ਮੋਰਿੰਡਾ ਤੋਂ ਦੁੱਮਣਾ, ਛੋਟਾ ਸਮਾਣਾ ਤੇ ਮੁੰਡੀਆਂ ਨੂੰ ਜਾਂਦੀ ਸੜਕ ਦੀ ਖ਼ਸਤਾ ਹਾਲਤ ਮੋਰਿੰਡਾ ਤੋਂ ਦੁੱਮਣਾ, ਛੋਟਾ ਸਮਾਣਾ ਤੇ ਮੁੰਡੀਆਂ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ
Publish Date: Mon, 16 Nov 2026 06:38 PM (IST)
Updated Date: Mon, 16 Nov 2026 06:39 PM (IST)
ਵੱਧ ਰਹੀ ਟਰੈਫਿਕ ਨੂੰ ਦੇਖਦਿਆਂ ਚੌਕ ਬਣਾਉਣ ਦੀ ਕੀਤੀ ਮੰਗ ਜੋਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ: ਮੋਰਿੰਡਾ ਤੋਂ ਦੁੱਮਣਾ, ਛੋਟਾ ਸਮਾਣਾ ਤੇ ਮੁੰਡੀਆਂ ਸਮੇਤ ਵੱਖ-ਵੱਖ ਪਿੰਡਾਂ ਨੂੰ ਜਾਣ ਵਾਲੀ ਸੜਕ ਢੋਲਣ ਮਾਜਰਾ ਚੌਂਕ ਵਿਚ ਥਾਂ-ਥਾਂ ਵੱਡੇ-ਵੱਡੇ ਖੱਡੇ ਪੈ ਚੁੱਕੇ ਹਨ, ਜਿਸ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਸਬੰਧਤ ਵਿਭਾਗ ਤੋਂ ਸੜਕ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ। ਪਿੰਡ ਢੋਲਣ ਮਾਜਰਾ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਜਦੋਂ ਆਪਣਾ ਘਰ ਆਪਣਾ ਨਾਮ ਸਕੀਮ ਤਹਿਤ ਸਰਟੀਫਿਕੇਟ ਵੰਡਣ ਪਹੁੰਚੇ ਸਨ ਤਾਂ ਪਿੰਡ ਦੇ ਮੋਹਤਬਰ ਗਿਆਨ ਸਿੰਘ ਨੇ ਉਨ੍ਹਾਂ ਦੇ ਧਿਆਨ ਵਿਚ ਸੜਕ ਦੀ ਮਾੜੀ ਹਾਲਤ ਦਾ ਮਸਲਾ ਲਿਆਂਦਾ ਗਿਆ ਮੌਕੇ ਤੇ ਹੀ ਜਸਵੀਰ ਸਿੰਘ ਗੜ੍ਹੀ ਨੇ ਜੇਈ. ਜਸਵੀਰ ਸਿੰਘ ਨੂੰ ਫੋਨ ਕਰਕੇ ਸੜਕ ਦੀ ਮੁਰੰਮਤ ਕਰਵਾਉਣ ਲਈ ਕਿਹਾ ਸੀ। ਜੇਈ. ਵੱਲੋਂ ਵੀ ਸੜਕ ਠੀਕ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਗੰਜ ਮੋਰਿੰਡਾ ਨੇੜੇ ਸੜਕ ਦੇ ਕੱਟ ਤੇ ਜੋੜ ਵਾਲੇ ਸਥਾਨ ਤੇ ਟਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ। ਇਸ ਰਸਤੇ ਤੋਂ ਸਕੂਲੀ ਬੱਚਿਆਂ ਸਮੇਤ ਪਿੰਡਾਂ ਦੇ ਲੋਕਾਂ ਦਾ ਰੋਜ਼ਾਨਾ ਆਉਣਾ-ਜਾਣਾ ਰਹਿੰਦਾ ਹੈ ਤੇ ਬਾਜ਼ਾਰ ਵੱਲ ਵੀ ਕਾਫ਼ੀ ਆਵਾਜਾਈ ਰਹਿੰਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਗੁਰਦੁਆਰਾ ਸ਼ਹੀਦ ਗੰਜ ਮੋਰਿੰਡਾ ਨੇੜੇ ਸੜਕ ਦੇ ਕੱਟ ਵਾਲੇ ਸਥਾਨ ਤੇ ਟਰੈਫਿਕ ਦੀ ਸਮੱਸਿਆ ਨੂੰ ਦੇਖਦਿਆਂ ਲਾਈਟਾਂ ਲਗਾਈਆਂ ਜਾਣ, ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ ਜਾਂ ਛੋਟਾ ਚੌਕ ਬਣਾਇਆ ਜਾਵੇ ਤਾਂ ਜੋ ਸਕੂਲੀ ਬੱਚਿਆਂ ਤੇ ਆਮ ਰਾਹਗੀਰਾਂ ਨੂੰ ਸੜਕ ਪਾਰ ਕਰਨ ਸਮੇਂ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਸੁਖਵਿੰਦਰ ਸਿੰਘ ਦੁੱਮਣਾ, ਭੁਪਿੰਦਰ ਸਿੰਘ ਮੁੰਡੀਆਂ, ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਰਿੰਡਾ,ਗੁਰਚਰਨ ਸਿੰਘ ਢੋਲਣ ਮਾਜਰਾ, ਜ਼ਿਲ੍ਹਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਰੋਪੜ, ਸਮਾਜ ਸੇਵੀ ਗੁਰਦਰਸ਼ਨ ਸਿੰਘ ਢੋਲਣ ਮਾਜਰਾ, ਕਿਸਾਨ ਆਗੂ ਜਸਵਿੰਦਰ ਸਿੰਘ ਕਾਈਨੌਰ, ਨੰਬਰਦਾਰ ਸ਼ੇਰ ਸਿੰਘ ਢੋਲਣ ਮਾਜਰਾ, ਬਾਬਰ ਸਿੰਘ ਢੋਲਣ ਮਾਜਰਾ, ਅਜੈਬ ਸਿੰਘ ਮੁੰਡੀਆਂ, ਸਰਪੰਚ ਦਲਬੀਰ ਸਿੰਘ ਮੁੰਡੀਆਂ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਦੀ ਜਲਦ ਮੁਰੰਮਤ ਕਰਵਾਈ ਜਾਵੇ।