ਪੁਲਿਸ ਨੇ ਚੋਰੀ ਹੋਇਆ ਟਰੱਕ ਬਰਾਮਦ ਕਰਕੇ ਕੀਤਾ ਮਾਲਕ ਹਵਾਲੇ ਚੋਰੀ ਹੋਇਆ ਟਰੱਕ ਪੁਲਿਸ ਨੇ ਚੌਥੇ ਦਿਨ ਬਰਾਮਦ ਕਰਕੇ ਮਾਲਕ ਹਵਾਲੇ ਕੀਤਾ
Publish Date: Sat, 29 Aug 2026 05:49 PM (IST)
Updated Date: Sat, 29 Aug 2026 05:52 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਪਿਛਲੇ ਤਿੰਨ ਦਿਨ ਪਹਿਲਾਂ ਸ਼੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ਤੋਂ ਚੋਰੀ ਹੋਇਆ 12 ਟਾਇਰੀ ਟਰੱਕ ਪੁਲਿਸ ਨੇ ਕੜੀ ਮਸ਼ੱਕਤ ਤੋਂ ਬਾਅਦ ਬਰਾਮਦ ਕਰ ਲਿਆ ਹੈ। ਦੱਸਣ ਯੋਗ ਹੈ ਕੀ ਬੀਤੇ ਦਿਨੀ ਸ਼੍ਰੀ ਕੀਰਤਪੁਰ ਸਾਹਿਬ ਦੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭਟੋਲੀ ਦਾ 12 ਟਾਇਰੀ ਟਾਟਾ ਮਾਰਕਾ ਟਰੱਕ ਨੰਬਰ ਐਚ,ਪੀ 72 ਡੀ 2691 ਬੀਤੇ ਬੁੱਧਵਾਰ ਤੜਕ ਸਮੇਂ ਸ੍ਰੀ ਕੀਰਤਪੁਰ ਸਾਹਿਬ ਨਜਦੀਕ ਅੰਬ ਵਾਲਾ ਚੌਂਕ ਤੋਂ ਚੋਰੀ ਹੋ ਗਿਆ ਸੀ ਜਿਸ ਦੀ ਜਾਣਕਾਰੀ ਟਰੱਕ ਮਾਲਕ ਨੂੰ ਦੁਪਹਿਰ ਸਮੇਂ ਪਤਾ ਚੱਲੀ ਉਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਦਿੱਤੀ ਗਈ ਅਤੇ ਸਰਬਜੀਤ ਸਿੰਘ ਅਤੇ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਰਸਤੇ ਵਿੱਚ ਆਉਂਦੇ ਸਾਰੇ ਸੀਸੀ ਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਚੱਲਿਆ ਕੀ ਟਰੱਕ ਰੂਪ ਨਗਰ ਸਾਈਡ ਵੱਲ ਲੰਘਿਆ ਹੈ। ਥਾਣਾ ਮੁੱਖੀ ਰਾਹੁਲ ਸ਼ਰਮਾ ਨੇ ਨਿੱਜੀ ਦਿਲਚਸਪੀ ਲੈ ਕੇ ਬੜੀ ਮਿਹਨਤ ਨਾਲ ਟਰੱਕ ਨੂੰ ਮੰਡੀ ਗੋਬਿੰਦਗੜ੍ਹ ਤੋਂ ਬਰਾਮਦ ਕਰ ਲਿਆ ਹੈ। ਇਸ ਸਬੰਧੀ ਟਰੱਕ ਮਾਲਕ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਗੱਡੀ ਦਾ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੋਇਆ ਟਾਇਰ ਵੀ ਬਚ ਗਏ ਹਨ, ਪਰ ਚੋਰਾਂ ਵੱਲੋਂ ਲੋਕ ਤੋੜਨ ਵੇਲੇ ਕੈਵਨ ਅੰਦਰ ਨੁਕਸਾਨ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਗੋਬਿੰਦਗੜ੍ਹ ਨਜ਼ਦੀਕ ਗੱਡੀ ਲਾਵਾਰਸ ਹਾਲਤ ਵਿੱਚ ਮਿਲੀ ਹੈ ਅਤੇ ਇਸ ਦਾ ਸਿਹਰਾ ਉਹ ਥਾਣਾ ਮੁੱਖੀ ਨੂੰ ਦਿੰਦੇ ਹਨ, ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਦਿਨ ਰਾਤ ਮਿਹਨਤ ਕਰਕੇ ਤਕਨੀਕੀ ਅਤੇ ਮਨੁੱਖੀ ਸਹਾਇਤਾ ਨਾਲ ਗੱਡੀ ਉਨ੍ਹਾਂ ਨੂੰ ਬਰਾਮਦ ਕਰਕੇ ਦਿੱਤੀ ਹੈ। ਇਸ ਸਬੰਧੀ ਸਰਬਜੀਤ ਸਿੰਘ ਨੇ ਦੱਸਿਆ ਕਿ ਕੁਝ ਲੋਕਲ ਨਸ਼ੇੜੀ ਕਿਸਮ ਦੇ ਵਿਅਕਤੀ ਇਸ ਚੋਰੀ ਦਾ ਹਿੱਸਾ ਹੋ ਸਕਦੇ ਹਨ। ਪਹਿਲਾਂ ਵੀ ਇਲਾਕੇ ਵਿੱਚੋਂ ਟਰੱਕਾਂ ਦੀਆਂ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਇਸ ਦੇ ਨਾਲ ਹੀ ਗੱਡੀਆਂ ਦੇ ਟਾਇਰ ਬੈਟਰੇ ਅਤੇ ਡੀਜ਼ਲ ਚੋਰੀ ਹੋਣਾ ਆਮ ਗੱਲ ਹੈ। ਇਸ ਸਬੰਧੀ ਉਨ੍ਹਾਂ ਥਾਣਾ ਮੁੱਖੀ ਦਾ ਧੰਨਵਾਦ ਵੀ ਕੀਤਾ ਹੈ ਅਤੇ ਨਾਲ ਹੀ ਪੁਲਿਸ ਨੂੰ ਅਪੀਲ ਵੀ ਕੀਤੀ ਹੈ ਕਿ ਅਜਿਹੇ ਟਰੱਕ ਚੋਰ ਗਿਰੋਹ ਨੂੰ ਤੁਰੰਤ ਕਾਬੂ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਤਾਂ ਜੋ ਟਰੱਕ ਮਾਲਕ ਚੈਨ ਦੀ ਨੀਂਦ ਸੌਂ ਸਕੇ।