ਪੰਜਾਬ ਰੋਡਵੇਜ਼ ਦੇ ਰੋਪੜ ਤੋਂ ਬੇਲਾ ਬਹਿਰਾਮਪੁਰ ਨੂੰ ਚੱਲਣ ਵਾਲੇ ਰੂਟ ਹੋਏ ਬੰਦ ਪੰਜਾਬ ਰੋਡਵੇਜ਼ ਦੇ ਰੋਪੜ ਤੋਂ ਬੇਲਾ ਬਹਿਰਾਮਪੁਰ ਨੂੰ ਚੱਲਣ ਵਾਲੇ ਰੂਟ ਹੋਏ ਬੰਦ
Publish Date: Sun, 29 Nov 2026 05:14 PM (IST)
Updated Date: Sun, 29 Nov 2026 05:16 PM (IST)
ਬਹਿਰਾਮਪੁਰ ਬੇਟ ਤੋਂ ਪਟਿਆਲਾ ਰੂਟ ਵੀ ਬੰਦ ਪਿਆ ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ ਬਹਿਰਾਮਪੁਰ : ਬਹਿਰਾਮਪੁਰ ਬੇਟ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਹਰ ਰੋਜ਼ ਨਵੀ ਸਮੱਸਿਆ ਨਾਲ ਲੜਣਾ ਪੈ ਰਿਹਾ ਹੈ ਹੁਣ ਪੰਜਾਬ ਰੋਡਵੇਜ਼ ਰੂਪਨਗਰ ਨੇ ਰੂਪਨਗਰ ਤੋਂ ਬੇਲਾ ਬਹਿਰਾਮਪੁਰ ਚੱਲਣ ਵਾਲਾ ਆਪਣਾ ਰੂਟ ਵੀ ਕਈ ਦਿਨਾਂ ਤੋਂ ਬੰਦ ਕਰਨ ਵਾਲੇ ਇਲਾਕੇ ਦੇ ਲੋਕਾਂ ਵੱਡੀਆ ਮੁਸ਼ਕਿਲਾਂ ਸਾਹਮਣਾ ਕਰਨਾ ਪੈ ਰਿਹਾ ਹੈ। ਨੌਜਵਾਨ ਆਗੂ ਜਸਵੀਰ ਸਿੰਘ, ਮਨਮੋਹਨ ਸਿੰਘ, ਨਰਿੰਦਰ ਸਿੰਘ ਟਾਂਕ, ਨੋਨੂ ਪਾਲ ਸਿੰਘ, ਅਜੀਤ ਸਿੰਘ, ਸੁਰਮਖ ਸਿੰਘ, ਬੰਤ ਸਿੰਘ, ਦਵਿੰਦਰ ਸਿੰਘ, ਬਲਦੇਵ ਸਿੰਘ, ਹਰਪਾਲ ਸਿੰਘ ਵਿੱਕੀ, ਕਾਕਾ ਸਿੰਘ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਬੰਦ ਹੋਏ ਰੂਟ ਨੂੰ ਮੁੜ ਚਲਾਉਦ ਲਈ ਉੱਚ ਅਧਿਕਾਰੀਆ ਨੂੰ ਅਪੀਲ ਕਰ ਰਹੇ ਹਾਂ ਤਾਂ ਕਿ ਬੇਟ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਕੰਮਾਂ ਤੇ ਜਾਣ ਨੂੰ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਹਾ ਕਿ ਬਹਿਰਾਮਪੁਰ ਬੇਟ ਤੋਂ ਬੇਲਾ, ਸ੍ਰੀ ਚਮਕੌਰ ਸਾਹਿਬ, ਮੋਰਿੰਡਾ,ਬਸੀ ਪਠਾਣਾ, ਫ਼ਤਹਿਗੜ ਸਾਹਿਬ ਤੋਂ ਪਟਿਆਲੇ ਨੂੰ ਰੂਟ ਬੰਦ ਪਿਆ। ਇਸ ਤੋਂ ਇਲਾਵਾਂ ਬਹਿਰਾਮਪੁਰ ਬੇਟ ਤੋਂ ਬੇਲਾ, ਸ੍ਰੀ ਚਮਕੌਰ ਸਾਹਿਬ, ਮੋਰਿੰਡਾ,ਖਰੜ, ਮੋਹਾਲੀ ਤੋਂ ਚੰਡੀਗੜ੍ਹ ਨੂੰ ਵੀ ਰੂਟ ਬੰਦ ਪਿਆ। ਉਨ੍ਹਾਂ ਕਿਹਾਕਿ ਹੁਣ ਜਿਹੜੇ ਰੋਪੜ ਡੀਪੂ ਦੇ ਟਾਈਮ ਸਵੇਰੇ ਚੱਲਦੇ ਸੀ ਉਹ ਵੀ ਬੰਦ ਹੋ ਗਏ ਨੇ ਬੇਟ ਇਲਾਕੇ ਦੇ 20-25 ਪਿੰਡਾਂ ਦੇ ਲੋਕਾਂ ਨੂੰ ਆਪਣੇ ਜ਼ਿਲੇ ਅਦਾਲਤੀ ਕੰਮਾਂ ਲਈ, ਸਿਵਲ ਹਸਪਤਾਲ ਤੇ ਪ੍ਰਾਈਵੇਟ ਇਲਾਜ ਕਰਵਾਉਣ ਵਾਲੇ ਮਰੀਜ਼ਾਂ, ਸੈਕਟਰੀਏਟ ’ਚ ਅਦਾਲਤੀ ਕੰਮਾਂ ਲਈ, ਜਿਸ ਦੇ ਨਾਲ ਕਿ ਸਰਕਾਰ ਕਾਲਜ, ਸਕੂਲੀ ਵਿਦਿਆਰਥੀਆਂ , ਨੌਕਰੀ ਪੇਸ਼ਾ ਮੁਲਾਜ਼ਮਾਂ, ਰੋਪੜ ਤੇ ਬਿਮਾਰ ਮਰੀਜ਼ਾਂ ਨੂੰ ਪੀਜੀਆਈ ਚੰਡੀਗੜ੍ਹ16,32 ਸੈਕਟਰ ਇਲਾਜ਼ ਕਰਵਾਉਣ ਲਈ ਤੇ ਹੋਰ ਲੋਕਾਂ ਨੂੰ ਬੜਾ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਬੱਸਾਂ ਨਵੀਆਂ ਆ ਰਹੀਆਂ ਨੇ ਪਿੰਡਾਂ ਨੂੰ ਚਲਾਵਾਂਗੇ ਤੇ ਦੂਜੇ ਪਾਸੇ ਜਿਹੜੇ ਚਲਦੇ ਟਾਈਮ ਉਹ ਵੀ ਬੰਦ ਹੋ ਗਏ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੰਦ ਪਏ ਪੰਜਾਬ ਰੋਡਵੇਜ਼ ਦੇ ਰੂਟਾਂ ਨੂੰ ਚਲਾਇਆ ਜਾਵੇ ਤਾਂ ਕਿ ਲੋਕਾਂ ਦਾ ਸਮਾਂ, ਪੈਸੇ ਤੇ ਖੱਜਲ ਖ਼ੁਆਰੀ ਬਚਾਅ ਹੋ ਸਕੇ।