- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁੱਤੇ ਬਣੇ ਮਨੁੱਖ ਦੀ ਜਾਨ ਦੇ ਦੁਸ਼ਮਣ,ਜ਼ਿਲ੍ਹੇ ਵਿਚ ਸਾਲ 2026 ਦੇ ਛੇ ਮਹੀਨਿਆ ਵਿਚ 5830 ਮਾਮਲੇ ਆਏ ਸਾਹਮਣੇ

-ਨਗਰ ਕੌਸਲ ਨੇ ਸ਼ੈਲਟਰ ਬਣਾਉਣ ਲਈ 52 ਲੱਖ ਦਾ ਐਸਟੀਮੇਟ ਮਨਜ਼ੂਰੀ ਲਈ ਭੇਜਿਆ
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ :
ਸਾਲ 2026 ਦੇ ਜੂਨ ਮਹੀਨੇ ਦੀ 30 ਤਰੀਕ ਤੱਕ ਭਾਵ ਸਾਲ ਦੇ ਅੱਧ ਤੱਕ ਜ਼ਿਲ੍ਹਾ ਰੂਪਨਗਰ ਵਿਚ 5830 ਲੋਕ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਜਦਕਿ ਸਾਲ 2025 ਵਿਚ 9795 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਸੀ ਪਰ ਸਾਲ 2026 ਦੇ ਅੰਕੜੇ ਨੂੰ ਵੇਖੀਏ ਤਾਂ ਅਵਾਰਾ ਕੁਤਿਆ ਦੇ ਸ਼ਿਕਾਰ ਲੋਕਾਂ ਦੀ ਗਿਣਤੀ 2025 ਦੇ ਮੁਕਾਬਲੇ ਵੱਧ ਸਕਦੀ ਹੈ, ਇਸੇ ਤਰਾਂ 2024 ਵਿਚ 7747 ਲੋਕਾਂ ਨੂੰ ਕੁੱਤਿਆਂ ਨੇ ਵੱਢ ਲਿਆ ਸੀ।
ਇਹ ਹੈਰਾਨੀਜਨਕ ਅੰਕੜੇ ਬਹੁਤ ਗੰਭੀਰ ਸਥਿਤੀ ਬਿਆਨ ਕਰ ਰਹੇ ਹਨ। ਸੂਤਰਾਂ ਅਨੁਸਾਰ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ। ਜਦੋਂ ਕੋਈ ਕੁੱਤਾ ਕਿਸੇ ਬਜ਼ੁਰਗ, ਬੱਚੇ, ਔਰਤ ਜਾਂ ਵਿਅਕਤੀ ਨੂੰ ਵੱਢਦਾ ਹੈ ਤਾਂ ਰੌਲਾ ਪੈਂਦਾ ਹੈ। ਫਿਰ ਕੁਝ ਦਿਨਾਂ ਬਾਅਦ ਸਭ ਕੁਝ ਸ਼ਾਂਤ ਹੋ ਜਾਂਦਾ ਹੈ ਅਤੇ ਫਿਰ ਕਿਸੇ ਹੋਰ ਘਟਨਾ ਦੀ ਉਡੀਕ ਸ਼ੁਰੂ ਹੋ ਜਾਂਦੀ ਹੈ। ਪਿਛਲੇ ਦਿਨੀ ਰੂਪਨਗਰ ਦੇ ਵਾਰਡ-ਤਿੰਨ ਵਿਚ ਇੱਕ ਬੱਚਾ ਸਕੂਲ ਵੈਨ ਤੋਂ ਉਤਰ ਰਿਹਾ ਸੀ ਕਿ ਇੱਕ ਘਰ ਵਿਚ ਰੱਖੇ ਕੁੱਤੇ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ ਪ੍ਰੰਤੂ ਰੌਲ਼ਾ ਪਾਉਣ ‘ਤੇ ਕੁੱਤਾ ਭੱਜ ਗਿਆ ਸੀ,ਬੱਚੇ ਦੀ ਜਾਨ ਦਾ ਬਚਾਅ ਹੋ ਗਿਆ। ਬੇਸ਼ੱਕ ਸਿਹਤ ਵਿਭਾਗ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਵਿਚ ਕੁੱਤੇ ਦੇ ਕੱਟਣ ਤੋਂ ਬਾਅਦ ਦਿੱਤੇ ਜਾਣ ਵਾਲੇ ਐਂਟੀ ਰੈਬੀਜ਼ ਟੀਕੇ ਮੁਹੱਈਆ ਕਰਵਾਏ ਹਨ। ਪਰ ਗਲੀਆਂ ਵਿਚ ਕੁੱਤਿਆਂ ਦਾ ਕੋਹਰਾਮ ਜਾਰੀ ਹੈ।
ਦੂਜੇ ਪਾਸੇ, ਕੁੱਤਿਆਂ ਨੂੰ ਮਾਰਨਾ ਜਾਨਵਰਾਂ ਦੀ ਬੇਰਹਿਮੀ ਦੇ ਅਧੀਨ ਆਉਂਦਾ ਹੈ ਤੇ ਪਾਬੰਦੀਸ਼ੁਦਾ ਹੈ। ਸਰਕਾਰ ਜਾਂ ਪ੍ਰਸ਼ਾਸਨ ਕੁੱਤਿਆਂ ਦੀ ਨਸਬੰਦੀ ਕਰਵਾਉਣ ਲਈ ਵੀ ਗੰਭੀਰਤਾ ਨਹੀਂ ਦਿਖਾ ਰਿਹਾ ਤਾਂ ਜੋ ਕੁੱਤਿਆਂ ਦੀ ਗਿਣਤੀ ਨੂੰ ਕੰਟਰੋਲ ਕੀਤਾ ਜਾ ਸਕੇ। ਗਲੀਆਂ ਵਿਚ ਕੁੱਤਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਧਰ ਨਗਰ ਕੌਸਲ ਰੂਪਨਗਰ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਨਗਰ ਕੌਸਲ ਵੱਲੋਂ ਕੁੱਤਿਆਂ ਨੂੰ ਕਾਬੂ ਕਰਕੇ ਰੱਖਣ ਲਈ ਗਊਸ਼ਾਲਾਂ ਰੋਡ ‘ਤੇ ਸ਼ੈਲਟਰ ਬਨਾਉਣ ਦੀ ਥਾਂ ਨਿਰਧਾਰਿਤ ਕੀਤੀ ਗਈ ਹੈ ਜਿਸ ਦੇ ਉਸਾਰੀ ਲਈ 52 ਲੱਖ ਰੁਪਏ ਦਾ ਐਸਟੀਮੇਟ ਬਣਾ ਕੇ ਮਨਜੂਰੀ ਲਈ ਭੇਜਿਆ ਹੈ। ਉਨ੍ਹਾਂ ਕਿਹਾ ਕਿ ਸ਼ੈਲਟਰ ਬਣਨ ਉਪਰੰਤ ਕੁੱਤਿਆ ਨੂੰ ਕਾਬੂ ਕਰਕੇ ਕਾਨੂੰਨ ਅਨਸਾਰ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
--ਪਾਲਤੂ ਕੁੱਤੇ ਜਾ ਆਵਾਰਾ ਜਾਨਵਰ ਦੇ ਕੱਟਣ ’ਤੇ ਮਰੀਜ਼ ਨੂੰ ਲਿਆਂਦਾ ਜਾਵੇ ਹਸਪਤਾਲ : ਸਿਵਲ ਸਰਜਨ
ਰੂਪਨਗਰ ਦੇ ਅਡੀਸ਼ਨਲ ਸਿਵਲ ਸਰਜਨ ਡਾ: ਬੌਬੀ ਗੁਲਾਟੀ ਨੇ ਦੱਸਿਆ ਕਿ ਪਾਲਤੂ ਕੁੱਤੇ ਜਾਂ ਅਵਾਰਾਂ ਕੁੱਤੇ ਜਾ ਕਿਸੇ ਜਾਨਵਰ ਦੇ ਕੱਟਣ ਦੀ ਸੂਰਤ ਵਿਚ ਮਰੀਜ ਨੂੰ ਐਂਟੀ ਰੈਬਿਜ਼ ਵੈਕਸੀਨ ਦੇ 4 ਟੀਕੇ ਲਗਾਏ ਜਾਂਦੇ ਹਨ ਜੇਕਰ ਜਖ਼ਮ ਵੱਡੇ ਜਾਂ ਲਹੂ ਵੱਗਦਾ ਹੋਵੇ ਤਾਂ ਕੱਟਣ ਦੇ ਪਹਿਲੇ 7 ਦਿਨਾਂ ਵਿਚ ਹੀ ਐਂਟੀ ਰੈਬਿਜ਼ ਸੀਰਮ ਦਾ ਟੀਕਾ ਲਗਾਇਆ ਜਾਂਦਾ ਹੈ ਉਸ ਤੋਂ ਬਾਅਦ ਇਹ ਟੀਕਾ ਕੰਮ ਨਹੀ ਕਰਦਾ। ਉਨ੍ਹਾਂ ਕਿਹਾਕਿ ਇਹ ਟੀਕੇ ਸਾਰੇ ਸਰਕਾਰੀ ਹਸਪਤਾਲਾਂ ਤੇ ਆਮ ਆਦਮੀ ਕਲੀਨਿਕ ਵਿਚ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਕੁੱਤੇ ਦੇ ਕੱਟਣ ਦੇ 24 ਘੰਟਿਆਂ ਦੇ ਅੰਦਰ ਪਹਿਲਾ ਟੀਕਾ ਲਗਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾਕਿ ਕੁੱਤਾ ਭਾਵੇਂ ਪਾਲਤੂ ਹੋਵੇ ਜਾ ਆਵਾਰਾ ਜਾ ਜਾਨਵਰ ਉਸ ਦੇ ਕੱਟਣ ‘ਤੇ ਤੁਰੰਤ ਟੀਕਾ ਲਗਵਾਉਣ ਲਈ ਮਰੀਜ ਨੂੰ ਹਸਪਤਾਲ ਲਿਆਦਾਂ ਜਾਵੇ ਨਾ ਕਿ ਕਿਸੇ ਦੇਸੀ ਇਲਾਜ਼ ਕਰਵਾਇਆ ਜਾਵੇ।
-ਸਾਲ 2024
ਜ਼ਿਲ੍ਹੇ ਵਿੱਚ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ
7747
--
ਸਾਲ 2025
ਜ਼ਿਲ੍ਹੇ ਵਿਚ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ
9795
===========
ਸਾਲ 2026 30 ਜੂਨ ਤੱਕ
ਜ਼ਿਲ੍ਹੇ ਵਿਚ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ
5830
============
ਸਾਲ 2024 ਵਿਚ ਜ਼ਿਲ੍ਹੇ ਵਿਚ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ
ਮਹੀਨੇ ਕੁੱਤੇ ਦੇ ਕੱਟਣ ਦੇ ਮਾਮਲੇ
ਜਨਵਰੀ 743
ਫਰਵਰੀ 738
ਮਾਰਚ 597
ਅਪ੍ਰੈਲ 609
ਮਈ 1324
ਜੂਨ 840
ਜੁਲਾਈ 468
ਅਗਸਤ 440
ਸਤੰਬਰ 547
ਅਕਤੂਬਰ 437
ਨਵੰਬਰ 597
ਦਸੰਬਰ 407
============
ਸਾਲ 2025 ਵਿਚ ਜ਼ਿਲ੍ਹੇ ਵਿਚ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ
ਮਹੀਨਾ - ਕੁੱਤੇ ਵੱਲੋਂ ਕੱਟਣ ਦੇ ਮਾਮਲੇ
ਜਨਵਰੀ 698
ਫਰਵਰੀ 767
ਮਾਰਚ 341
ਅਪ੍ਰੈਲ 876
ਮਈ 626
ਜੂਨ 650
ਜੁਲਾਈ 1206
ਅਗਸਤ 1203
ਸਤੰਬਰ 1043
ਅਕਤੂਬਰ 959
ਨਵੰਬਰ 849
ਦਸੰਬਰ 577
==============
ਸਾਲ 2026 ਦੇ ਜਨ ਮਹੀਨੇ ਤੱਕ ਜ਼ਿਲ੍ਹੇ ’ਚ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ
ਮਹੀਨਾ - ਕੁੱਤੇ ਦੇ ਕੱਟਣ ਦੇ ਮਾਮਲੇ
ਜਨਵਰੀ - 963
ਫਰਬਰੀ - 928
ਮਾਰਚ - 1066
ਅਪ੍ਰੈਲ - 973
ਮਈ - 916
ਜੂਨ - 984।