ਪੁਲਿਸ ਬੈਰੀਕੇਡ ਤੋੜ ਕੇ ਧਰਨਾਕਾਰੀ ਪਹੁੰਚੇ ਵਿਧਾਇਕ ਦਿਨੇਸ਼ ਚੱਢਾ ਦੇ ਦਫਤਰ, ਬਾਹਰ ਲਾਇਆ ਰੋਸ ਪੱਤਰ ਪੁਲਿਸ ਬੈਰੀਕੇਡ ਤੋੜ ਕੇ ਧਰਨਾਕਾਰੀ ਪਹੁੰਚੇ ਵਿਧਾਇਕ ਦਿਨੇਸ਼ ਚੱਢਾ ਦੇ ਦਫਤਰ,ਬਾਹਰ ਲਗਾਇਆ ਲਾਹਣਤ ਪੱਤਰ
Publish Date: Mon, 19 Oct 2026 06:35 PM (IST)
Updated Date: Mon, 19 Oct 2026 06:36 PM (IST)
ਸਰਕਾਰ ਇੱਕ ਪਾਸੇ ਨਸ਼ੇ ਖਿਲਾਫ਼ ਮੁਹਿੰਮ ਚਲਾ ਰਹੀ ਹੈ ਦੂਜੇ ਪਾਸੇ ਨਸ਼ੇ ਖਿਲਾਫ਼ ਲੜ੍ਹ ਰਹੇ ਲੋਕਾਂ ਦੇ ਕਤਲ ਹੋ ਰਹੇ ਹਨ: ਆਗੂ ਲੀਡ : ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਵੱਖ-ਵੱਖ ਕਿਸਾਨ, ਸਮਾਜ਼ਿਕ ਤੇ ਸਿਆਸੀ ਜਥੇਬੰਦੀਆਂ ਦੇ ਆਗੂਆ ਤੇ ਮੈਂਬਰਾਂ ਨੇ ਸੋਮਵਾਰ ਨੂੰ ਪੁਲਿਸ ਬੈਰੀਕੇਡ ਤੋੜ ਕੇ ਵਿਧਾਇਕ ਦਿਨੇਸ਼ ਚੱਢਾ ਦੇ ਦਫਤਰ ਪਹੁੰਚਣ ’ਚ ਕਾਮਯਾਬ ਹੋਏ ਅਤੇ ਵਿਧਾਇਕ ਦੇ ਦਫਤਰ ਭਗਤ ਸਿੰਘ ਨਗਰ ਦੇ ਬਾਹਰ ਲਾਹਣਤ ਪੱਤਰ ਦਾ ਬੈਨਰ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਨਸ਼ੇ ਦੇ ਖਿਲਾਫ਼ ਅਵਾਜ ਬੁਲੰਦ ਕਰਨ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਕੁਰਬਾਨੀ ਨੂੰ ਅਜਾਈ ਨਹੀਂ ਜਾਣ ਦਿੱਤਾ ਜਾਵੇਗਾ, ਉਸ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਸਮਾਜ ਵਿਰੋਧੀ ਨਸ਼ਾ ਤਸਕਰਾਂ ਨਾਲ ਲੜਦਿਆਂ ਆਪਣਾ ਬਲੀਦਾਨ ਦਿੱਤਾ ਹੈ। ਉਨ੍ਹਾਂ ਕਿਹਾਕਿ ਇੱਕ ਪਾਸੇ ਪੰਜਾਬ ਸਰਕਾਰ ਨਸ਼ਿਆ ਦੇ ਖਿਲਾਫ਼ ਮੁਹਿੰਮ ਲਗਾ ਕੇ ਕਰੋੜਾ ਰੁਪਇਆ ਬਰਬਾਦ ਕਰ ਰਹੀ ਹੈ ਦੂਜੇ ਪਾਸੇ ਜਦੋਂ ਆਮ ਲੋਕ ਨਸ਼ੇ ਦੇ ਸੁਦਾਗਰਾਂ ਦੇ ਟਿਕਾਣੇ ਪੁਲਿਸ ਨੂੰ ਦੱਸਦੇ ਹਨ ਤਾਂ ਸਿਆਸੀ ਸ਼ੈਅ ‘ਤੇ ਪੁਲਿਸ ਦੱਸਣ ਵਾਲਿਆ ਖਿਲਾਫ਼ ਹੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਚਿੱਟਾ ਸ਼ਰੇਆਮ ਵਿਕ ਰਿਹਾ ਜੇਕਰ ਸਰਕਾਰ ਇਸ ਨੂੰ ਬੰਦ ਨਹੀਂ ਕਰ ਸਕਦੀ ਤਾਂ ਸਮਾਜਿਕ ਜਥੇਬੰਦੀਆਂ ਨੂੰ ਕੰਮ ਦੇ ਕੇ ਦੇਖੋ ਫਿਰ ਕਿਵੇ ਨਸ਼ਾ ਬੰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਹੋਰ ਸਿਆਸੀ ਪਾਰਟੀਆ ਦੇ ਆਗੂ ਧਰਨੇ ’ਚ ਬੈਠੇ ਹਨ, ਗੁੱਸਾ ਨਾ ਕਰਿਓ, ਰਾਜ ਤੁਹਾਡੇ ਵੀ ਰਹੇ ਹਨ, ਪਰ ਨਸ਼ੇ ਦੀ ਸ਼ੁਰੂਆਤ ਤੁਹਾਡੇ ਆਗੂਆ ਨੇ ਕੀਤੀ ਹੈ, ਸਾਡੀ ਤਾਂ ਸਾਰਿਆ ਨੂੰ ਅਪੀਲ ਹੈ ਕਿ ਪੈਸੇ ਨੇ ਨਾਲ ਨਹੀਂ ਜਾਣਾ, ਏਥੇ ਰਹਿ ਜਾਣਾ ਪਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਨਾ ਕਰੋਂ ਪਹਿਲਾ ਹੀ ਪੰਜਾਬ ਨੇ ਵੱਡੇ ਸੰਤਾਪ ਹਢਾਏ ਹਨ ਉਨ੍ਹਾਂ ਪਿੰਡਾਂ ’ਚ ਜਾਓ ਜਿੱਥੇ ਕਈ ਕਈ ਸਾਲ ਕੋਈ ਬਰਾਤ ਨਹੀ ਚੜ੍ਹੀ। ਬੁਲਾਰਿਆਂ ਨੇ ਕਿਹਾ ਕਿ ਵੋਟਾਂ ਸਿਰ ’ਤੇ ਹਨ, ਸਾਰੀਆ ਪਾਰਟੀਆ ਨੇ ਵੋਟਾਂ ਮੰਗਣ ਆਉਣਾ ਹੈ ਪਿੰਡਾਂ ’ਚ ਏਕਾ ਕਰ ਲਓ ਵੋਟ ਉਸ ਨੂੰ ਪਾਓ ਜਿਹੜਾ ਸਾਡੇ ਸਮਾਜ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆ ਤੋਂ ਬਚਾਉਣ ਲਈ ਆਪਦੇ ਚੋਣ ਮੈਨੀਫੈਸਟੋ ’ਚ ਲਿਖ ਕੇ ਉਹ ਵੀ ਹਲਫੀਆ ਬਿਆਨ ਦੇ ਰੂਪ ’ਚ ਭਰੋਸਾ ਦਿੰਦਾ ਹੈ ਉਸ ’ਤੇ ਹੀ ਮਨ ਬਣਾਇਓ ਨਹੀਂ ਤਾਂ ਸਾਨੂੰ ਅਗਲੀ ਸਰਕਾਰ ਸਮੇਂ ਇਸੇ ਤਰਾਂ ਧਰਨੇ ਲਗਾਉਣ ਲਈ ਪੁਲਿਸ ਦੇ ਤਸ਼ੱਦਤ ਦਾ ਸ਼ਿਕਾਰ ਹੋਣਾ ਪਵੇਗਾ। ਇਸ ਮੌਕੇ ’ਤੇ ਮੋਹਨ ਸਿੰਘ ਧਮਾਣਾ ਆਗੂ ਆਲ ਇੰਡੀਆ ਕਿਸਾਨ ਮੋਰਚਾ,ਸੁਖਦੇਵ ਸਿੰਘ ਸੁਰਤਾਪੁਰੀ ਏਟਕ ਆਗੂ,ਸੁਖਦੇਵ ਸਿੰਘ ਇੰਟਕ ਆਗੂ, ਕਨਵੀਨਰ ਧਰਮਪਾਲ ਸੈਣੀ ਮਾਜਰਾ, ਸ਼ਮਸ਼ੇਰ ਸਿੰਘ ਹਵੇਲੀ ਜਮਹੂਰੀ ਕਿਸਾਨ ਸਭਾ, ਗੁਰਚਰਨ ਸਿੰਘ ਢੋਲਣ ਮਾਜਰਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਸਾਥੀ ਰਣਵੀਰ ਸਿੰਘ ਰੰਧਾਵਾ ਆਗੂ ਪੰਜਾਬ ਸਟੂਡੈਂਟਸ ਯੂਨੀਅਨ, ਕਰਨਵੀਰ ਸਿੰਘ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ,ਪ੍ਰੇਮ ਸਿੰਘ ਰੈਲੋਂ, ਗੁਰਨਾਮ ਸਿੰਘ ਢੋਲਣ ਮਾਜਰਾ, ਸੁਖਬੀਰ ਸਿੰਘ ਸੁੱਖਾ ਆਗੂ ਕੁੱਲ ਹਿੰਦ ਕਿਸਾਨ ਸਭਾ, ਜੁਝਾਰ ਸਿੰਘ ਆਗੂ ਭਾਰਤੀ ਕਿਸਾਨ ਯੂਨੀਅਨ ਖੋਸਾ,ਭੁਪਿੰਦਰ ਸਿੰਘ, ਪਰਮਜੀਤ ਸਿੰਘ ਮੱਕੜ, ਐਡਵੋਕੇਟ ਸਰਬਜੀਤ ਸਿੰਘ ਪੰਜੋਲਾ, ਹਰਪ੍ਰੀਤ ਸਿੰਘ ਬਸੰਤ,ਬਲਵੰਤ ਸਿੰਘ ਗਿੱਲ, ਸੁਖਦੇਵ ਸਿੰਘ, ਤਰਨਜੀਤ ਸਿੰਘ ਤਰਨੀ, ਬੌਬੀ ਬਹਾਦਰਪੁਰ, ਅਮਨਦੀਪ ਸਿੰਘ ਅਬਿਆਣਾ ਆਦਿ ਹਾਜ਼ਰ ਸਨ। ============= ਸਾਬਕਾ ਵਿਧਾਇਕ ਸੰਦੋਆ ਹਫ਼ੜਾ-ਦਫ਼ੜੀ ਦੌਰਾਨ ਥੱਲੇ ਡਿੱਗੇ ਸੋਮਵਾਰ ਨੂੰ ਜਦੋਂ ਵੱਡੀ ਗਿਣਤੀ ’ਚ ਵੱਖ ਵੱਖ ਕਿਸਾਨ ਤੇ ਸਿਆਸੀ ਅਤੇ ਸਮਾਜਿਕ ਜਥੇੰਬਦੀਆ ਦੇ ਆਗੂ ਤੇ ਮੈਂਬਰ ਲਾਹਣਤ ਪੱਤਰ ਦੇਣ ਲਈ ਵਿਧਾਇਕ ਦਿਨੇਸ਼ ਚੱਢਾ ਦੀ ਰਿਹਾਇਸ ਵੱਲ ਵੱਧ ਰਹੇ ਸਨ ਤਾਂ ਸ਼ਿਵਾਲਿਕ ਕਲੱਬ ਨੇੜੇ ਪੁਲਿਸ ਵੱਲੋਂ ਭਾਰੀ ਫੋਰਸ ਨਾਲ ਬੈਰੀਕੇਡ ਲਗਾ ਕੇ ਕੀਤੀ ਨਾਕਾਬੰਦੀ ਨੂੰ ਲੋਕ ਰੋਹ ਨੇ ਤੋੜਦੇ ਸਮੇਂ ਮਚੀ ਹਫ਼ੜਾ-ਦਫੜੀ ਮੌਕੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਕਾਂਗਰਸੀ ਆਗੂ ਸੁਖਦੇਵ ਸਿੰਘ ਸੜਕ ਤੇ ਥੱਲੇ ਡਿੱਗ ਕੇ ਪਰ ਬਚਾਅ ਰਿਹਾ। ਪੱਤਰਕਾਰਾਂ ਸੰਦੋਆ ਨੇ ਕਿਹਾ ਕਿ ਨਸ਼ੇ ਦੇ ਖਿਲਾਫ਼ ਪਰਵਿੰਦਰ ਸਿੰਘ ਝੋਟਾ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਜੇਕਰ ਸਾਡੇ ਡਿੱਗਣ ਨਾਲ ਨਸ਼ੇ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਤਾਂ ਮੈ ਹਜ਼ਾਰ ਵਾਰ ਡਿੱਗਣ ਨੂੰ ਤਿਆਰ ਹਾਂ ਕਿਉਕਿ ਮੇਰੇ ਲਈ ਆਪਣੇ ਪਰਿਵਾਰ ਤੋਂ ਵੱਧ ਪੰਜਾਬ ਦੀ ਜਵਾਨੀ ਹੈ ਪਤਾ ਉਦੋਂ ਲੱਗਦਾ ਜਦੋਂ ਕਿਸੇ ਮਾਂ ਦਾ ਪੁੱਤ,ਕਿਸੇ ਪਤਨੀ ਦਾ ਪਤੀ ਅਤੇ ਬੱਚਿਆ ਦਾ ਬਾਪ ਮਰਦਾ ਹੈ। ਉਨ੍ਹਾਂ ਕਿਹਾਕਿ ਪੰਜਾਬ ’ਚ ਤਾਂ ਹਰ ਰੋਜ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ। ============ ਮੁੱਖ ਮੰਤਰੀ ਭਗਵੰਤ ਮਾਨ ਅਸਤੀਫ਼ਾ ਦੇਣ: ਜਟਾਣਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਧਾਨ ਸਭਾ ਹਲਕਾ ਰੋਪੜ ਦੇ ਆਗੂ ਭਾਈ ਦਲਵੀਰ ਸਿੰਘ ਜਟਾਣਾ ਨੇ ਲਾਹਣਤ ਪੱਤਰ ਦਿਖਾਉਦਿਆਂ ਕਿਹਾ ਕਿ ਮਾਨਸਾ ’ਚ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਖ਼ਿਲਾਫ਼ ਸੂਬੇ ਭਰ ਦੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਅਤੇ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।