- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਨੰਗਲ ਮੰਡਲ ਵੱਲੋਂ ਟਕਸਾਲੀ ਭਾਜਪਾਈਆਂ ਨੂੰ ਵੰਡੇ ਗਏ ਆਹੁਦੇ

ਮਹਿਲਾ ਮੋਰਚਾ ਸਣੇ 69 ਕਾਰਜਕਾਰੀ ਮੈਂਬਰਾ ਦੀ ਨਿਯੁਕਤੀ ਦਾ ਐਲਾਨ
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ : ਭਾਰਤੀ ਜਨਤਾ ਪਾਰਟੀ ਨੰਗਲ ਮੰਡਲ ਵੱਲੋਂ ਪਾਰਟੀ ਦਾ ਵਿਸਥਾਰ ਕਰਦਿਆਂ ਅੱਜ ਆਪਣੀ ਕਾਰਜਕਾਰੀ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿ ਭਾਜਪਾ ਦੇ ਜ਼ਿਲ੍ਹਾਂ ਉੱਪ ਪ੍ਰਧਾਨ ਰਾਜੇਸ਼ ਚੌਧਰੀ ਅਤੇ ਮੰਡਲ ਪ੍ਰਧਾਨ ਰਣਜੀਤ ਸਿੰਘ ਲੱਕੀ ਨੇ ਕਿਹਾ ਕਿ ਪਾਰਟੀ ਦੀ ਚੜ੍ਹਦੀਕਲਾ ’ਚ ਯੋਗਦਾਨ ਪਾਉਣ ਵਾਲੇ ਭਾਜਪਾ ਵੱਲੋਂ ਟਕਸਾਲੀ ਆਗੂਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।
ਇਸ ਮੌਕੇ ਰਾਜੇਸ਼ ਚੌਧਰੀ ਨੇ ਕਿਹਾ ਕਿ ਭਾਜਪਾ ਵਲੋਂ ਟਕਸਾਲੀਆਂ ਭਾਜਪਾਈਆਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਡਾ. ਜੀਵਨ ਕੁਮਾਰ,ਜਿਲਾ ਸਕੱਤਰ ਸੁਨੀਲ ਸ਼ੁਕਲਾ,ਕਿਸ਼ਨ ਕੁਮਾਰ ਅੱਤਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਜਾਰੀ ਲਿਸਟ ਅਨੁਸਾਰ ਭਾਜਪਾ ਨੰਗਲ ਮੰਡਲ ਵਲੋਂ ਸੁਸ਼ੀਲ਼ ਚੋਪੜਾ, ਹਰੀਸ਼ ਕਪਿਲਾ, ਪੰਕਜ ਖੰਨਾ, ਬਬਲੀ ਚਾਦਲਾ, ਅਨਿੱਲ ਸ਼ਰਮਾ, ਹਰਪਾਲ ਰਾਣਾ ਨੂੰ ਉਪ ਪ੍ਰਧਾਨ, ਮਹੇਸ਼ ਕਾਲੀਆਂ, ਰੋਹਿਤ ਸੰਦਲ, ਵਿਵੇਕ ਸ਼ਰਮਾ, ਰਜਿੰਦਰ ਹੰਸ ਨੂੰ ਜਰਨਲ ਸਕੱਤਰ, ਰਾਜੇਸ਼ ਬਾਬੂ, ਪਵਨ ਸਿੰਘ ਰਾਣਾ, ਰਾਹੁਲ ਗੌਤਮ, ਮਮਤਾ ਕਪਿਲਾ, ਸ਼ਿਵਾਨੀ ਸਿੰਘ, ਤਿਲਕਰਾਜ ਲੱਕੀ ਕੈਸ਼ੀਅਰ, ਵਿਨੋਦ ਸ਼ਰਮਾ ਦਫਤਰੀ ਸਕੱਤਰ, ਕਾਰਤਿਕ ਕੌਂਸਲ ਲੀਗਲ ਅਡਵਾਈਜ਼ਰ, ਪਰਦੀਪ ਪੁਰੀ ਸ਼ੋਸ਼ਲ ਮੀਡੀਆਂ ਇੰਚਾਰਜ, ਵਿਸ਼ਾਲ ਸੰਦਲ ਪ੍ਰੈਸ ਸਕੱਤਰ,ਆਈ ਇੰਚਾਰਜ ਰਾਜੇਸ਼ ਪਰਾਸ਼ਰ, ਸੁਰੇਸ਼ ਭਰਵਾਕਰ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਸਰੋਜ ਰਾਣੀ ਬਣੀ ਮਹਿਲਾ ਮੋਰਚਾ ਦੀ ਪ੍ਰਧਾਨ
ਇਸ ਮੌਕੇ ਐਲਾਨ ਕੀਤੀ ਮਹਿਲਾ ਮੰਡਲ ਟੀਮ ’ਚ ਸਰੋਜ ਰਾਣੀ ਨੂੰ ਪ੍ਰਧਾਨ ਸੀਮਾ ਕਪਿਲਾ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ।ਇਸੇ ਤਰਾ ਅਨਿਲ ਕੁਮਾਰ ਨੂੰ ਬੀਸੀ ਸੈੱਲ ਦਾ ਪ੍ਰਧਾਨ,ਸੁਭਾਸ਼ ਨੂੰ ਜਨਰਲ ਸਕੱਤਰ,ਨਰੇਸ਼ ਚਾਵਲਾ ਨੂੰ ਟਰੇਡਿੰਗ ਸੈੱਲ ਦਾ ਪ੍ਰਧਾਨ ਅਤੇ ਕਰਨ ਮਹੈਣ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।ਡਾ,ਰਵੀ ਰਘੂਵੰਸ਼ੀ ਨੂੰ ਮੈਡੀਕਲ ਸੈੱਲ ਦਾ ਪ੍ਰਧਾਨ ਅਤੇ ਅੰਕਿਤ ਖੰਨਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।