- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਵਿਚ ਖਰੀਦ ਏਜੰਸੀਆਂ ਨੇ 35 ਵੇਂ ਦਿਨ ਤੱਕ ਖਰੀਦਿਆਂ 1 ਲੱਖ 78 ਹਜਾਰ 508 ਮੀਟਰਕ ਟਨ ਝੋਨਾ ਮੀਟਰਕ ਟਨ ਝੋਨਾ

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਜ਼ਿਲ੍ਹੇ ਦੀਆਂ ਮੰਡੀਆਂ ’ਚ ਸਰਕਾਰੀ ਖਰੀਦ ਏਜੰਸੀਆਂ ਖਰੀਦ ਨੇ 35 ਵੇਂ ਦਿਨ ਤੱਕ 1 ਲੱਖ 78 ਹਜਾਰ 508 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦਕਿ ਸਰਕਾਰ ਦਾ ਟੀਚਾ 1 ਲੱਖ 90 ਹਜ਼ਾਰ ਮੀਟ੍ਰਿਕ ਟਨ ਮਿੱਥਿਆ ਗਿਆ ਹੈ। ਮੰਡੀਆ ਵਿਚੋਂ 154205 ਮੀਟ੍ਰਿਕ ਟਨ ਦੀ ਲਿਫਟਿੰਗ ਹੋ ਚੁੱਕੀ ਹੈ ਜਦਕਿ 24303 ਮੀਟ੍ਰਿਕ ਟਨ ਲਿਫਟਿੰਗ ਦੀ ਉਡੀਕ ’ਚ ਹੈ।
ਡੀਐੱਫਐੱਸਸੀ ਡਾ. ਵਨੀਤ ਕੌਰ ਸੇਠੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀ ਅਗਵਾਈ ’ਚ ਜ਼ਿਲ੍ਹੇ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਆਖਰੀ ਪੜਾਅ ’ਚ ਨਿਰਵਿਘਨ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀਆ ਦਾ ਦੌਰਾ ਕਰਨ ਮੌਕੇ ਮਿਲੇ ਕਿਸਾਨ ਮੰਡੀਆ ’ਚ ਖਰੀਦ ਦੇ ਕੀਤੇ ਸੁੱਚਜ਼ੇ ਪ੍ਰਬੰਧਾਂ ਤੋਂ ਖੁਸ਼ ਹਨ। ਕਿਸਾਨਾਂ ਦਾ ਕਹਿਣਾ ਸੀ ਕਿ ਝੋਨੇ ਦੀ ਖਰੀਦ ਸਹੀ ਹੋਈ ਹੈ ਤੇ ਬਣਦੀ ਰਕਮ ਵੀ ਬੈਂਕ ਖਾਤਿਆ ’ਚ ਆ ਗਈ ਹੈ।
ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਜਿਵੇਂ ਕਿ ਪਨਗਰੇਨ ਨੂੰ 149 ਕਰੋੜ ,ਮਾਰਕਫੈੱਡ ਨੂੰ 105 ਕਰੋੜ, ਪਨਸਪ ਨੂੰ 93 ਕਰੋੜ, ਵੇਅਰ ਹਾਊਸ ਨੂੰ 48 ਕਰੋੜ ਐੱਫਸੀਆਈ ਨੂੰ 18 ਕਰੋੜ ਤੋਂ ਵੱਧ ਦੀ ਰਕਮ ਪਾਈ ਜਾ ਚੁੱਕੀ ਹੈ। ਡਾ. ਸੇਠੀ ਨੇ ਦੱਸਿਆ ਕਿ ਸਰਕਾਰ ਕਿਸਾਨ ਦੀ ਫਸਲ ਦਾ ਇੱਕ-ਇੱਕ ਦਾਣਾ ਚੁੱਕੇਗੀ। ਉਨ੍ਹਾਂ ਦੱਸਿਆ ਕਿ ਹਰੇਕ ਸਾਲ ਦੀ ਤਰਾਂ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪਿੰਡਾਂ ਦੇ ਰਸਤਿਆਂ ’ਤੇ 08 ਚੈਕਿੰਗ ਪੋਸਟਾਂ ਨਿਰਧਾਰਿਤ ਕਰਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊਟੀਆ ਲਗਾਈਆਂ ਗਈਆਂ ਹਨ ਤੇ ਉਹ ਚੈੱਕ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ’ਚ ਸੁੱਕਾ ਝੋਨੇ ਹੀ ਲੈ ਕੇ ਆਉਣ ਤਾਂ ਕਿ ਖਰੀਦ ਏਜੰਸੀਆ ਸਰਕਾਰੀ ਤੈਅ ਮਾਪਦੰਢ ਅਨਸਾਰ ਖਰੀਦ ਕਰ ਸਕਣ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਝੋਨੇ ਦੀ ਰਹਿੰਦ-ਖੂੰਹਦ ਨੂੰ ਖੇਤ ’ਚ ਹੀ ਵਹਾਈ ਕਰਕੇ ਮਿੱਟੀ ਦੀ ਗੁਣਵੱਤਾਂ ਵਧਾਉਣ ਲਈ ਸਦਉਪਯੋਗ ਕਰਨ ।
=============
ਕਿਹੜੀ ਏਜੰਸੀ ਨੇ ਕਿੰਨੀ ਕੀਤੀ ਝੋਨੇ ਦੀ ਖਰੀਦ
ਜਾਣਕਾਰੀ ਅਨਸਾਰ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆ ’ਚ 178508 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਜਿਸ ’ਚ ਪਨਗਰੇਨ ਨੇ 61627,ਐੱਫਸੀਆਈ ਨੇ 12687,ਮਾਰਕਫੈਡ ਨੇ 44307,ਪਨਸਪ ਨੇ 38698, ਵੇਅਰ ਹਾਊਸ ਕਾਰਪੋਰੇਸ਼ਨ ਨੇ 20140 ਤੇ ਪ੍ਰਾਈਵੇਟ ਟਰੇਡਰ ਨੇ 1049 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ ਜਦਕਿ 154205 ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ।
ਇਨ੍ਹਾਂ ਥਾਂਵਾਂ ’ਤੇ ਹਨ ਇੰਟਰ ਸਟੇਟ ਨਾਕੇ
ਜਾਣਕਾਰੀ ਅਨਸਾਰ ਰੂਪਨਗਰ ਸਬ ਡਵੀਜਨ ’ਚ ਪਿੰਡ ਸਾਹੋਮਾਜਰਾ ਘਨੌਲੀ,ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦਬੋਟਾ ਰੋਡ ਭਰਤਗੜ੍ਹ, ਰਾਮਪੁਰ ਝੱਜਰ ਨੈਣੀ ਦੇਵੀ ਰੋਡ,ਪਜੇਰਾ ਰੋਡ ਸ੍ਰੀ ਕੀਰਤਪੁਰ ਸਾਹਿਬ, ਦੈਹਣੀ ਰੋਡ ਸ੍ਰੀ ਕੀਤਰਪੁਰ ਸਾਹਿਬ, ਸਬ ਡਵੀਜਨ ਨੰਗਲ ਸੂਰੇਵਾਲ ਸੰਤੋਖਗੜ੍ਹ ਰੋਡ,ਅਜੋਲੀ ਮੋੜ ਊਨਾਂ ਰੋਡ,ਸਬ ਡਵੀਜਨ ਰੂਪਨਗਰ ਹਰੀਪੁਰ ਟੀ ਪੁਆਇੰਟ ਪੁਰਖਾਲੀ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਮੁਲਾਜ਼ਮਾਂ ਦੀ ਰੂਟੇਸ਼ ਵਾਇਜ਼ ਡਿਊਟੀ ਲਗਾਈ ਹੈ ਜੋ ਆਪਣੀ ਡਿਊਟੀ ਦੌਰਾਨ ਇਨ੍ਹਾਂ ਨਾਕਿਆਂ ਰਾਹੀਂ ਆਉਣ ਵਾਲੀ ਟਰਾਲੀ ਤੇ ਟਰੱਕਾਂ ਦੀ ਏਰੀਆ ਦੇ ਪੁਲਿਸ ਥਾਣਾ, ਚੌਕੀ ਨਾਲ ਤਾਲਮੇਲ ਕਰਕੇ ਚੈਕਿੰਗ ਕਰਨ ਦੇ ਪਾਬੰਧ ਹੋਣਗੇ।