ਇਲੈਕਟ੍ਰਾਨਿਕ ਕੂੜੇ ਸੰਬੰਧੀ ਕੁਇੱਜ਼ ਮੁਕਾਬਲਾ ਕਰਵਾਇਆ ਲੁਠੇੜੀ ਸਕੂਲ ਵਿਖੇ ਕਰਵਾਇਆ ਇਲੈਕਟ੍ਰਾਨਿਕ ਕੂੜੇ ਸੰਬੰਧੀ ਕੁਇਜ਼ ਮੁਕਾਬਲਾ
Publish Date: Wed, 28 Oct 2026 03:59 PM (IST)
Updated Date: Wed, 28 Oct 2026 04:01 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਇਲੈਕਟ੍ਰਾਨਿਕ ਕੂੜੇ ਦਾ ਸਹੀ ਨਿਪਟਾਰਾ ਬੇਹੱਦ ਜ਼ਰੂਰੀ ਹੈ ਅਤੇ ਜੇਕਰ ਇਸ ਦਾ ਸਹੀ ਢੰਗ ਨਾਲ ਨਿਪਟਾਰਾ ਨਹੀਂ ਹੁੰਦਾ ਤਾਂ ਵਾਤਾਵਰਨ ਲਈ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਇੰਚਾਰਜ ਸੀਨੀਅਰ ਲੈਕਚਰਾਰ ਕੁਲਵੰਤ ਕੌਰ ਨੇ ਨਜ਼ਦੀਕੀ ਪਿੰਡ ਲੁਠੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਈ ਕੂੜੇ ਦੇ ਨਿਪਟਾਰੇ ਸਬੰਧੀ ਕਰਵਾਏ ਜਾਗਰੂਕਤਾ ਕੁਇੱਜ਼ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਨ ਸਮੇਂ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਸਾਇੰਸ ਅਧਿਆਪਕਾਂ ਅਮਨਪ੍ਰੀਤ ਕੌਰ ਅਤੇ ਪਾਰੁਲ ਨੰਦਾ ਦੀ ਪਹਿਲਕਦਮੀ ਸਦਕਾ ਇੰਟਰ ਹਾਊਸ ਕੁਇਜ਼ ਮੁਕਾਬਲੇ ’ਚ ਪਹਿਲਾ ਸਥਾਨ ਭਾਈ ਕਨ੍ਹਈਆ ਹਾਊਸ ਨੇ ਪਹਿਲਾ, ਸ਼ਹੀਦ ਭਗਤ ਸਿੰਘ ਹਾਊਸ ਨੇ ਦੂਜਾ ਅਤੇ ਕਲਪਨਾ ਚਾਵਲਾ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਸੁਰੀਨਾ ਰਾਏ, ਡਾ. ਬਲਜੀਤ ਕੌਰ,ਰਿਤੂ ਸ਼ਰਮਾ, ਜੈਸਮੀਨ ਖੰਨਾ ,ਮਨਿੰਦਰ ਚੱਢਾ ,ਜਸਵਿੰਦਰ ਕੌਰ, ਰੋਜ਼ੀ ਰਾਣੀ, ਲਖਵਿੰਦਰ ਸਿੰਘ, ਸੁਰਮੱਖ ਸਿੰਘ, ਦਵਿੰਦਰਪਾਲ ਸਿੰਘ ਬਰਾੜ,ਹਰਿੰਦਰ ਕੁਮਾਰ ਕਾਈਨੌਰ, ਗੁਰਮਿੰਦਰ ਸਿੰਘ ਪਮੌਰ ,ਲਖਵੀਰ ਸਿੰਘ ਰੰਗੀਆਂ, ਵਰਿੰਦਰ ਵਰਮਾ, ਅਮਨਪ੍ਰੀਤ ਕੌਰ, ਪਾਰੁਲ ਨੰਦਾ, ਮੋਨਿਕਾ ਗੁਪਤਾ,ਮਨਪ੍ਰੀਤ ਕੌਰ, ਸੂਬੇਦਾਰ ਮੇਜਰ ਕੁਲਵਿੰਦਰ ਸਿੰਘ ਦੁੱਮਣਾ ਕੈਂਪਸ ਮੈਨੇਜਰ ਆਦਿ ਹਾਜ਼ਰ ਸਨ।