ਪਿੰਡ ਚੂਹੜ ਮਾਜਰਾ ’ਚ ਖੇਡ ਗਰਾਊਡ ਦਾ ਉਦਘਾਟਨ
ਪਿੰਡ ਚੂਹੜ ਮਾਜਰਾ ’ਚ ਖੇਡ ਗਰਾਊਡ ਦਾ ਉਦਘਾਟਨ ਕੀਤਾ
Publish Date: Wed, 26 Aug 2026 03:39 PM (IST)
Updated Date: Wed, 26 Aug 2026 03:51 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ ਬੇਲਾ/ਬਹਿਰਾਮਪੁਰ : ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਚੂਹੜ ਮਾਜਰਾ ਵਿਖੇ ਵਿਧਾਇਕ ਡਾ.ਚਰਨਜੀਤ ਸਿੰਘ ਵੱਲੋਂ ਖੇਡ ਗਰਾਊਂਡ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆ ਦੀ ਦਲਦਲ ਤੋਂ ਬਚਾਉਣ ਲਈ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਡਾ.ਚਰਨਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਬੀਰਦਵਿੰਦਰ ਸਿੰਘ ਬੱਲਾਂ, ਕੇਸਰ ਸਿੰਘ ਸਮਾਣਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਜਗਪਾਲ ਸਿੰਘ ਜੌਲੀ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਸਰਪੰਚ ਗੁਰਪ੍ਰੀਤ ਸਿੰਘ ਫੌਜੀ ਅਮਰਾਲੀ, ਹਰਪ੍ਰੀਤ ਸਿੰਘ ਸਰਪੰਚ ਚੂਹੜ ਮਾਜਰਾ ਸਮੇਤ ਰਵਿੰਦਰ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ, ਦਰਸ਼ਨ ਸਿੰਘ, ਸਵਰਨਜੀਤ ਕੌਰ, ਅਮਨਜੀਤ ਕੌਰ (ਸਾਰੇ ਪੰਚ), ਜਸਵਿੰਦਰ ਕੌਰ ਪੰਚ ਬਲਾਕ ਪ੍ਰਧਾਨ, ਰਮਨਪ੍ਰੀਤ ਕੌਰ ਆਦਿ ਪਿੰਡ ਵਾਸੀ ਮੌਜੂਦ ਸਨ।