- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਲੰਡਰ ਚੋਰ ਕੀਤੇ ਪੁਲਿਸ ਨੇ ਕਾਬੂ

ਪੰਜਾਬੀ ਜਾਗਰਣ ਟੀਮ, ਨੰਗਲ : ਪਿਛਲੇ ਕਈ ਦਿਨਾਂ ਤੋਂ ਧਾਰਮਿਕ ਸਥਾਨਾਂ ਤੋਂ ਸਿਲੰਡਰਾਂ ਦੀਆਂ ਹੋ ਰਹੀਆਂ ਚੋਰੀਆਂ ਨੇ ਨੰਗਲ ਦੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਮੁਸਤੈਦ ਹੁੰਦੇ ਹੋਏ ਆਖਿਰਕਾਰ ਸਿਲੰਡਰ ਚੋਰਾਂ ਨੂੰ ਕਾਬੂ ਕਰ ਲਿਆ ਗਿਆ। ਇਸ ਸਬੰਧੀ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਨੰਗਲ ਦੇ ਮੁਖੀ ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਕੇਸ਼ਵ ਕੁਮਾਰ ਸਹਾਇਕ ਥਾਣੇਦਾਰ ਨੇ ਸਮੇਤ ਸਾਥੀ ਕਰਮਚਾਰੀਆ ਨਾਲ ਸ਼ਹਿਰ ਵਿੱਚ ਹੋ ਰਹੀਆ ਚੋਰੀ ਦੀਆ ਵਾਰਦਾਤਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਉਦਿਆ ਹੋਇਆ ਮੁੱਕਦਮਾ ਨੰਬਰ 131 ਦਰਜ ਕਰਕੇ ਹੁਸਨ ਚੰਦ ਪੁੱਤਰ ਪ੍ਰਕਾਸ਼ ਚੰਦ ਵਾਸੀ ਪਿੰਡ ਅਜੋਲੀ ਹੇਠਲਾ ਥਾਣਾ ਨੰਗਲ ਜਿਲ੍ਹਾ ਦੇ ਬਿਆਨਾਂ ਦੇ ਆਧਾਰ ਤੇ ਬਰਖਿਲਾਫ ਰਾਮ ਕੁਮਾਰ ਉਰਫ ਗੋਰਵ ਪੁੱਤਰ ਸੁਖਦੇਵ ਸਿੰਘ ਵਾਸੀ ਐਮ.ਪੀ ਦੀ ਕੋਠੀ, ਰਜਿਤ ਕੁਮਾਰ ਉਰਫ ਗੋਲੂ ਪੁੱਤਰ ਸਤਵੀਰ ਸਿੰਘ ਵਾਸੀ ਪਿੰਡ ਬਰਾਰੀ ਥਾਣਾ ਨੰਗਲ ਅਤੇ ਬਹਾਦੁਰ ਸਿੰਘ ਉਰਫ ਰੋਹਿਤ ਕੁਮਾਰ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਾਣਕਪੁਰ ਹੇਠਲਾ ਥਾਣਾ ਨੰਗਲ ਜਿਲ੍ਹਾ ਰੂਪਨਗਰ ਦੇ ਦਰਜ ਕੀਤਾ। ਵੱਖ ਵੱਖ ਵਾਰਦਾਤਾਂ ਵਿੱਚ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚੋਂ ਇੱਕ ਗੈਸ ਸਿਲੰਡਰ ਚੋਰੀ ਹੋਇਆ ਜੋ ਦੋਰਾਨ ਤਫਤੀਸ਼ ਰਾਮ ਕੁਮਾਰ ਉਰਫ ਗੋਰਵ ਪੁੱਤਰ ਸੁਖਦੇਵ ਸਿੰਘ ਵਾਸੀ ਐਮ.ਪੀ ਦੀ ਕੋਠੀ, ਰਜਿਤ ਕੁਮਾਰ ਉਰਫ ਗੋਲੂ ਪੁੱਤਰ ਸਤਵੀਰ ਸਿੰਘ ਵਾਸੀ ਪਿੰਡ ਬਰਾਰੀ ਥਾਣਾ ਨੰਗਲ ਅਤੇ ਬਹਾਦੁਰ ਸਿੰਘ ਉਰਫ ਰੋਹਿਤ ਕੁਮਾਰ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਾਣਕਪੁਰ ਹੇਠਲਾ ਥਾਣਾ ਨੰਗਲ ਜਿਲ੍ਹਾ ਰੂਪਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪਿੰਡ ਅਜੋਲੀ ਗੁਰਦੁਆਰਾ ਸਾਹਿਬ ਵਿੱਚੋ ਚੋਰੀ ਹੋਇਆ ਸਿਲੰਡਰ ਬਰਾਮਦ ਕੀਤਾ, ਜਿਹਨਾ ਪਾਸੋ ਦੋਰਾਨ ਤਫਤੀਸ਼ ਪੁੱਛ ਗਿੱਛ ਦੋਰਾਨ ਹਾਈਸਕੂਲ ਕਥੇੜਾ ਤੋ 2 ਸਿਲੰਡਰ ਤੇ 1 ਪ੍ਰੈਸ਼ਰ ਕੁਕਰ ਬਰਾਮਦ ਕੀਤਾ ਗਿਆ । ਇਸੇ ਤਰਾਂ ਗੁਰਦੁਆਰਾ ਸਿੰਘ ਸਭਾ ਨੰਗਲ ਮੇਨ ਮਾਰਕੀਟ ਨੰਗਲ ਤੋ ਵੀ ਚੋਰੀ ਹੋਇਆ ਸਿਲੰਡਰ ਵੀ ਬਰਾਮਦ ਕੀਤਾ ਗਿਆ ਤੇ 1 ਮੋਟਰ ਸਾਈਕਲ ਮਾਰਕਾ ਸੰਪਲੈਂਡਰ ਜੋ ਹਿਮਾਚਲ ਤੋ ਚੋਰੀ ਕੀਤੀ ਹੋਇਆ ਹੈ ਜੋ ਵੀ ਬਰਾਮਦ ਹੋਇਆ ਹੈ, ਜਿਹਨਾ ਪਾਸੋ ਕੁੱਲ 4 ਸਿਲੰਡਰ ਤੇ 1 ਪ੍ਰੈਸ਼ਰ ਕੁਕਰ 32 ਲੀਟਰ ਦਾ ਬਰਾਮਦ ਕੀਤਾ ਗਿਆ ਹੈ ਤੇ ਹੋਰ ਪੁੱਛ ਪਿੱਛ ਕੀਤੀ ਜਾ ਰਹੀ ਹੈ । ਦਾਨਸ਼ਵੀਰ ਸਿੰਘ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਚੋਰੀਆ ਬਾਰੇ ਵੀ ਪੁੱਛ ਗਿੱਛ ਕੀਤੀ ਜਾਵੇਗੀ। ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਪੇਸ਼ੇਵਰ ਮੁਜਰਮ ਹਨ ਅਤੇ ਇਹਨਾਂ ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।