- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਸਮਾਪਤ

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵੱਖ-ਵੱਖ ਖੇਡ ਮੁਕਾਬਲਿਆਂ ਅਤੇ ਬਾਲ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਮਾਪਤ ਹੋ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀਪੀਈਓ ਦਵਿੰਦਰਪਾਲ ਸਿੰਘ ਬੇਦੀ ਨੇ ਦੱਸਿਆ ਕਿ ਇਹ ਖੇਡਾਂ ਸੈਂਟਰ ਹੈੱਡ ਟੀਚਰਾਂ ਦੀ ਸਮੁੱਚੀ ਟੀਮ, ਜਿਸ ’ਚ ਗੁਰਦੀਪ ਸਿੰਘ ਖਾਬੜਾ, ਗੁਰਚਰਨ ਸਿੰਘ ਆਲੋਵਾਲ, ਅਰੁਣਦੀਪ ਕੌਰ, ਰਾਜਵਿੰਦਰ ਕੌਰ ਅਤੇ ਸੈਂਟਰ ਇੰਚਾਰਜ ਗੁਰਪ੍ਰੀਤ ਸਿੰਘ ਕੈਂਬੋ ਸ਼ਾਮਲ ਸਨ, ਦੀ ਅਗਵਾਈ ਹੇਠ ਕਰਵਾਈਆਂ ਗਈਆਂ।
ਖੇਡਾਂ ਦੇ ਆਖ਼ਰੀ ਦਿਨ ਲੰਬੀ ਛਾਲ, ਰਿਲੇਅ ਦੌੜ, ਗੋਲਾ ਸੁੱਟਣ, ਪੰਜਾਬ ਅਤੇ ਨੈਸ਼ਨਲ ਸਟਾਈਲ ਕਬੱਡੀ, ਕੁਸ਼ਤੀ, ਖੋ-ਖੋ, ਫੁੱਟਬਾਲ, ਸ਼ਤਰੰਜ, ਯੋਗਾ, ਕਰਾਟੇ, ਰੱਸਾਕਸ਼ੀ ਅਤੇ ਜਿਮਨਾਸਟਿਕ ਦੇ ਮੁਕਾਬਲੇ ਕਰਵਾਏ ਗਏ। ਰਿਲੇਅ ਦੌੜ ਮੁੰਡਿਆਂ ’ਚ ਸੈਂਟਰ ਡਹਿਰ ਨੇ ਪਹਿਲਾ ਅਤੇ ਬਹਿਰਾਮਪੁਰ ਬੇਟ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਕੁੜੀਆਂ ’ਚ ਸੈਂਟਰ ਬੇਲਾ ਪਹਿਲੇ ਅਤੇ ਡਹਿਰ ਦੂਜੇ ਸਥਾਨ ’ਤੇ ਰਿਹਾ। ਗੋਲਾ ਸੁੱਟਣ ਮੁੰਡਿਆਂ ’ਚ ਸੈਂਟਰ ਚਮਕੌਰ ਸਾਹਿਬ-1 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੈਂਟਰ ਬੇਲਾ ਦੇ ਸੋਹਿਤ ਨੇ ਦੂਜਾ ਅਤੇ ਸੈਂਟਰ ਡਹਿਰ ਦੇ ਦਿਲਸ਼ਾਦ ਨੇ ਤੀਜਾ ਸਥਾਨ ਹਾਸਲ ਕੀਤਾ। ਕੁੜੀਆਂ ਦੇ ਗੋਲਾ ਸੁੱਟਣ ਮੁਕਾਬਲੇ ’ਚ ਸੈਂਟਰ ਅਮਰਾਲੀ ਪਹਿਲੇ, ਚਮਕੌਰ ਸਾਹਿਬ-1 ਦੂਜੇ ਅਤੇ ਬੇਲਾ ਤੀਜੇ ਸਥਾਨ ’ਤੇ ਰਿਹਾ।
ਸ਼ਤਰੰਜ ਦੇ ਮੁੰਡਿਆਂ ਅਤੇ ਕੁੜੀਆਂ ਦੋਵਾਂ ਵਰਗਾਂ ’ਚ ਸੈਂਟਰ ਡਹਿਰ ਨੇ ਪਹਿਲਾ ਸਥਾਨ ਹਾਸਲ ਕੀਤਾ। ਮੁੰਡਿਆਂ ’ਚ ਬਹਿਰਾਮਪੁਰ ਬੇਟ ਅਤੇ ਕੁੜੀਆਂ ’ਚ ਚਮਕੌਰ ਸਾਹਿਬ-1 ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਨੈਸ਼ਨਲ ਸਟਾਈਲ ਕਬੱਡੀ ਮੁੰਡਿਆਂ ’ਚ ਸੈਂਟਰ ਚਮਕੌਰ ਸਾਹਿਬ-1 ਪਹਿਲੇ ਅਤੇ ਬੇਲਾ ਦੂਜੇ ਸਥਾਨ ’ਤੇ ਰਿਹਾ, ਜਦਕਿ ਕੁੜੀਆਂ ’ਚ ਸੈਂਟਰ ਬੇਲਾ ਨੇ ਪਹਿਲਾ ਅਤੇ ਚਮਕੌਰ ਸਾਹਿਬ-1 ਨੇ ਦੂਜਾ ਸਥਾਨ ਹਾਸਲ ਕੀਤਾ। ਸਰਕਲ ਸਟਾਈਲ ਕਬੱਡੀ ਮੁੰਡਿਆਂ ’ਚ ਸੈਂਟਰ ਚਮਕੌਰ ਸਾਹਿਬ-1 ਪਹਿਲੇ ਅਤੇ ਬੇਲਾ ਦੂਜੇ ਸਥਾਨ ’ਤੇ ਰਿਹਾ। ਫੁੱਟਬਾਲ ਮੁੰਡਿਆਂ ’ਚ ਸੈਂਟਰ ਬੇਲਾ ਨੇ ਪਹਿਲਾ ਅਤੇ ਚਮਕੌਰ ਸਾਹਿਬ-1 ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਕੁੜੀਆਂ ’ਚ ਸੈਂਟਰ ਬੇਲਾ ਪਹਿਲੇ ਸਥਾਨ ’ਤੇ ਰਿਹਾ।
ਯੋਗਾ ਰਿਧਮਿਕ ਕੁੜੀਆਂ ’ਚ ਸੈਂਟਰ ਡਹਿਰ ਪਹਿਲੇ, ਬਹਿਰਾਮਪੁਰ ਬੇਟ ਦੂਜੇ ਅਤੇ ਬੇਲਾ ਤੀਜੇ ਸਥਾਨ ’ਤੇ ਰਿਹਾ। ਯੋਗਾ ਟੀਮ ਕੁੜੀਆਂ ’ਚ ਡਹਿਰ ਨੇ ਪਹਿਲਾ ਅਤੇ ਚਮਕੌਰ ਸਾਹਿਬ-1 ਨੇ ਦੂਜਾ ਸਥਾਨ ਹਾਸਲ ਕੀਤਾ। ਯੋਗਾ ਟੀਮ ਮੁੰਡਿਆਂ ’ਚ ਸੈਂਟਰ ਡਹਿਰ ਪਹਿਲੇ ਅਤੇ ਬੇਲਾ ਦੂਜੇ ਸਥਾਨ ’ਤੇ ਰਿਹਾ। ਕੁਸ਼ਤੀ ਦੇ 25 ਕਿਲੋ ਭਾਰ ਵਰਗ ’ਚ ਸੈਂਟਰ ਚਮਕੌਰ ਸਾਹਿਬ-1 ਦੇ ਖਿਡਾਰੀਆਂ ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। 28 ਕਿਲੋ ਭਾਰ ਵਰਗ ’ਚ ਸੈਂਟਰ ਚਮਕੌਰ ਸਾਹਿਬ ਪਹਿਲੇ ਅਤੇ ਬੇਲਾ ਦੂਜੇ ਸਥਾਨ ’ਤੇ ਰਿਹਾ।
ਇਸੇ ਤਰ੍ਹਾਂ 30 ਅਤੇ 32 ਕਿਲੋ ਭਾਰ ਵਰਗਾਂ ’ਚ ਸੈਂਟਰ ਚਮਕੌਰ ਸਾਹਿਬ ਦੇ ਖਿਡਾਰੀਆਂ ਨੇ ਪਹਿਲੇ ਅਤੇ ਦੂਜੇ ਸਥਾਨ ਹਾਸਲ ਕੀਤੇ। ਖੋ-ਖੋ ਮੁੰਡਿਆਂ ਅਤੇ ਕੁੜੀਆਂ ਦੋਵਾਂ ਵਰਗਾਂ ’ਚ ਸੈਂਟਰ ਚਮਕੌਰ ਸਾਹਿਬ ਨੇ ਪਹਿਲਾ ਅਤੇ ਬਹਿਰਾਮਪੁਰ ਬੇਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ’ਚ ਬਹਿਰਾਮਪੁਰ ਬੇਟ ਪਹਿਲੇ ਅਤੇ ਸੈਂਟਰ ਡਹਿਰ ਦੂਜੇ ਸਥਾਨ ’ਤੇ ਰਿਹਾ। ਕਰਾਟੇ ਕੁੜੀਆਂ ’ਚ ਸੈਂਟਰ ਅਮਰਾਲੀ ਨੇ ਪਹਿਲਾ ਸਥਾਨ ਹਾਸਲ ਕੀਤਾ। ਜਿਮਨਾਸਟਿਕ ਮੁੰਡਿਆਂ ’ਚ ਸੈਂਟਰ ਡਹਿਰ ਪਹਿਲੇ ਅਤੇ ਅਮਰਾਲੀ ਦੂਜੇ ਸਥਾਨ ’ਤੇ ਰਿਹਾ, ਜਦਕਿ ਕੁੜੀਆਂ ’ਚ ਸੈਂਟਰ ਡਹਿਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਖੇਡਾਂ ਦੀ ਸਫ਼ਲਤਾ ਲਈ ਤਨੋਂ, ਮਨੋਂ ਅਤੇ ਧਨੋਂ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਖੇਡ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਸ਼ਖ਼ਸੀਅਤਾਂ ’ਚ ਰਵਿੰਦਰ ਸਿੰਘ (ਸੇਵਾਮੁਕਤ ਡੀਪੀ), ਪ੍ਰਿੰਸੀਪਲ ਲਛਮਣ ਸਿੰਘ, ਸੈਂਟਰ ਹੈੱਡ ਟੀਚਰ ਅਰੁਣਦੀਪ ਕੌਰ, ਰਾਜਵਿੰਦਰ ਕੌਰ, ਜਸਵੀਰ ਕੌਰ, ਅਧਿਆਪਕ ਪ੍ਰਸ਼ੋਤਮ ਕੁਮਾਰ, ਦੁਪਿੰਦਰਜੀਤ ਕੌਰ, ਦਲੀਪ ਸਿੰਘ ਭੂਰੜੇ ਅਤੇ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ ਤੇਜਿੰਦਰ ਸਿੰਘ ਸ਼ਾਮਲ ਸਨ। ਇਸ ਮੌਕੇ ਜਤਿੰਦਰ ਕੁਮਾਰ, ਦਲੀਪ ਸਿੰਘ ਭੂਰੜੇ, ਬਿਕਰਮ ਸਿੰਘ, ਗੁਰਿੰਦਰ ਗੋਗੀ, ਦਲਜੀਤ ਸਿੰਘ ਜਟਾਣਾਂ, ਹਰਨੇਕ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਗੁਰਚਰਨ ਸਿੰਘ, ਅਸ਼ਵਨੀ ਕੁਮਾਰ, ਮਨਜੀਤ ਕੌਰ, ਕੁਲਦੀਪ ਕੌਰ, ਦੁਪਿੰਦਰਜੀਤ ਕੌਰ, ਰੁਪਿੰਦਰ ਸਿੰਘ, ਕਮਲਜੀਤ ਕੌਰ, ਕਰਨਪ੍ਰੀਤ ਸਿੰਘ, ਹਰਨੇਕ ਸਿੰਘ, ਅੰਕੁਸ਼ ਕੁਮਾਰ, ਲਵਪ੍ਰੀਤ ਸਿੰਘ, ਪ੍ਰਿੰਸ, ਅਭੈ ਸਿੰਘ, ਮਨਵੀਰ ਕੌਰ, ਪ੍ਰਸ਼ੋਤਮ ਕੁਮਾਰ, ਮਮਤਾ, ਪ੍ਰਵੀਨ, ਰੁਪਿੰਦਰ ਸਿੰਘ ਅਤੇ ਡੀਪੀਈ ਸਤਨਾਮ ਸਿੰਘ ਸਮੇਤ ਹੋਰ ਅਧਿਆਪਕ ਹਾਜ਼ਰ ਸਨ।