ਪੀਐੱਨਪੀਐੱਸ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਆਈਆਈਟੀ ਰੋਪੜ ਵਿਖੇ ਪੀਐਨਪੀਐਸ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Wed, 04 Nov 2026 03:15 PM (IST)
Updated Date: Wed, 04 Nov 2026 03:17 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਜ਼ਿਮੀਦਾਂਰਾ ਰੂਪਨਗਰ ਦੇ ਪੰਜ ਵਿਦਿਆਰਥੀਆਂ ਵੱਲੋਂ ਆਈਆਈਟੀ ਰੂਪਨਗਰ ਵਿਖੇ ਆਯੋਜਿਤ ਵੱਕਾਰੀ ‘ਜੁਗਾੜ ਮੇਲਾ 5.0’ ’ਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਜਾਣਕਾਰੀ ਅਨਸਾਰ ਇਸ ਪ੍ਰੋਗਰਾਮ ’ਚ ਪੰਜਾਬ ਭਰ ਤੋਂ ਪ੍ਰਾਪਤ ਹੋਈਆਂ ਲਗਭਗ 650 ਐਂਟਰੀਆਂ ਵਿੱਚੋਂ ਪੀਐਨਪੀਐਸ ਦੇ ਪੰਜ ਵਿਦਿਆਰਥੀਆਂ ਨੇ ਚੋਟੀ ਦੀਆਂ 100 ਚੁਣੀਆਂ ਗਈਆਂ ਐਂਟਰੀਆਂ ’ਚ ਸਥਾਨ ਹਾਸਲ ਕੀਤਾ। ਇਹ ਪ੍ਰਾਪਤੀ ਸਕੂਲ ਦੀ ਨਵੀਨਤਮ ਸੋਚ, ਵਿਗਿਆਨਕ ਦ੍ਰਿਸ਼ਟੀਕੋਣ ਤੇ ਵਿਹਾਰਕ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ। ਇਸ ਸਫ਼ਲਤਾ ਪਿੱਛੇ ਫਿਜ਼ਿਕਸ ਅਧਿਆਪਕ ਤੇ ਪ੍ਰੋਜੈਕਟ ਇੰਚਾਰਜ ਗੁਰਦੀਪ ਸਿੰਘ ਦੀ ਯੋਗ ਅਗਵਾਈ ਤੇ ਸਮਰਪਣ ਰਿਹਾ। ਉਨ੍ਹਾਂ ਨੂੰ ਵੀ ਉਨ੍ਹਾਂ ਦੇ ਯੋਗਦਾਨ ਲਈ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸਪੀਲ ਸਿਮਰਜੀਤ ਕੌਰ ਨੇ ਦੱਸਿਆ ਕਿ ਇਹ ਪ੍ਰਾਪਤੀ ਸਿਰਫ਼ ਇੱਕ ਚੋਣ ਨਹੀਂ, ਸਗੋਂ ਪੀਐਨਪੀਐਸ ’ਚ ਪੈਦਾ ਕੀਤੀ ਜਾ ਰਹੀ ਨਵੀਨਤਾ, ਰਚਨਾਤਮਕਤਾ ਤੇ ਆਤਮ-ਵਿਸ਼ਵਾਸ ਦੀ ਸੋਚ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪੀਐੱਨਪੀਐੱਸ ਵਿਖੇ ਸਿਰਫ਼ ਸੁਪਨੇ ਦੇਖਣੇ ਹੀ ਨਹੀਂ ਸਿਖਾਏ ਜਾਂਦੇ, ਸਗੋਂ ਉਨ੍ਹਾਂ ਨੂੰ ਹਕੀਕਤ ’ਚ ਬਦਲਣ ਦੀ ਪ੍ਰੇਰਣਾ ਵੀ ਦਿੱਤੀ ਜਾਂਦੀ ਹੈ।