ਬਲਾਕ ਪੱਧਰੀ ਸਾਇੰਸ ਡਰਾਮੇ ਕਰਵਾਏ ਗਏ ਸਕੂਲਾਂ ਦੇ ਮਕੜੌਨਾ ਸਕੂਲ ਵਿਖੇ ਕਰਵਾਏ ਬਲਾਕ ਪੱਧਰੀ ਸਾਇੰਸ ਡਰਾਮੇ
Publish Date: Mon, 19 Oct 2026 07:41 PM (IST)
Updated Date: Mon, 19 Oct 2026 07:42 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਪੰਜਾਬ ਨੈਸ਼ਨਲ ਕੌਂਸਲ ਆਫ ਸਾਇੰਸ ਅਤੇ ਟੈਕਨਾਲੋਜੀ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਦੀ ਰਹਿਨੁਮਾਈ ਅਤੇ ਬਲਾਕ ਨੋਡਲ ਅਫਸਰ ਬਲਵੰਤ ਸਿੰਘ ਚਮਕੌਰ ਸਾਹਿਬ ਜੀ ਦੀ ਅਗਵਾਈ ਹੇਠ ਬਲਾਕ ਪੱਧਰੀ ਸਾਇੰਸ ਡਰਾਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਨਾ ਕਲਾਂ ਵਿਖੇ ਕਰਵਾਇਆ ਗਿਆ। ਜਿਸ ’ਚ ਬਲਾਕ ਦੇ ਵੱਖ ਵੱਖ ਸਕੂਲਾਂ ਦੀਆਂ ਲਗਭਗ 8 ਟੀਮਾਂ ਨੇ ਭਾਗ ਲਿਆ। ਇਸ ਮੌਕੇ ਬਲਾਕ ਰਿਸੋਰਸ ਪਰਸਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਾਇੰਸ ਡਰਾਮਾ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਨੇ ਪਹਿਲਾ ਸਥਾਨ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜ੍ਹੋਨਾ ਕਲਾਂ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਫਿਜਾਬਾਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੱਜਮੈਂਟ ਦੀ ਭੂਮਿਕਾ ਲੈਕ. ਰਬਿੰਦਰ ਸਿੰਘ ਰੱਬੀ ਭੱਕੂ ਮਾਜਰਾ, ਕੁਲਵੰਤ ਸਿੰਘ ਸਾਇੰਸ ਕੋਟਲਾ ਨਿਹੰਗ, ਵਿਵੇਕ ਸ਼ਰਮਾ ਸਾਇੰਸ ਮਾਸਟਰ ਗੱਗੋ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਜਿਲ੍ਹਾ ਰਿਸੋਰਸ ਪਰਸਨ ਵਿਪਨ ਕਟਾਰੀਆ ਨੇ ਸਾਇੰਸ ਡਰਾਮੇ ਦੀ ਭੂਮਿਕਾ ਤੇ ਵਿਦਿਆਰਥੀ ਜੀਵਨ ’ਚ ਮਹੱਤਵ ਬਾਰੇ ਸਮਝਾਇਆ। ਇਸ ਸਾਇੰਸ ਡਰਾਮੇ ’ਚ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ, ਅਨੁਪਮ ਹਾਫਿਜ਼ਾਬਾਦ, ਬਲਵਿੰਦਰ ਕੌਰ ਬੇਲਾ, ਮਨਿੰਦਰ ਕੌਰ ਮੋਹਣ ਮਾਜਰਾ, ਸਮ੍ਰਿਤੀ ਸ਼ਰਮਾ ਸੰਧੂਆਂ, ਭਾਵਨਾ ਬਾਂਸਲ ਬਜੀਦਪੁਰ, ਹਰਦੀਪ ਕੌਰ ਡੱਲਾ, ਰਣਧੀਰ ਕੌਰ ਡੱਲਾ, ਅਮਨਦੀਪ ਕੌਰ , ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਡਰਾਮੇ ਦਾ ਆਨੰਦ ਮਾਣਿਆ ।