲੋਂ ਰਾਵਣ ਦਹਨ ਮੋਰਿੰਡਾ ਵਿਚ ਵਿਜੇ ਕੁਮਾਰ ਟਿੰਕੂ ਵੱਲੋਂ ਰਾਵਣ ਦਹਨ ਕੀਤਾ
Publish Date: Wed, 21 Oct 2026 04:16 PM (IST)
Updated Date: Wed, 21 Oct 2026 04:18 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਮੋਰਿੰਡਾ ਸ਼ਹਿਰ ’ਚ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਆਸ ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਰਾਮਲੀਲਾ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ ਟਿੰਕੂ ਵੱਲੋਂ ਰਾਵਣ ਮੇਘਨਾਥ ਅਤੇ ਕੁੰਭ ਕਰਨ ਦੇ ਪੁਤਲਿਆਂ ਨੂੰ ਅੱਗ ਲਗਾ ਕੇ ਦਹਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਮੀਤ ਪ੍ਰਧਾਨ ਚਰਨਜੀਤ ਚੰਨੀ ਡੇਅਰੀ ਨੇ ਦੱਸਿਆ ਕਿ ਇਸ ਮੌਕੇ ’ਤੇ ਦਰਸ਼ਕਾਂ ਦੇ ਮਨੋਰੰਜਨ ਲਈ ਪ੍ਰਸਿੱਧ ਗਾਇਕ ਜੋੜੀ ਦੀਪ ਢਿੱਲੋ ਅੱਜ ਜਸਮੀਨ ਜੱਸੀ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਨੂੰ ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੇ ਸੁਣ ਕੇ ਆਨੰਦ ਮਾਣਿਆ। ਇਸ ਮੌਕੇ ’ਤੇ ਬਾਜ਼ਾਰਾਂ ਨੂੰ ਬੜੇ ਸੁੰਦਰ ਢੰਗ ਨਾਲ ਸਜਾਇਆ ਗਿਆ। ਵੱਡੀ ਗਿਣਤੀ ’ਚ ਲੋਕਾਂ ਨੇ ਖਰੀਦਦਾਰੀ ਕੀਤੀ ਖਾਸ ਤੌਰ ਤੇ ਮਿਠਿਆਈ ਦੀਆਂ ਦੁਕਾਨਾਂ ਤੇ ਸਾਰਾ ਦਿਨ ਭੀੜ ਲੱਗੀ ਰਹੀ। ਇਸ ਮੌਕੇ ’ਤੇ ਪੁਲਿਸ ਵੱਲੋਂ ਵੀ ਡੀਐਸਪੀ ਗੁਰਦੀਪ ਸਿੰਘ ਦੀ ਹਦਾਇਤਾਂ ਅਨੁਸਾਰ ਐਸਐਚਓ ਸਿਟੀ ਮੋਰਿੰਡਾ ਇੰਸਪੈਕਟਰ ਗਗਨਦੀਪ ਸਿੰਘ ਦੀ ਅਗਵਾਈ ’ਚ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ ਜਿੱਥੇ ਬਾਜ਼ਾਰਾਂ ਵਿੱਚ ਅਤੇ ਮੇਲੇ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਉੱਥੇ ਹੀ ਟਰੈਫਿਕ ਪੁਲਿਸ ਇੰਚਾਰਜ ਏਐਸਆਈ ਮਲਕੀਤ ਸਿੰਘ ਅਤੇ ਏਐਸਆਈ ਧੰਨ ਸਿੰਘ ਸੈਣੀ ਵੱਲੋਂ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ ਤਾਂ ਕਿ ਲੋਕਾਂ ਨੂੰ ਟਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ। ਸਿਟੀ ਪੁਲੀਸ ਥਾਣਾ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਲੈ ਕੇ ਤੇ ਰਾਤ ਤੱਕ ਪੁਲਿਸ ਦੀਆਂ ਟੀਮਾਂ ਅਲੱਗ ਤੋਂ ਗਸ਼ਤ ਤੇ ਰਹੀਆਂ, ਸ਼ਹਿਰ ਤੇ ਇਲਾਕੇ ’ਚ ਕੋਈ ਅਣਸਖਾਵੀ ਘਟਨਾ ਵਾਪਰਨ ਦੀ ਜਾਣਕਾਰੀ ਨਹੀਂ ਮਿਲੀ। ਇਸ ਮੌਕੇ ਠੇਕੇਦਾਰ ਅਜੇ ਕੁਮਾਰ ਰਿੰਕੂ, ਪਨਗ੍ਰੇਨ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ , ਦਰਸ਼ਨ ਸਿੰਘ ਸੰਧੂ ਹਲਕਾ ਪ੍ਰਧਾਨ , ਰਾਹੁਲ ਸ਼ਰਮਾ ਪ੍ਰਧਾਨ ਸਿਟੀ ਕਾਂਗਰਸ ਮੋਰਿੰਡਾ, ਕੌਂਸਲਰ ਮਨਦੀਪ ਸਿੰਘ ਬਾਜਵਾ, ਕੌਸਲਰ ਮਹਿੰਦਰ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਤੇ ਕੌਂਸਲਰ ਰਕੇਸ਼ ਕੁਮਾਰ ਬੱਗਾ ਤੇ ਬਲਵਿੰਦਰ ਸਿੰਘ ਬਾਜਵਾ , ਜਗੀਰ ਸਿੰਘ ਕੋਚ , ਮਾਸਟਰ ਅਜੈਬ ਸਿੰਘ, ਕੌਂਸਲਰ ਰਜੇਸ਼ ਕੁਮਾਰ ਸਿਸੋਦੀਆ, ਰਾਮਪਾਲ ਥੰਮਣ, ਨੀਰਜ ਕੁਮਾਰ, ਠੇਕੇਦਾਰ ਬਲਵੀਰ ਸਿੰਘ ਲਾਲਾ, ਚਰਨਜੀਤ ਚੰਨੀ, ਧਰਮਪਾਲ ਥੰਮਣ, ਕੁਲਦੀਪ ਸਿੰਘ ਓਇੰਦ, ਸੁੱਚਾ ਰਾਮ, ਬਲਜਿੰਦਰ ਸਿੰਘ ਸਹੇੜੀ, ਦਵਿੰਦਰ ਸਿੰਘ ਕੋਚ, ਅਮਨ ਭਨੋਟ, ਸਲੀਮ ਮੁਹੰਮਦ, ਕਾਮਰੇਡ ਕਾਕਾ ਰਾਮ ਅਤੇ ਮਾਸਟਰ ਹਾਕਮ ਸਿੰਘ ਕਾਂਝਲਾ ਆਦਿ ਵੀ ਹਾਜ਼ਰ ਸਨ।