ਪੀਐੱਸਐੱਮਐੱਸਯੂ ਦੀ ਕਲਮ ਛੋੜ ਹੜਤਾਲ ਪੰਜਵੇਂ ਦਿਨ ਵੀ ਜਾਰੀ ਪੀਐੱਸਐੱਮਐੱਸਯੂ ਪੰਜਾਬ ਦੀ ਕਲਮ ਛੋੜ ਅਤੇ ਕੰਪਿਊਟਰ ਬੰਦ ਹੜ੍ਹਤਾਲ ਪੰਜਵੇਂ
Publish Date: Fri, 21 Aug 2026 05:29 PM (IST)
Updated Date: Fri, 21 Aug 2026 05:30 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ (ਪੀਐੱਸਐੱਮਐੱਸਯੂ) ਪੰਜਾਬ ਵੱਲੋਂ ਆਪਣੀਆਂ ਮੰਗਾਂ ਲਈ ਕੀਤੀ ਜਾ ਰਹੀ ਕਲਮ ਛੋੜ ਅਤੇ ਕੰਪਿਊਟਰ ਬੰਦ ਹੜ੍ਹਤਾਲ 21 ਅਗਸਤ ਨੂੰ ਪੰਜਵੇਂ ਦਿਨ ਵੀ ਜਾਰੀ ਰਹੀ। ਹੜਤਾਲ ਕਾਰਨ ਵੱਖ ਵੱਖ ਦਫਤਰਾਂ ਵਿਚ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਸਰਕਾਰ ਨੇ ਮੁਲਾਜ਼ਮਾਂ ਨੂੰ ਡੀਏ ਜਾਰੀ ਨਾ ਕਰਨ ਲਈ ਜਾਰੀ ਕੀਤਾ ਗਿਆ ਪੱਤਰ 17 ਅਗਸਤ, 2026 ਅਤੇ ਪ੍ਰੋਬੇਸ਼ਨ ਦਾ ਮਾਰੂ ਪੱਤਰ 15 ਜਨਵਰੀ, 2015 ਅਤੇ ਕੇਂਦਰੀ ਤਨਖਾਹ ਸਕੇਲਾਂ ਸਬੰਧੀ ਜਾਰੀ ਪੱਤਰ 17 ਜੁਲਾਈ, 2020 ਨੂੰ ਸਾੜਿਆ ਗਿਆ। ਸਮੂਹ ਕਰਮਚਾਰੀਆਂ ਵੱਲੋਂ ਤਹਿਸੀਲ ਦਫਤਰ ਰੂਪਨਗਰ ਵਿਖੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ (ਪੁਰਾਣੀ ਪੈਂਨਸ਼ਨ ਦੀ ਬਹਾਲੀ, ਮਹਿੰਗਾਈ ਭੱਤੇ ਦੀ ਕਿਸ਼ਤਾਂ ਜਾਰੀ, ਪ੍ਰੋਬੇਸ਼ਨ ਸਮੇਂ ਦੌਰਾਨ ਪੂਰੀ ਤਨਖਾਹ, 15/01/2015 ਅਤੇ 17/07/2020 ਦੇ ਪੱਤਰ ਰੱਦ ਕਰਵਾਉਣਾ, ਪੈਨਸ਼ਨਰਾਂ ਲਈ 2.59 ਦਾ ਗੁਣਾਕ ਨਾ ਦੇਣਾ,ਕੱਚੇ ਮੁਲਾਜ਼ਮ ਪੱਕੇ ਕਰਨਾ ਅਤੇ ਹੋਰ ਹੱਕੀ ਮੰਗਾਂ) ਲਈ ਧਰਨਾ ਦਿੱਤਾ ਗਿਆ। ਇਸ ਵਿਚ ਸਮੂਹ ਵਿਭਾਗਾਂ ਦੇ ਕਰਮਚਾਰੀ ਸ਼ਾਮਿਲ ਹੋਏ। ਇਸ ਮੌਕੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਸੂਬਾਈ ਜੱਥੇਬੰਦੀ ਦੇ ਸੱਦੇ ’ਤੇ 23 ਅਗਸਤ ਨੂੰ ਸਤੌਜ (ਸੰਗਰੂਰ) ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਵਿਚ ਸਮੂਹ ਮੁਲਾਜ਼ਮ ਸ਼ਾਮਲ ਹੋਣਗੇ। ਇਸ ਤੋਂ ਇਲਾਵਾ 27 ਅਗਸਤ ਨੂੰ ਪੰਜਾਬ ਮਹਾਂਬੰਦ ਦਾ ਐਲਾਨ ਕੀਤਾ ਗਿਆ ਹੈ। ਜੇਕਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਅਤੇ ਇਸਦੇ ਨਾਲ ਹੀ ਮੁਲਾਜ਼ਮਾਂ ਦੀਆਂ ਜੇਕਰ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹ ਦਫਤਰੀ ਕਾਮਿਆਂ ਵੱਲੋਂ ਸਰਕਾਰ ਦੇ ਖਿਲਾਫ ਹੋਰ ਵੀ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਅਮਰਜੀਤ ਸਿੰਘ ਗਰੇਵਾਲ, ਜਿਲ੍ਹਾ ਪ੍ਰਧਾਨ ਪੀਐੱਸਐੱਮਐੱਸਯੂ ਰੂਪਨਗਰ, ਜਸਵਿੰਦਰ ਕੌਰ ਵਾਈਸ ਚੇਅਰਮੈਨ, ਅਮਨਦੀਪ ਸਿੰਘ ਜਨਰਲ ਸਕੱਤਰ, ਮਨੋਜ ਕੁਮਾਰ ਪ੍ਰਧਾਨ ਡੀਸੀ ਦਫਤਰ, ਪ੍ਰਭਜੋਤ ਸਿੰਘ, ਕਰਮਵੀਰ ਸਿੰਘ, ਪਰਮਿੰਦਰ ਸਿੰਘ ਸਟੈਨੋ, ਸੰਦੀਪ ਭੱਟ ਪ੍ਰਿੰਸਪਾਲ, ਸੁਰਿੰਦਰ ਸਿੰਘ ਖੇੜੀ, ਹਰਜਿੰਦਰ ਸਿੰਘ ਅਕਬਰਪੁਰ ਸਰਕਲ ਪ੍ਰਧਾਨ ਬਿਜਲੀ ਬੋਰਡ, ਰਾਮਦਾਸ ਸਸਕੌਰ, ਜਸਵੀਰ ਸਿੰਘ, ਨਰਿੰਦਰ ਸਿੰਘ ਐਕਸਾਈਜ਼, ਜਗਤਾਰ ਸਿੰਘ ਗਿੱਲ, ਸੰਜੀਵ ਕੁਮਾਰ, ਵਿਨੈ ਧਵਨ ਸੁਪਰਡੰਟ, ਰਾਜੇਸ਼ ਰਾਣਾ ਸਿਹਤ ਵਿਭਾਗ, ਹਰਜਿੰਦਰ ਸਿੰਘ ਸਿਹਤ ਵਿਭਾਗ, ਸੰਦੀਪ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋਂ ਵੱਡੀ ਗਿਣਤੀ ਵਿਚ ਕਰਮਚਾਰੀ ਸ਼ਾਮਿਲ ਸਨ।