ਅਕਾਲੀ ਦਲ ਵਾਰਿਸ ਪੰਜਾਬ ਦਾ ਸਿਆਸੀ ਗ੍ਰਾਫ ਵਿਰੋਧੀਆਂ ’ਤੇ ਹੋਣ ਲੱਗਾ ਭਾਰੂ: ਮੰਟੇਬਰ ਅਕਾਲੀ ਦਲ ਵਾਰਿਸ ਪੰਜਾਬ ਦਾ ਸਿਆਸੀ ਗ੍ਰਾਫ ਵਿਰੋਧੀਆਂ ‘ਤੇ ਹੋਣ ਲੱਗਾ ਭਾਰੂ: ਮੰਟੇਬਰ
Publish Date: Sat, 14 Nov 2026 06:09 PM (IST)
Updated Date: Sat, 14 Nov 2026 06:12 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸ੍ਰੋਮਣੀ ਅਕਾਲੀ ਦਲ ਵਾਰਿਸ ਹਰਿਆਣਾ ਦੇ ਪ੍ਰਧਾਨ ਸੁਖਬਿੰਦਰ ਸਿੰਘ ਮੰਟੇਬਰ ਨੇ ਕਿਹਾ ਕਿ ਪੰਜਾਬ ਦੇ ਹਰਿਆਣਾ ’ਚ ਪਾਰਟੀ ਦਾ ਸਿਆਸੀ ਗ੍ਰਾਫ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਪਿੰਡਾਂ ਤੇ ਸ਼ਹਿਰ ’ਚ ਲੋਕ ਪਾਰਟੀਆਂ ਦੀਆਂ ਨੀਤੀਆਂ ਨੂੰ ਵੇਖ ਕੇ ਆਪ ਮੁਹਾਰੇ ਜੁੜ ਰਹੇ ਹਨ। ਉਹ ਅੱਜ ਇੱਕ ਸਮਾਗਮ ਤੋਂ ਬਾਅਦ ਪਾਰਟੀ ਦੇ ਆਗੂ ਜਸਵੰਤ ਸਿੰਘ ਅਲੀਪੁਰ ਦੇ ਘਰ ਗਰੀਨ ਐਵਨਿਊ ਪਹੁੰਚੇ ਸਨ। ਜਥੇਦਰ ਮੰਟੇਬਰ ਨੇ ਕਿਹਾਕਿ ਪੰਜਾਬ ’ਚ ਮਿਸ਼ਨ 2027 ਦੇ ਲਈ ਪਾਰਟੀ ਨੇ ਆਪਣੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਅਤੇ ਪਿੰਡਾਂ ’ਚ ਨੁੱਕੜ ਮੀਟਿੰਗਾਂ ਕੀਤੀਆ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਾਦੀ ਮਾਤਾ ਚਰਨ ਕੌਰ ਦੇ ਦਰਸ਼ਨਾਂ ਲਈ ਸ਼ਰਤਾਂ ਦੇ ਅਧਾਰ ’ਤੇ ਪੈਰੋਲ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਰੋਧੀ ਸਿਆਸੀ ਪਾਰਟੀਆਂ ਦੇ ਮਨਾਂ ’ਚ ਡਰ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਹਰ ਆਉਣ ਲਈ ਸਾਡਾ ਸਿਆਸੀ ਨੁਕਸਾਨ ਹੋਵੇਗਾ ਪਰ ਉਨ੍ਹਾਂ ਨੂੰ ਪਤਾ ਲਈ ਹੈ ਪੰਜਾਬ ਦੇ ਲੋਕ ਆਪਣੇ ਮਨਾ ’ਚ ਇੱਕ ਗੱਲ ਧਾਰੀ ਬੈਠੇ ਹਨ ਕਿ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਵਾਰਿਸ ਪੰਜਾਬ ਪਾਰਟੀ ਤੋਂ ਵਧੀਆ ਕੋਈ ਪਾਰਟੀ ਨਹੀਂ ਹੈ, ਬਸ ਵੋਟਾਂ ਵਾਲੇ ਦਿਨ ਦੀ ਉਡੀਕ ਕਰ ਰਹੇ ਹਨ। ਇਸ ਮੌਕੇ ਅਵਤਾਰ ਸਿੰਘ ਕਰਨੈਲ ਸਿੰਘ, ਬੰਤ ਸਿੰਘ, ਰਾਣਾ ਜੀ, ਅਸ਼ਵੀਰ ਸਿੰਘ, ਨਰਿੰਦਰ ਸਿੰਘ, ਪਰਮਜੀਤ ਸਿੰਘ ਅਮਰੀਕਾ ਵਾਲੇ, ਜੱਸੀ ਖਰੜ,ਬਿੱਟੂ ਅੰਬਾਲਾ ਆਦਿ ਹਾਜ਼ਰ ਸਨ।