ਪੰਜਾਬ ਬੰਦ ਦੇ ਸੱਦੇ ਨੂੰ ਨੰਗਲ ਵਿਖੇ ਭਰਵਾਂ ਹੁੰਗਾਰਾ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ ਦੇ ਸੱਦੇ ਨੂੰ ਨੰਗਲ ਵਿਖੇ ਭਰਵਾਂ ਹੁੰਗਾਰਾ
Publish Date: Fri, 21 Aug 2026 05:56 PM (IST)
Updated Date: Fri, 21 Aug 2026 05:57 PM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ ਨੰਗਲ : ਕੌਮੀ ਇਨਸਾਫ਼ ਮੋਰਚਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ 21 ਅਗਸਤ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਨੰਗਲ ਵਿਖੇ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆਂ ਹੈ। ਅੱਜ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਕੀਤੇ ਗਏ ਪੰਜਾਬ ਬੰਦ ਦਾ ਸ਼ਹਿਰ ਦੇ ਬਾਜ਼ਾਰਾਂ, ਵਪਾਰਕ ਅਦਾਰਿਆਂ, ਪ੍ਰਾਈਵੇਟ ਸਕੂਲਾਂ-ਕਾਲਜਾਂ ਅਤੇ ਪਬਲਿਕ ਟਰਾਂਸਪੋਰਟ `ਤੇ ਸਾਫ ਨਜ਼ਰ ਵੇਖਿਆਂ ਗਿਆ। ਬੰਦ ਦੌਰਾਨ ਹਸਪਤਾਲਾਂ, ਮੈਡੀਕਲ ਸਟੋਰਾਂ, ਐਂਬੂਲੈਂਸਾਂ ਅਤੇ ਹੋਰ ਜ਼ਰੂਰੀ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੇ ਜਾਣ ਕਾਰਣ ਸ਼ਹਿਰ ਵਿੱਚ ਵੱਖ ਵੱਖ ਮੈਡੀਕਲ ਸਟੋਰ ਆਮ ਦਿਨਾ ਦੀ ਤਰਾਂ ਖੁੱਲੇ ਰਹੇ। ਸ਼ਹਿਰ ਦੇ ਮੇਨ ਮਾਰਕੀਟ ਅੱਡਾ ਮਾਰਕੀਟ ,ਅੱਡਾ ਮਾਰਕੀਟ ,ਰੇਲਵੇ ਰੋਡ ਸਮੇਤ ਵੱਖ ਵੱਖ ਬਜ਼ਾਰ ਪੂਰੀ ਤਰਾ ਬੰਦ ਰਹੇ। ਹਾਲਾਂਕਿ, ਬੱਸਾਂ ਅਤੇ ਜਨਤਕ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ।ਬੇਸ਼ਕ ਕੁਲ ਮਿਲਾ ਕੇ ਬੰਦ ਦਾ ਸੱਦਾ ਸ਼ਾਤੀਪੂਰਨ ਰਿਹਾ,ਲੇਕਿਨ ਨੰਗਲ ਦੇ ਅੱਡਾ ਮਾਰਕੀਟ ਵਿਖੇ ਦੁਕਾਨਾ ਬੰਦ ਕਰਵਾਉਣ ਮੌਕੇ ਨਿਹੰਗ ਸਿੰਘਾਂ ਅਤੇ ਸਥਾਨਿਕ ਦੁਕਾਨਦਾਰਾ ਵਿਚਕਾਰ ਤਿੱਖੀ ਬਹਿਸ ਦੇਖਣ ਨੂੰ ਮਿਲੀ। ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਪੰਜਾਬ ਬੰਦ ਦੀ ਕੀਤੀ ਗਈ ਅਪੀਲ ਦਾ ਟਰਾਂਸਪੋਰਟ ਉਤੇ ਅਸਰ ਦਿਖਾਈ ਦਿੱਤਾ ਹੈ । ਨੰਗਲ ਤੋਂ ਪੰਜਾਬ ਸਮੇਤ ਵੱਖ ਵੱਖ ਸ਼ਹਿਰਾ ਲਈ ਪੰਜਾਬ ਰੋਡਵੇਜ਼ ਦੀ ਕੋਈ ਬੱਸ ਨਹੀਂ ਜਾ ਰਹੀ ਹੈ।ਬੰਦ ਦੋਰਾਨ ਸਰਕਾਰੀ ਕਾਲਜ, ਸਕੂਲ ਅਤੇ ਦਫਤਰ ਆਮ ਦਿਨਾ ਦੀ ਤਰਾਂ ਖੁੱਲੇ ਰਹੇ,ਜਦੋਂ ਕਿ ਪ੍ਰਾਂਈਵੇਟ ਸਕੂਲ਼ ਅਤੇ ਕਾਲਜ਼ ਬੰਦ ਰਹੇ।