ਸਮੀਰੋਵਾਲ ਦੀਆਂ 2 ਰੋਜ਼ਾ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ ਸਮੀਰੋਵਾਲ ਦੀਆਂ 2 ਰੋਜ਼ਾ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ
Publish Date: Tue, 06 Oct 2026 04:25 PM (IST)
Updated Date: Tue, 06 Oct 2026 04:29 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਹਿਆਤਪੁਰ ਸਕੂਲ ਦੇ ਖੇਡ ਮੈਦਾਨ ’ਚ ਆਯੋਜਿਤ ਕਰਵਾਈਆਂ ਗਈਆਂ ਸਮੀਰੋਵਾਲ ਦੀਆਂ ਦੋ ਰੋਜ਼ਾ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਈਆਂ। ਸੈਂਟਰ ਹੈੱਡ ਟੀਚਰ ਮਾਸਟਰ ਚੰਨਣ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ’ਚ ਸਮੀਰੋਵਾਲ ਸੈਂਟਰ ਅਧੀਨ ਆਉਂਦੇ ਹਿਆਤਪੁਰ, ਬਾੜੀਆਂ, ਥਾਣਾ, ਸੁੱਖੇਮਾਜਰਾ, ਸਮੀਰੋਵਾਲ, ਸਿੰਘਪੁਰ, ਸਾਊਪੁਰ, ਮਣਕੂਮਾਜਰਾ ਅਤੇ ਘਾਹੀਮਾਜਰਾ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਖੇਡਾਂ ਦੇ ਫਾਈਨਲ ਨਤੀਜਿਆਂ ਅਨੁਸਾਰ ਲੜਕਿਆਂ ਦੀ ਕਬੱਡੀ ਨੈਸ਼ਨਲ ’ਚ ਹਿਆਤਪੁਰ ਨੇ ਪਹਿਲਾ ਅਤੇ ਸਮੀਰੋਵਾਲ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਲੜਕੀਆਂ ਦੀ ਕਬੱਡੀ ’ਚ ਹਿਆਤਪੁਰ ਪਹਿਲੇ ਅਤੇ ਸੁੱਖੇਮਾਜਰਾ ਦੂਜੇ ਸਥਾਨ ’ਤੇ ਰਿਹਾ। ਸ਼ਾਟ ਪੁੱਟ ਦੇ ਲੜਕਿਆਂ ਦੇ ਮੁਕਾਬਲੇ ’ਚ ਥਾਣਾ ਸਕੂਲ ਦੇ ਵਿਕਾਸ ਨੇ ਪਹਿਲਾ, ਹਿਆਤਪੁਰ ਦੇ ਆਰੀਅਨ ਨੇ ਦੂਜਾ ਅਤੇ ਬਾੜੀਆਂ ਦੇ ਗੌਰਵ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ’ਚ ਸੁੱਖੇਮਾਜਰਾ ਦੀ ਨਰਿੰਦਰ ਕੌਰ ਪਹਿਲੇ ਅਤੇ ਥਾਣਾ ਸਕੂਲ ਦੀ ਪ੍ਰੇਮ ਲਤਾ ਦੂਜੇ ਸਥਾਨ ’ਤੇ ਰਹੀ। ਯੋਗਾ ’ਚ ਸੁੱਖੇਮਾਜਰਾ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। ਲੰਬੀ ਛਾਲ ਦੇ ਲੜਕਿਆਂ ’ਚ ਥਾਣਾ ਦੇ ਵਿਕਾਸ ਨੇ ਪਹਿਲਾ, ਬਾੜੀਆਂ ਦੇ ਗੌਰਵ ਨੇ ਦੂਜਾ ਅਤੇ ਹਿਆਤਪੁਰ ਦੇ ਨਵੀ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ’ਚ ਬਾੜੀਆਂ ਦੀ ਜਸਪ੍ਰੀਤ ਕੌਰ ਪਹਿਲੇ ਅਤੇ ਥਾਣਾ ਦੀ ਪ੍ਰੇਮ ਲਤਾ ਦੂਜੇ ਸਥਾਨ ’ਤੇ ਰਹੀ। ਬੈਡਮਿੰਟਨ ਲੜਕਿਆਂ ਦੇ ਸਿੰਗਲ ਮੁਕਾਬਲੇ ’ਚ ਹਿਆਤਪੁਰ ਦੇ ਸੋਨਿਤ ਨੇ ਪਹਿਲਾ ਅਤੇ ਨੀਰਜ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਸਿੰਗਲ ’ਚ ਥਾਣਾ ਪਹਿਲੇ ਅਤੇ ਸੁੱਖੇਮਾਜਰਾ ਦੂਜੇ, ਜਦਕਿ ਡਬਲ ’ਚ ਥਾਣਾ ਸਕੂਲ ਪਹਿਲੇ ਸਥਾਨ ’ਤੇ ਰਿਹਾ। ਕੁਸ਼ਤੀ ਦੇ 25 ਕਿਲੋ ਵਰਗ ’ਚ ਹਿਆਤਪੁਰ ਦੇ ਅੰਸ਼ੂ ਨੇ ਪਹਿਲਾ ਅਤੇ ਆਸਿਵ ਨੇ ਦੂਜਾ, ਜਦਕਿ 30 ਕਿਲੋ ਵਰਗ ’ਚ ਹਿਆਤਪੁਰ ਦੇ ਯੁਵਰਾਜ ਨੇ ਪਹਿਲਾ ਅਤੇ ਨਵੀਂ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ ’ਚ ਸਿੰਘਪੁਰ, ਰੱਸਾ ਕੱਸੀ ’ਚ ਮਣਕੂਮਾਜਰਾ ਅਤੇ ਸ਼ਤਰੰਜ ’ਚ ਘਾਹੀਮਾਜਰਾ ਸਕੂਲ ਜੇਤੂ ਰਿਹਾ। 100 ਮੀਟਰ ਦੌੜ ਦੇ ਲੜਕਿਆਂ ’ਚ ਹਿਆਤਪੁਰ ਦੇ ਇਯਾਨ ਖਾਨ ਨੇ ਪਹਿਲਾ, ਸਿੰਘਪੁਰ ਦੇ ਗੁਰਪ੍ਰੀਤ ਸਿੰਘ ਨੇ ਦੂਜਾ ਅਤੇ ਥਾਣਾ ਦੇ ਸਾਹਿਲ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ’ਚ ਬਾੜੀਆਂ ਦੀ ਜਸਪ੍ਰੀਤ ਕੌਰ ਪਹਿਲੇ, ਸਾਊਪੁਰ ਦੀ ਮਨਪ੍ਰੀਤ ਕੌਰ ਦੂਜੇ ਅਤੇ ਘਾਹੀਮਾਜਰਾ ਦੀ ਨਾਜੀਆ ਤੀਜੇ ਸਥਾਨ ’ਤੇ ਰਹੀ। 200 ਮੀਟਰ ਲੜਕਿਆਂ ’ਚ ਹਿਆਤਪੁਰ ਦੇ ਅੰਸ਼ੂ ਨੇ ਪਹਿਲਾ, ਥਾਣਾ ਦੇ ਵਿਕਾਸ ਨੇ ਦੂਜਾ ਅਤੇ ਹਿਆਤਪੁਰ ਦੇ ਸੋਨਿਤ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ’ਚ ਸਾਊਪੁਰ ਦੀ ਮਨਪ੍ਰੀਤ ਕੌਰ ਪਹਿਲੇ, ਬਾੜੀਆਂ ਦੀ ਜਸਪ੍ਰੀਤ ਕੌਰ ਦੂਜੇ ਅਤੇ ਘਾਹੀਮਾਜਰਾ ਦੀ ਨਾਜੀਆ ਤੀਜੇ ਸਥਾਨ ’ਤੇ ਰਹੀ। ਇਸ ਮੌਕੇ ਬੀਪੀਈਓ ਝੱਜ, ਰਕੇਸ਼ ਰੋੜੀ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਵਧਾਈ ਦਿੰਦਿਆਂ ਭਵਿੱਖ ’ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸੈਂਟਰ ਹੈੱਡ ਟੀਚਰ ਮਾਸਟਰ ਚੰਨਣ ਸਿੰਘ ਨੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਸਟਰ ਮੁਕੇਸ਼ ਭੰਡਾਰੀ, ਗੁਰਦਰਸ਼ਨ ਸਿੰਘ, ਜਰਨੈਲ ਸਿੰਘ, ਰੋਹਿਤ ਸੈਣੀ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਸੈਣੀ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।